ਸਾਹਿਤਕ ਇਕੱਤਰਤਾ ਤੇ ਕਵੀ ਦਰਬਾਰ ਦਾ ਆਯੋਜਨ

ਸਾਹਿਤਕ ਇਕੱਤਰਤਾ ਤੇ ਕਵੀ ਦਰਬਾਰ ਦਾ ਆਯੋਜਨ
ਸਾਹਿਤਕ ਇਕੱਤਰਤਾ ਤੇ ਕਵੀ ਦਰਬਾਰ ਦਾ ਆਯੋਜਨ

Sorry, this news is not available in your requested language. Please see here.

ਅਬੋਹਰ 18 ਅਪ੍ਰੈਲ 2022

ਭਾਸ਼ਾ ਵਿਭਾਗ ਫਾਜ਼ਿਲਕਾ ਦੇ ਸਹਿਯੋਗ ਨਾਲ ਲੋਕ ਰੰਗਮੰਚ ਅਬੋਹਰ ਵੱਲੋਂ ਸਾਹਿਤਕ ਇਕੱਤਰਤਾ ਅਤੇ ਕਵੀ ਦਰਬਾਰ ਦਾ ਆਯੋਜਨ ਸਥਾਨਕ ਸਾਹਿਤਕ ਸੱਥ ਵਿਖੇ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਆਏ ਹੋਏ ਅਬੋਹਰ ਇਲਾਕੇ ਦੇ ਨਾਮਵਰ ਸ਼ਾਇਰਾ ਅਤੇ ਕਵੀਆਂ ਦਾ ਸਵਾਗਤ ਕੀਤਾ ਤੇ ਭਾਸ਼ਾ ਵਿਭਾਗ ਵੱਲੋਂ ਕੀਤੀਆ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ।

ਹੋਰ ਪੜ੍ਹੋ :-ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਾਰੇ ਕੀਤਾ ਗਿਆ ਜਾਗਰੂਕ

ਲੋਕ ਰੰਗਮੰਚ ਅਬੋਹਰ ਦੇ ਪ੍ਰਧਾਨ ਤੇ ਮੇਲਾ ਮੈਗਜੀਨ ਦੇ ਸੰਪਾਦਕ ਸ੍ਰੀ ਰਜਿੰਦਰ ਮਾਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਿਹਾ ਲੋਕ ਰੰਗਮੰਚ ਹਮੇਸ਼ਾ ਹੀ ਸਾਹਿਤਕ ਗਤੀਵਿਧੀਆ ਕਰਨ ਅਤੇ ਇਲਾਕੇ ਦੇ ਸਾਇਤਕਾਰਾਂ ਵਿਚਕਾਰ ਇਕ ਪੁੱਲ ਦੀ ਤਰ੍ਹਾਂ ਕੰਮ ਕਰਦਾਾ ਹੈ।
ਇਸ ਮੌਕੇ ਤੇ ਨਾਮਵਰ ਸਾਇਰ ਹਰਦੀਪ ਢਿੱਲੋ ਸ. ਰੇਸਮ ਸਿੰਘ ਸੰਧੂ, ਜੁਗਰਾਜ ਗਿੱਲ, ਆਤਮਾ ਰਾਮ ਰੰਜਮ, ਸ ਮਲਕੀਤ ਸਿੰਘ ਐਕਸੀਅਨ, ਪ੍ਰੋ: ਗੁਰਰਾਜ ਚਹਿਲ, ਸ. ਪ੍ਰਤਾਪ ਸਿੰਘ ਵੱਲੋਂ ਸਾਹਿਤਕ ਸਤੀਵਿਧੀਆ ਨੂੰ ਹੋਰ ਪ੍ਰਫੁਲਿਤ ਕਰਨ ਸਬੰਧੀ ਵਿਚਾਰ ਚਰਚਾ ਕਰਦਿਆਂ ਭਾਸ਼ਾ ਵਿਭਾਗ ਫਾਜ਼ਿਲਕਾ ਅਤੇ ਲੋਕ ਰੰਗਮੰਚ ਦੇ ਕਾਗਜਾ ਨੂੰ ਸਲਾਗਿਆ।

