ਗਰੀਬ ਅਤੇ ਮੱਧ ਵਰਗਾਂ ਨੂੰ ਮਹਿੰਗਾਈ ਤੋਂ ਮਿਲੀ ਰਾਹਤ ਅਤੇ ਸਮੁੱਚੀ ਆਰਥਿਕਤਾ ਨੂੰ ਮਿਲਿਆ ਹੁਲਾਰਾ
ਗੁਰਦਾਸਪੁਰ, 9 ਨਵੰਬਰ 2021
ਸ. ਬਰਿੰਦਰਮੀਤ ਸਿੰਘ ਪਾਹੜਾ, ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬਾ ਭਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 10 ਰੁਪਏ ਅਤੇ 5 ਰੁਪਏ ਪ੍ਰਤੀ ਲਿਟਰ ਕਟੌਤੀ ਕਰਕੇ, ਲੋਕ ਹਿੱਤ ਵਿੱਚ ਵੱਡਾ ਸਬੂਤ ਦਿੱਤਾ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਆਸਫ ਵਾਲਾ ਦਾ ਕੀਤਾ ਅਚਨਚੇਤ ਦੌਰਾ
ਵਿਧਾਇਕ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ਼ ਫੈਸਲੇ ਨਾਲ ਪੰਜਾਬ ਵਿਚ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਛੱਡ ਕੇ ਖਿੱਤੇ ਵਿਚ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ ਹਨ ਅਤੇ ਪੰਜਾਬ ਵਿਚ ਡੀਜ਼ਲ ਦੀਆਂ ਕੀਮਤਾਂ ਹੁਣ ਹਰਿਆਣਾ ਅਤੇ ਰਾਜਸਥਾਨ ਨਾਲੋਂ ਘੱਟ ਹਨ। ਸੂਬਾ ਸਰਕਾਰ ਦੇ ਇਸ ਫੈਸਲੇ ਨਾਲ ਪੈਟਰੋਲ ਦੀਆਂ ਕੀਮਤਾਂ ਉਤੇ ਵੈਟ ਦੀ ਦਰ ਘਟਾ ਕੇ 27.27 ਫੀਸਦੀ (24.79 ਫੀਸਦੀ+10 ਫੀਸਦੀ ਸਰਚਾਰਜ) ਤੋਂ 15.15 ਫੀਸਦੀ (13.77 ਫੀਸਦੀ+10 ਫੀਸਦੀ ਸਰਚਾਰਜ) ਅਤੇ ਡੀਜ਼ਲ ਉਤੇ 17.57 ਫੀਸਦੀ (15.93 ਫੀਸਦੀ+10 ਫੀਸਦੀ ਸਰਚਾਰਜ) ਤੋਂ 10.91 ਫੀਸਦੀ (9.92 ਫੀਸਦੀ+10 ਫੀਸਦੀ) ਕਰ ਦਿੱਤੀਆਂ ਗਈਆਂ।
ਵਿਧਾਇਕ ਪਾਹੜਾ ਨੇ ਅੱਗੇ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰਕੇ 4 ਨਵੰਬਰ 2021 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲਿਟਰ ਘਟਾਈਆਂ ਹਨ ਜਿਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਦੀ ਆਮਦਨ ਉਤੇ ਬੁਰਾ ਪ੍ਰਭਾਵ ਪਿਆ ਹੈ ਕਿਉਂ ਜੋ ਕੇਂਦਰ ਵਲੋਂ ਉਗਰਾਹੀ ਜਾਂਦੀ ਐਕਸਾਈਜ਼ ਡਿਊਟੀ ਵਿਚ ਪੰਜਾਬ ਦੀ 42 ਫੀਸਦੀ ਹਿੱਸੇਦਾਰੀ ਹੁੰਦੀ ਹੈ।
ਉਨਾਂ ਅੱਗੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਦਰਾਂ ‘ਚ ਕਟੌਤੀ ਨਾਲ ਖਪਤ ਵਧੇਗੀ, ਗਰੀਬ ਅਤੇ ਮੱਧ ਵਰਗਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਅਤੇ ਸਮੁੱਚੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਇਸ ਕਟੌਤੀ ਦੇ ਸਿੱਟੇ ਵਜੋਂ ਪੰਜਾਬ ਵਿੱਚ ਪੈਟਰੋਲ ਦਾ ਰੇਟ (ਚੰਡੀਗੜ੍ਹ ਨੂੰ ਛੱਡ ਕੇ) ਖੇਤਰ ਵਿੱਚ ਸਭ ਤੋਂ ਘੱਟ ਹੋ ਜਾਵੇਗਾ।