22 ਇਕਾਈਆਂ ਵਲੋਂ 580 ਕਰੋੜ ਦਾ ਨਿਵੇਸ਼ ਕਰਕੇ 1700 ਦੇ ਕਰੀਬ ਵਿਅਕਤੀਆਂ ਨੂੰ ਦਿੱਤਾ ਰੋਜ਼ਗਾਰ
ਅੰਮ੍ਰਿਤਸਰ 29 ਦਸਬੰਰ 2021
ਪੰਜਾਬ ਸਰਕਾਰ ਦੇ ਉਦਯੋਗ ਅਤੇ ਕਮਰਸ ਵਿਭਾਗ ਵੱਲੋ ਰਾਜ ਵਿਚ ਉਦਯੋਗ ਅਤੇ ਬਿਜਨੈਸ਼ ਨੂੰ ਪ੍ਰਫੁੱਲਤ ਕਰਨ ਲਈ ਆਨਲਾਈਨ ਪੋਰਟਲ 2017 ਵਿਚ ਲਾਚ ਕੀਤਾ ਗਿਆ ਸੀ, ਜਿਸ ਤਹਿਤ ਕੋਈ ਵੀ ਉਦਮੀ ਕਿਸੇ ਵੀ ਤਰਾਂ ਦੀ ਰੈਗੂਲੇਟਰੀ ਕਲੀਐਰਸ/ਸਰਵਿਸ ਲੈਣ ਲਈ ਅਪਲਾਈ ਕਰ ਸਕਦਾ ਹੈ ਜਿਸ ਤਹਿਤ ਨਿਰਧਾਰਤ ਸਮੇ ਦੇ ਅੰਦਰ-ਅੰਦਰ ਉਦਮੀ ਨੂੰ ਸੇਵਾ ਮੁਹੱਈਆ ਹੁੰਦੀ ਹੈ।
ਹੋਰ ਪੜ੍ਹੋ :-‘ਆਪ’ ਨੇ ਸਿੱਧੂ ਨੂੰ ਦਿੱਤੀ ਸਿੱਧੀ ਚੁਣੌਤੀ- ਪੰਜਾਬ ਪੁਲਿਸ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਸੁਰੱਖਿਆ ਘੇਰਾ ਛੱਡ ਦੇਣ
ਇਸ ਸਬੰਧੀ ਜਾਣਕਾਰੀ ਅੱਜ ਰਾਜ ਕੰਵਲਪ੍ਰੀਤ ਪਾਲ ਸਿੰਘ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਨੇ ਜਨਰਲ ਮੈਨੇਜੇਰ ਉਦਯੋਗ ਸ੍ਰੀ ਮਾਨਵਪ੍ਰੀਤ ਸਿੰਘ, ਸ: ਚਰਨਜੀਤ ਸਿੰਘ ਡਿਪਟੀ ਈ.ਐਸ.ਏ. ਅਤੇ ਸ੍ਰੀ ਸੰਦੀਪ ਕੁਮਾਰ ਸਹਾਇਕ ਰਿਸਰਚ ਅਫ਼ਸਰ ਨਾਲ ਉਦਯੋਗ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਦੀ ਸਮੀਖਿਆ ਕਰਨ ਸੰਬਧੀ ਰਿਵਿਊ ਮੀਟਿੰਗ ਦੌਰਾਨ ਦਿੱਤੀ। ਚੇਅਰਮੈਨ ਨੇ ਦੱਸਿਆ ਕਿ ਉਦਯੋਗ ਅਤੇ ਕਮਰਸ ਵਿਭਾਗ ਇੰਡਸਟ੍ਰੀਅਲ ਐਡ ਬਿਜ਼ਨੈਸ ਡਿਵੈਲਪਮੈਟ ਪਾਲਿਸੀ 2017 ਤਹਿਤ ਹੁਣ ਤੱਕ ਜਿਲਾ ਅੰਮ੍ਰਿਤਸਰ ਨਾਲ ਸਬੰਧਤ 36 ਉਦਮੀਆ ਵਲੋ ਲਾਭ ਲੈਣ ਲਈ ਵਿਭਾਗ ਦੇ ਪੋਰਟਲ ਤੇ ਅਪਲਾਈ ਕੀਤਾ ਗਿਆ ਸੀ ਜਿੰਨਾਂ ਵਿਚੋ 22 ਇਕਾਈਆ ਵਲੋ 580 ਕਰੋੜ ਦੀ ਇਨਵੈਸਮੈਟ ਕੀਤੀ ਜਾ ਚੁੱਕੀ ਹੈ ਜਿਸ ਨਾਲ 1700 ਦੇ ਕਰੀਬ ਵਿਅਕਤੀਆ ਨੂੰ ਰੋਜਗਾਰ ਦਿੱਤਾ ਗਿਆ ਹੈ।ਇਸ ਤੋ ਇਲਾਵਾ 14 ਇਕਾਈਆ ਦੀ 540 ਕਰੋੜ ਦੀ ਇਨਵੈਸਮੈਟ ਨਾਲ 1400 ਦੇ ਕਰੀਬ ਵਿਅਕਤੀਆ ਨੂੰ ਰੋਜ਼ਗਾਰ ਮੁਹੱਈਆ ਹੋਣ ਦੀ ਸੰਭਾਵਨਾਂ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਨਰਲ ਮੈਨੇਜਰ ਉਦਯੋਗ ਸ੍ਰੀ ਮਾਨਵਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਬੇਰੁਜਗਾਰ ਨੌਜਵਾਨਾਂ ਨੂੰ ਸਵੈ-ਰੁਜਗਾਰ ਸਥਾਪਿਤ ਕਰਨ ਹਿੱਤ ਪ੍ਰਧਾਨ ਮੰਤਰੀ ਇੰਮਪਲਾਈਮੈਂਟ ਜਨਰਸ਼ਨ ਪ੍ਰੋਗਰਾਮ ਸਕੀਮ ਚਲਾਈ ਜਾ ਰਹੀ ਹੈ ।