ਇਲਾਕੇ ਦੇ ਕਵੀਆ ਅਤੇ ਸਾਇਰਾਂ ਨੇ ਆਪਣੀਆ ਕਵਿਤਾਵਾਂ ਰਾਹੀਂ ਮਾਹੌਲ ਨੂੰ ਬਹੁਤ ਵਧੀਆ ਬਣਾ ਦਿੱਤਾ। ਨਵੀਆ ਕਲਮਾਾ ਤੇ ਪੁਰਾਣੇ ਸਥਾਪਿਤ ਕਵੀਆ ਵਿਚੋ ਪਰਮਿੰਦਰ ਕੌਰ, ਸਿਮਰ ਜੀਤ ਕੌਰ, ਰਾਜਵੀਰ ਕੌਰ, ਸੰਜੀਵ ਧਵਨ ਹਰਮੀਤ ਮੀਤ, ਸੁਖਵੀਰ ਸਿੰਘ, ਸੁਰਿੰਦਰ ਵਿਨਾਇਕ, ਨਰਿੰਦਰ ਕੌਰ, ਰਵਿੰਦਰ ਗਿੱਲ, ਗੁਲਜਿੰਦਰ ਕੌਰ, ਪ੍ਰੋ: ਕਸ਼ਮੀਰ ਲੂਨਾ, ਵਿਮਲ ਮਿੱਢਾ, ਗੁਰਬੰਸ ਰਾਣੀ, ਪਾਲ ਪਤਰੇ ਵਾਲਾ, ਗੁਰਜੰਟ ਬਰਾੜ, ਮਨਜੀਤ ਉਭੀ ਸ਼ੇਰੂ ਤਿੰਨਾ, ਸਤਵੰਤ ਕਾਹਲੋ, ਸਤਨਾਮ ਸਿੰਘ, ਪ੍ਰਦੀਪ ਗਰਗ ਆਦਿ ਨੇ ਆਪਣੇ ਕਲਾਮ ਅਤੇ ਕਵਿਤਾਵਾਂ ਦੀ  ਪੇਸ਼ਕਾਰੀ ਕੀਤੀ।

ਨਵੇ ਉਤਰਦੇ ਕਵੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਜਿਸ ਵਿੱਚ ਸਹਿਯੋਗ ਮੇਘ ਇੰਦਰ ਬਰਾੜ, ਪ੍ਰਿੰਸੀਪਲ ਰਾਜਨ ਗਰੋਵਰ, ਡਾ. ਨਵੀਨ ਸੇਠੀ, ਪ੍ਰਿੰਸੀਪਲ ਸੁਖਦੇਵ ਸਿੰਘ, ਸੁਖਦੀਪ ਭੱਲਰ, ਤਜਿੰਦਰ ਸਿੰਘ ਖਾਲਸਾ ਵਜੀਰ ਚੰਦ ਆਦਿ ਨੇ ਕੀਤਾ।
ਮੰਚ ਸੰਚਾਲਨ ਸ੍ਰੀ ਵਿਜੈਅੰਤ ਜੁਨੇਜਾ ਅਤੇ ਪਰਮਿੰਦਰ ਰੰਧਾਵਾ(ਖੋਜ ਅਫਸਰ) ਵੱਲੋਂ ਕੀਤਾ ਗਿਆ।ਸੁਖਦੇਵ ਸਿੰਘ, ਅਜੈ ਨਾਗਪਾਲ, ਸੰਜੀਵ ਗਿਲਹੋਤਰਾ, ਪ੍ਰੇਮ ਸਿਡਾਨਾ, ਆਸ਼ੂ ਗਗਨੇਜਾ, ਲਹੋਰੀ ਰਾਮ ਨਾਗਪਾਲ ਆਦਿ ਕਲਾ ਪਾਰਖੂ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Spread the love