ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਸੰਵੇਦਨਸ਼ੀਲ ਤੇ ਨਾਜ਼ੁਕ ਸਥਾਨਾਂ ਉੱਤੇ ਫਲੈਗ ਮਾਰਚ ਕੱਢੇ ਗਏ

ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਸੰਵੇਦਨਸ਼ੀਲ ਤੇ ਨਾਜ਼ੁਕ ਸਥਾਨਾਂ ਉੱਤੇ ਫਲੈਗ ਮਾਰਚ ਕੱਢੇ ਗਏ
ਜ਼ਿਲ੍ਹਾ ਰੂਪਨਗਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਸੰਵੇਦਨਸ਼ੀਲ ਤੇ ਨਾਜ਼ੁਕ ਸਥਾਨਾਂ ਉੱਤੇ ਫਲੈਗ ਮਾਰਚ ਕੱਢੇ ਗਏ

Sorry, this news is not available in your requested language. Please see here.

ਰੂਪਨਗਰ 3 ਫਰਵਰੀ 2022
ਵਿਧਾਨ ਸਭਾ ਚੋਣਾਂ-2022 ਦੌਰਾਨ ਜ਼ਿਲ੍ਹੇ ਵਿੱਚ ਅਮਨਸ਼ਾਂਤੀ ਨੂੰ ਬਰਕਰਾਰ ਰੱਖਣ ਅਤੇ ਨਿਰਪੱਖ ਚੋਣਾਂ ਦੇ ਮੰਤਵ ਨਾਲ ਪੁਲਿਸ ਪ੍ਰਸ਼ਾਸ਼ਨ ਵਲੋਂ ਵੀਰਵਾਰ ਨੂੰ ਜ਼ਿਲ੍ਹਾ ਰੂਪਨਗਰ ਵਿੱਚ ਸੰਵੇਦਨਸ਼ੀਲ ਤੇ ਨਾਜ਼ੁਕ ਸਥਾਨਾਂ ਉੱਤੇ ਫਲੈਗ ਮਾਰਚ ਕੱਢੇ ਗਏ।

ਹੋਰ ਪੜ੍ਹੋ :-ਕਾਂਗਰਸੀ ਤੇ ਆਪ ਦੇ ਬਿਆਨਾ ਨੇ  ਪੰਜਾਬਨੂੰ ਅਚਾਨਕ ਮੁੜ ਫਿਰਕੂ ਅੱਗ ਵਿਚ ਸੁੱਟਣ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ: ਅਕਾਲੀ ਦਲ

ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਰਾਮਿਲਟਰੀ ਫੋਰਸਜ਼ ਪਹੁੰਚ ਚੁੱਕੀਆਂ ਹਨ ਅਤੇ ਸਥਾਨਕ ਪੁਲਿਸ ਫੋਰਸ ਨਾਲ ਸੰਯੁਕਤ ਰੂਪ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਤਾਂ ਜੋ ਚੋਣਾਂ ਦੌਰਾਨ ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇ ਅਤੇ ਚੋਣ ਪ੍ਰਕਿਰਿਆ ਨੂੰ ਸ਼ਾਂਤੀਮਈ ਢੰਗ ਨਾਲ ਨੇਪੜੇ ਚਾੜਿਆ ਜਾਵੇ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਸਬੰਧੀ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਵਿਧਾਨ ਸਭਾ ਦੇ ਰਿਟਰਨਿੰਗ ਅਫਸਰਾਂ ਵਲੋਂ ਸਬੰਧਿਤ ਡੀ.ਐਸ.ਪੀਜ਼. ਦੇ ਨਾਲ ਤਾਲਮੇਲ ਕਰਕੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਕੀਤੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਥਿਆਰ ਲੈਕੈ ਚਲਣ ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ 97 ਫੀਸਦ ਲੋਕਾਂ ਵਲੋਂ ਹਥਿਆਰ ਜਮ੍ਹਾ ਕਰਵਾ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੰਵੇਦਨਸ਼ੀਲ ਤੇ ਨਾਜ਼ੁਕ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ  ਸਭਾ ਹਲਕਾ-049 ਅਨੰਦਪੁਰ ਸਾਹਿਬ ਵਿੱਚ ਸੰਵੇਦਨਸ਼ੀਲ ਸਥਾਨਾਂ ਉੱਤੇ 10 ਪੋਲਿੰਗ ਸਟੇਸ਼ਨ ਅਤੇ ਨਾਜ਼ੁਕ ਸਥਾਨਾਂ ਉੱਤੇ 19 ਪੋਲਿੰਗ ਸਟੇਸ਼ਨ ਘੋਸ਼ਿਤ ਕੀਤੇ ਗਏ ਹਨ ਜਦਕਿ ਵਿਧਾਨ ਸਭਾ ਹਲਕਾ-50 ਰੂਪਨਗਰ ਵਿੱਚ ਸੰਵੇਦਨਸ਼ੀਲ ਸਥਾਨਾਂ ਉੱਤੇ 11 ਪੋਲਿੰਗ ਸਟੇਸ਼ਨ ਅਤੇ ਨਾਜ਼ੁਕ ਸਥਾਨਾਂ ਉੱਤੇ 23 ਪੋਲਿੰਗ ਸਟੇਸ਼ਨ ਘੋਸ਼ਿਤ ਕੀਤੇ ਗਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ-051 ਸ਼੍ਰੀ ਚਮਕੌਰ ਸਾਹਿਬ ਵਿੱਚ ਸੰਵੇਦਨਸ਼ੀਲ ਸਥਾਨਾਂ ਉੱਤੇ 6 ਪੋਲਿੰਗ ਸਟੇਸ਼ਨ ਅਤੇ ਨਾਜ਼ੁਕ ਸਥਾਨਾਂ ਉੱਤੇ 35 ਪੋਲਿੰਗ ਸਟੇਸ਼ਨ ਘੋਸ਼ਿਤ ਕੀਤੇ ਗਏ ਹਨ।
Spread the love