ਜ਼ਿਲ੍ਹਾ ਬਰਨਾਲਾ ਦੇ ਆਮ ਬਾਜ਼ਾਰਾਂ ’ਚ ਕਿਸੇ ