ਥੈਲੇਸੀਮੀਆ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ: ਡਾ. ਔਲਖ

ਥੈਲੇਸੀਮੀਆ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ: ਡਾ. ਔਲਖ
ਥੈਲੇਸੀਮੀਆ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ: ਡਾ. ਔਲਖ

Sorry, this news is not available in your requested language. Please see here.

ਵਰਕਸ਼ਾਪ ਦੌਰਾਨ ਥੈਲੇਸੀਮੀਆ ਸਬੰਧੀ ਕੌਮੀ ਪੁਰਸਕਾਰ ਜੇਤੂ ਡਾਕੂਮੈਂਟਰੀ ਵੀ ਵਿਖਾਈ

ਬਰਨਾਲਾ, 11 ਮਈ 2022

ਸਿਹਤ ਵਿਭਾਗ ਬਰਨਾਲਾ ਵੱਲੋ “ਵਿਸ਼ਵ ਥੈਲਾਸੀਮੀਆ ਦਿਵਸ” ਨੂੰ ਸਮਰਪਿਤ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਸੂਬੇ ਭਰ ਵਿੱਚ ਹਫ਼ਤਾਵਰੀ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਹੋਰ ਪੜ੍ਹੋ :-ਗਊ ਚਰਾਂਦਾਂ ਨੂੰ ਕਬਜ਼ਾ ਮੁਕਤ ਕਰਨ ਲਈ ਕਬਜ਼ਾਧਾਰਕ ਖ਼ੁਦ ਅੱਗੇ ਆਉਣ: ਸਚਿਨ ਸ਼ਰਮਾ

ਇਸ ਸਬੰਧੀ ਦਫਤਰ ਸਿਵਲ ਸਰਜਨ ਦੇ ਅਨੈਕਸੀ ਹਾਲ ਵਿੱਚ ਕਰਵਾਈ ਗਈ ਜ਼ਿਲਾ ਪੱਧਰੀ ਵਰਕਸ਼ਾਪ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਥੈਲੇਸੀਮੀਆ ਰੋਗ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਤਾਂ ਜੋ ਕੋਈ ਵੀ ਨੰਨੀ ਜਾਨ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਨਾ ਹੋਵੇ।

ਉਨਾਂ ਦੱਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਬਿਮਾਰੀ ਹੈ, ਜਿਸ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਅੰਦਰ ਜਾਗਰੂਕਤਾ ਦੀ ਘਾਟ ਹੈ। ਉਨਾਂ ਦੱਸਿਆ ਕਿ ਥੈਲਸੀਮੀਆ ਖੂਨ ਦੀ ਗੰਭੀਰ ਅਨੁਵੰਸ਼ਿਕ ਬਿਮਾਰੀ ਹੈ, ਜਿਸ ਵਿੱਚ ਪੀੜਤ ਵਿਅਕਤੀ ’ਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਦੀ ਹੈ।

ਬੱਚਿਆਂ ਦੇ ਮਾਹਿਰ ਡਾਕਟਰ ਨੇ ਦੱਸਿਆ ਕਿ ਇਸ ਬਿਮਾਰੀ ਦਾ ਪ੍ਰਮੁੱਖ ਲੱਛਣ ਪੀੜਤ ਵਿਅਕਤੀ ਦੇ ਵਾਧੇ ਅਤੇ ਵਿਕਾਸ ਵਿੱਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ  ਦੀ ਬਣਾਵਟ ਵਿੱਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜਾ ਆਉਣਾ ਤੇ ਜਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ।

ਜ਼ਿਲਾ ਸਕੂਲ ਹੈਲਥ ਕੋਆਰਡੀਨੇਟਰ ਮੈਡਮ ਸੁਖਪਾਲ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਰੋਗ ਦੇ ਇਲਾਜ ’ਚ ਪੀੜਤ ਵਿਅਕਤੀ ਨੂੰ ਹਰ 1520 ਦਿਨਾਂ ਬਾਅਦ ਖੂਨ ਚੜਾਉਣ ਦੀ ਜ਼ਰੂਰਤ ਹੈ ਜੋ ਕਿ ਕਿਸੇ ਵੀ ਪੀੜਤ ਵਿਅਕਤੀ ਤੇ ਉਸ ਦੇ ਪਰਿਵਾਰ ਲਈ ਇਕ ਸੰਤਾਪ ਦੀ ਤਰਾਂ ਹੁੰਦਾ ਹੈ।

ਇਸ ਜ਼ਿਲਾ ਪੱਧਰੀ ਵਰਕਸ਼ਾਪ ਵਿੱਚ ਨੈਸ਼ਨਲ ਐਵਾਰਡ ਜੇਤੂ ਡਾਕੂਮੈਂਟਰੀ ਫਿਲਮ “ਪੇਨਫੁੱਲ ਸਮਾਇਲ” ਵੀ ਵਿਖਾਈ ਗਈ। ਇਸ ਫਿਲਮ ਵਿੱਚ ਥੈਲਾਸੀਮੀਆ ਤੋਂ ਪੀੜਤ ਦੀ ਤ੍ਰਾਸਦੀ, ਉਨਾਂ ਦੀ ਸਮਾਜ ਵਿੱਚ ਮੌਜੂਦਾ ਸਥਿਤੀ ਤੇ ਇਸ ਬਿਮਾਰੀ ਤੋਂ ਬਚਣ ਦੇ ਹੱਲ ਤੇ ਲੱਛਣਾਂ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਹੈ।

ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਮਾਨ ਤੇ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਨਾਂ ਬੱਚਿਆਂ ਦੀ ਸਹੂਲਤ ਲਈ ਸਾਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।

ਇਸ ਮੌਕੇ ਡਾ. ਹਰਜਿੰਦਰ ਕੌਰ, ਡਾ. ਕੁਨਾਲ ਬੱਚਿਆਂ ਦੇ ਮਾਹਿਰ ਡਾਕਟਰ, ਕਮਿਊਨਟੀ ਹੈਲਥ ਅਫਸਰ,  ਅਰਬਨ ਆਸ਼ਾ ਆਦਿ ਹਾਜ਼ਰ ਸਨ।

Spread the love