ਸੋਲਖੀਆਂ ਟੋਲ ਪਲਾਜ਼ਾ ‘ਤੇ ਐਂਬੂਲੈਂਸ ਦੇ ਮਾੜੇ ਪ੍ਰਬੰਧਾਂ ਲਈ 7 ਲੱਖ ਰੁਪਏ ਦਾ ਜੁਰਮਾਨਾ ਹੋਇਆ

Dinesh Chadha
ਸਰਕਾਰੀ ਹਸਪਤਾਲ ਵਿਖੇ ਪਰਚੀਆਂ ਲਈ ਹੋਰ ਮੁਲਾਜ਼ਮਾਂ ਦੀ ਤਾਇਨਤੀ ਕੀਤੀ ਜਾਵੇਗੀ

Sorry, this news is not available in your requested language. Please see here.

ਇੱਕ ਹਫਤਾ ਪਹਿਲਾਂ ਵਿਧਾਇਕ ਚੱਢਾ ਨੇ ਐਂਬੂਲੈਂਸ ਦੀ ਚੈਕਿੰਗ ਕੀਤੀ ਸੀ
ਐਂਬੂਲੈਂਸ ਵਿੱਚ ਨਾ ਕੋਈ ਮੈਡੀਕਲ ਅਟੈਂਡਟ, ਨਾ ਫਸਟ ਏਡ ਦਾ ਪੂਰਾ ਸਮਾਨ ਪਾਇਆ ਗਿਆ ਸੀ
ਜੁਰਮਾਨੇ ਦੇ ਨਾਲ ਕੰਪਨੀ ਨੂੰ ਤੁਰੰਤ ਐਂਬੂਲੈਂਸ ਸੇਵਾਵਾਂ ਦਰੁਸਤ ਕਰਨ ਦੇ ਆਦੇਸ਼
ਰੂਪਨਗਰ, 22 ਅਪ੍ਰੈਲ 2022
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ 16 ਅਪ੍ਰੈਲ ਨੂੰ ਰੋਪੜ ਤੋਂ ਚੰਡੀਗੜ੍ਹ ਰੋਡ ‘ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ਵਿਖੇ ਐਂਬੂਲੈਂਸ ਦੀ ਚੈਕਿੰਗ ਕੀਤੀ ਸੀ ਜਿਸ ਵਿੱਚ ਨਾ ਕੋਈ ਫਸਟ ਏਡ ਤੱਕ ਦਾ ਕੋਈ ਸਮਾਨ ਸੀ ਅਤੇ ਨਾ ਹੀ ਮੈਡੀਕਲ ਅਟੈਂਡਟ ਸੀ ਜਦਕਿ ਆਕਸੀਜਨ ਸਿਲੰਡਰ ਦੀਆਂ ਪਾਈਪਾਂ ਖੁੱਲੀਆਂ ਪਈਆਂ ਸਨ। ਇਸ ਸਾਰੇ ਮਾਮਲੇ ਦੀ ਸ਼ਿਕਾਇਤ ਵਿਧਾਇਕ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡਿਆ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ ਜਿਸ ‘ਤੇ ਕਾਰਵਾਈ ਕਰਦਿਆਂ ਹਾਈਵੇ ਮੈਨਟੇਨਸ-ਕਮ-ਰੈਜ਼ੀਡੈਂਟ ਇੰਜੀਨੀਅਰ ਨੇ ਬੀ. ਐਸ. ਸੀ.-ਸੀ. ਐਂਡ. ਸੀ. ਕੰਪਨੀ ਨੂੰ ਐਂਬੂਲੈਂਸ ਦੇ ਮਾੜੇ ਪ੍ਰਬੰਧਾਂ ਲਈ ਅਤੇ ਐਗਰੀਮੈਂਟ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਲਈ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਹੋਰ ਪੜ੍ਹੋ :- ਕਿੱਤਾ ਮੁਖੀ ਕੋਰਸ ਬੰਦੀਆਂ ਨੂੰ ਰਿਹਾਈ ਤੋਂ ਬਾਅਦ ਬਣਾਉਣਗੇ ਆਤਮ ਨਿਰਭਰ : ਗੌਤਮ ਜੈਨ

