ਕੱਲ੍ਹ 26 ਅਪ੍ਰੈਲ ਨੂੰ ਪਿੰਡ ਮੋਚਪੁਰ ਵਿਖੇ ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਲੱਗੇਗਾ ਪਲੇਸਮੈਂਟ ਕੈਂਪ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

Sorry, this news is not available in your requested language. Please see here.

ਗੁਰਦਾਸਪੁਰ, 25 ਅਪ੍ਰੈਲ 2022

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਕੱਲ੍ਹ 26 ਅਪ੍ਰੈਲ ਦਿਨ ਮੰਗਲਵਾਰ ਨੂੰ ਪਿੰਡ ਮੋਚਪੁਰ ਬਲਾਕ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਵਿਖੇ ਲੜਕੀਆਂ ਲਈ ਇੱਕ ਰੋਜ਼ਗਾਰ-ਕਮ- ਪਲੇਸਟਮੈਂਟ ਲਗਾਇਆ ਜਾ ਰਿਹਾ ਹੈ, ਜਿਸ ਵਿਚ ਵਰਧਮਾਨ ਯਾਰਨ ਅਤੇ ਥਰੈੱਡ ਲਿਮਟਿਡ ਹੁਸ਼ਿਆਰੁਪਰ ਕੰਪਨੀ ਹਿੱਸਾ ਲਵੇਗੀ।

ਹੋਰ ਪੜ੍ਹੋ :-ਮਾਨ ਸਰਕਾਰ ਸਸਤੀ ਅਤੇ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ: ਮਾਲਵਿੰਦਰ ਸਿੰਘ ਕੰਗ

ਇਹ ਜਾਣਕਾਰੀ ਦਿੰਦਿਆਂ ਚਾਂਦ ਠਾਕੁਰ ਬਲਾਕ ਮਿਸ਼ਨ ਮੈਨੇਜਰ ਸਕਿਲ ਡਿਵੈਲਪਮੈਂਟ ਨੇ ਦੱਸਿਆ ਕਿ ਕੰਪਨੀ ਵਲੋਂ ਮਸ਼ੀਨ ਆਪਰੇਟਰ ਦੀ ਆਸਾਮੀ ਲਈ ਇੰਟਰਵਿਊ ਲਈ ਜਾਵੇਗੀ। ਇਨਾਂ ਆਸਾਮੀਆਂ ਲਈ 5ਵੀਂ, 10ਵੀਂ ਤੇ 12ਵੀਂ ਪਾਸ ਯੋਗਤਾ ਵਾਲੀਆਂ ਪ੍ਰਾਰਥਣਾਂ ਸ਼ਾਮਲ ਹੋ ਸਕਦੀਆਂ ਹਨ। ਪ੍ਰਾਰਥਣਾਂ ਦੀ ਉਮਰ 18 ਤੋਂ 30 ਸਾਲ ਅਤੇ ਕੱਦ ਘੱਟ ਤੋ ਘੱਟ 5 ਫੁੱਟ ਹੋਣਾ ਚਾਹੀਦਾ ਹੈ।ਲੜਕੀਆਂ ਵਾਸਤੇ ਮੁਫ਼ਤ ਹੋਸਟਲ ਦੀ ਸੁਵਿਧਾ ਦਿੱਤੀ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਚਾਹਵਾਨ ਪ੍ਰਾਰਥਣਾਂ 26 ਅਪ੍ਰੈਲ ਨੂੰ ਪਿੰਡ ਮੋਚਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 9 ਵਜੇ ਆਪਣੇ ਯੋਗਤਾ ਦੇ ਅਸਲ ਸਰਟੀਫਿਕੇਟ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਲਈ ਚਾਂਦ ਠਾਕੁਰ ਮੈਨੇਜਰ ਨਾਲ ਕਮਰਾ ਨੰਬਰ 217, ਬਲਾਕ ਬੀ, ਜਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Spread the love