ਜ਼ਿਲ੍ਹੇ ਦੀਆ ਮੰਡੀਆਂ ਚ ਹੁਣ ਤੱਕ ਆਈ 89 ਹਜ਼ਾਰ 585 ਮੀਟਰਕ ਟਨ ਕਣਕ, 100 ਫ਼ੀਸਦੀ ਕਣਕ ਦੀ ਹੋਈ ਖਰੀਦ :ਅਮਿਤ ਤਲਵਾੜ   

_Amit Talwar
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ਵਿੱਚ ਸੜਕਾਂ ਤੇ ਨਿਸ਼ਾਨਦੇਹ ਕੀਤੇ ਖਤਰੇ ਵਾਲੇ ਮੋੜਾ (ਬਲੈਕ ਸਪਾਟ) ਨੂੰ 31 ਜਨਵਰੀ 2023 ਤੱਕ ਦਰੁੱਸਤ ਕਰਨ ਦੀ ਹਦਾਇਤ  

Sorry, this news is not available in your requested language. Please see here.

ਕਿਸਾਨਾਂ ਨੂੰ ਖਰੀਦ ਕੀਤੀ ਕਣਕ ਦੀ 136 ਕਰੋੜ 17 ਲੱਖ ਰੁਪਏ ਦੀ ਹੋਈ ਆਨਲਾਈਨ ਅਦਾਇਗੀ  
ਐਸਏਐਸ ਨਗਰ, 30 ਅਪ੍ਰੈਲ 2022
ਜ਼ਿਲੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 30ਅਪ੍ਰੈਲ ਤੱਕ ਵੱਖ ਵੱਖ ਮੰਡੀਆਂ ਵਿੱਚ 89 ਹਜ਼ਾਰ 585 ਮੀਟਰਕ ਟਨ ਕਣਕ ਆਈ ਹੈ ਇੱਥੇ ਇਸ ਕਣਕ ਦੀ ਸੌ ਫੀਸਦੀ ਖਰੀਦ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ।
ਸ੍ਰੀ ਅਮਿਤ ਤਲਵਾੜ , ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗਰੇਨ ਵੱਲੋਂ 25773 ਮੀਟਰਕ ਟਨ, ਮਾਰਕਫੈੱਡ ਵੱਲੋਂ 15743 ਮੀਟਰਕ ਟਨ, ਪਨਸਪ ਵੱਲੋਂ 10541 ਮੀਟਰਕ ਟਨ  ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 13989 ਮੀਟਰਕ ਟਨ ਅਤੇ ਐਫ.ਸੀ.ਆਈ ਵੱਲੋਂ 4727 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ 88 ਹਜਾਰ 020 ਮੀਟਰਕ ਟਨ ਕਣਕ  ਦੀ ਲਿਫਟਿੰਗ ਹੋ ਚੁੱਕੀ ਹੈ ਅਤੇ ਇਨ੍ਹਾਂ ਵਿੱਚ136 ਕਰੋੜ 17 ਲੱਖ ਦੀ ਅਦਾਇਗੀ ਕਿਸਾਨਾ ਨੂੰ ਹੋ ਚੁੱਕੀ ਹੈ।
ਸ੍ਰੀ ਅਮਿਤ ਤਲਵਾੜ  ਨੇ ਕਿਹਾ ਕਿ ਮੰਡੀਆਂ ’ਚ ਕਣਕ ਦੀ ਖਰੀਦ ਨੂੰ ਪਾਰਦਰਦਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਕਿਸਾਨਾਂ ਸੁਵਿਧਾ ਲਈ ਹਰ ਵੇਲੇ ਤਾਇਨਾਤ ਹਨ, ਤਾਂ ਜੋ ਕਿਸਾਨਾਂ ਦੀ ਮੰਡੀ ਅੰਦਰ ਲਿਆਂਦੀ ਕਣਕ ਦੀ ਫ਼ਸਲ ਨੂੰ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਮੇਂ ਨਾਲ ਖਰੀਦ ਕੀਤਾ ਜਾ ਸਕੇ।
Spread the love