ਬੀ. ਐਸ. ਸੀ.-ਸੀ. ਐਂਡ. ਸੀ. ਕੰਪਨੀ ਨੂੰ ਜੁਰਮਾਨਾ ਦੇਣ ਦੇ ਨਾਲ ਐਂਬੂਲੈਂਸ ਸੇਵਾਵਾਂ ਨੂੰ ਤੁਰੰਤ ਠੀਕ ਕਰਨ ਦੇ ਵੀ ਆਦੇਸ਼ ਹੋਏ ਹਨ।
ਜ਼ਿਕਰਯੋਗ ਹੈ ਕਿ ਐਡਵੋਕੇਟ ਦਿਨੇਸ਼ ਚੱਢਾ ਨੇ ਜਦੋਂ ਐਂਬੂਲੈਂਸ ਦੀ ਖ਼ਸਤਾ ਹਾਲਤ ਹੋਣ ਬਾਰੇ ਸੰਬਧਿਤ ਅਧਿਕਾਰੀਆਂ ਨੂੰ ਪੁਛਿਆ ਤਾਂ ਪਤਾ ਚੱਲਿਆ ਕਿ ਪਿੱਛਲੇ ਤਿੰਨ ਕੁ ਸਾਲ ਤੋਂ ਇਸ ਐਂਬੂਲੈਂਸ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ। ਇਸ ਐਂਬੂਲੈਂਸ ਦੀ ਨਾ ਆਰ.ਸੀ ਪਾਸ , ਇਹ ਐਂਬੂਲੈਂਸ ਫੱਟੜ ਹੋਏ ਵਿਅਕਤੀ ਨੂੰ ਹਸਪਤਾਲ਼ ਲਿਜਾਣ ਤੱਕ ਨਹੀਂ ਸਿਰਫ਼ ਇਕ ਟੈਕਸੀ ਦੇ ਰੂਪ ਵਿੱਚ ਕੰਮ ਕਰਦੀ ਹੈ। ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਿਧਾਇਕ ਚੱਢਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਐਂਬੂਲੈਂਸ ਦੀ ਖ਼ਸਤਾ ਹਾਲਤ ਦਾ ਜ਼ਿੰਮੇਵਾਰ ਕੌਣ ਹੈ। ਤਾਂ ਅਧਿਕਾਰੀਆਂ ਨੂੰ ਕੋਈ ਜਵਾਬ ਨੇ ਆਇਆ।
ਜਿਸ ਉਪਰੰਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੌਕੇ ‘ਤੇ ਨੈਸ਼ਨਲ ਹਾਈਵੇ ਅਥਾਰਟੀ ਆਪ ਇੰਡਿਆ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਇਹ ਐਂਬੂਲੈਂਸ ਦੀ ਚੈਕਿੰਗ ਕਰਕੇ ਸ਼ਰਤਾਂ ਨਾ ਪੂਰੀਆਂ ਕਰਨ ਉੱਤੇ ਬਣਦੀ ਕਰਵਾਈ ਕੀਤੀ ਜਾਵੇ ਅਤੇ ਜਲਦੀ ਐਂਬੂਲੈਂਸ ਸੇਵਾਵਾਂ ਵਿੱਚ ਹਾਲਤ ਵਿੱਚ ਸੁਧਾਰ ਕੀਤਾ ਜਾਵੇ। ਜਿਸ ‘ਤੇ ਕਾਰਵਾਈ ਕਰਦੇ ਐਂਬੂਲੈਂਸ ਕੰਪਨੀ ਬੀ. ਐਸ. ਸੀ.-ਸੀ. ਐਂਡ. ਸੀ.ਨੂੰ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
Spread the love