ਇਸ ਸਕੀਮ ਤਹਿਤ ਬਿਨੈਕਾਰਾਂ ਨੂੰ ਬੈਕਾਂ ਰਾਹੀਂ ਲੋਨ ਦਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਬਿਨੈਕਾਰ ਸਰਵਿਸ ਸੈਕਟਰ ਲਈ ਵੱਧ ਤੋਂ ਵੱਧ 10 ਲੱਖ ਰੁਪੇ ਅਤੇ ਮੈਨੂਫੈਕਚਰਿੰਗ ਸੈਕਟਰ ਲਈ 25 ਲੱਖ ਰੁਪੇ ਤੱਕ ਦਾ ਉਦਯੋਗ ਸਥਾਪਿਤ ਕਰ ਸਕਦਾ ਹੈ । ਇਸ ਸਕੀਮ ਤਹਿਤ ਪੈਡੂ ਏਰੀਏ ਨਾਲ ਸਬੰਧਤ ਰਿਜਰਵ ਸ੍ਰੇਣੀ ਲਈ 35% ਅਤੇ ਜਨਰਲ ਸ੍ਰੇਣੀ ਲਈ 25% ਇਸੇ ਤਰ੍ਹਾਂ ਸ਼ਹਿਰੀ ਏਰੀਏ ਲਈ ਰਿਜਰਵ ਸ੍ਰੇਣੀ 25% ਅਤੇ ਜਨਰਲ ਸ੍ਰੇਣੀ ਲਈ 15% ਸਬਸਿਡੀ ਦਾ ਉਪਬੰਧ ਕੀਤਾ ਗਿਆ ਹੈ । ਜਿਲ੍ਹਾ ਅੰਮ੍ਰਿਤਸਰ ਨੂੰ ਵਿੱਤੀ ਸਾਲ 2021-22 ਦੌਰਾਨ 320.40ਲੱਖ ਰੁਪਏ ਮਾਰਜਨੀ ਦਾ ਟੀਚਾ ਅਲਾਟ ਕੀਤਾ ਗਿਆ ਹੈ ਇਸ ਟੀਚੇ ਦੇ ਵਿਰੁੱਧ 316.67ਲੱਖ ਰੁਪਏ ਦੀ ਮਾਰਜਨਮਨੀ ਦੇ ਕੇਸ਼ ਮਨਜੂਰ ਕਰਵਾਏ ਜਾ ਚੁੱਕੇ ਹਨ ਅਤੇ 157.40ਲੱਖ ਰੁਪਏ ਦੀ ਮਾਰਜਨਮਨੀ ਦੀ ਵੰਡ ਕਰਵਾਈ ਜਾ ਚੁੱਕੀ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਮੰਤਰਾਲਾ ਭਾਰਤ ਸਰਕਾਰ ਵੱਲੋ ਜਿਲ੍ਹਾ ਪੱਧਰ ਤੇ ਖਾਦ ਪਦਾਰਥ ਉਤਪਾਦਕਾਂ ਨੂੰ ਲਾਭ ਦੇਣ ਅਤੇ ਮਾਈਕਰੋ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਬੜਾਵਾ ਦੇਣ ਲਈ ਸੁਰੂ ਕੀਤੀ ਗਈ ਹੈ । ਇਸ ਸਕੀਮ ਤਹਿਤ ਉਦਮੀ ਪ੍ਰੋਜੈਕਟ ਦੀ ਲਾਗਤ ਦਾ 35% ਸਬਸਿਡੀ ਦਾ ਲਾਭ ਉਠਾ ਸਕਦੇ ਹਨ । ਸਕੀਮ ਤਹਿਤ ਵੱਧ ਤੋਂ ਵੱਧ ਸਬਸਿਡੀ 10 ਲੱਖ ਰੁਪਏ ਪ੍ਰਤੀ ਉਦਮੀ ਹੋ ਸਕਦੀ ਹੈ ਇਸ ਸਕੀਮੌ ਇੱਕ ਜਿਲ੍ਹਾ ਇੱਕ ਉਤਪਾਦ ਤਹਿਤ ਜਿਲ੍ਹਾ ਅੰਮ੍ਰਿਤਸਰ ਦੀ ਅਚਾਰ ਮੁਰੱਬਾ ਲਈ ਚੋਣ ਕੀਤੀ ਗਈ ਹੈ।
ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਵੱਲੋਂ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਇਹਨਾਂ ਸਕੀਮਾਂ ਸਬੰਧੀ ਉਦਮੀਆਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਂਣ ਅਤੇ ਸਹੂਲਤਾਂ ਦੇਣ ਸਬੰਧੀ ਕਾਰਵਾਈ ਬਿਨਾਂ ਕਿਸੇ ਦੇਰੀ ਤੋਂ ਕੀਤੀ ਜਾਵੇ।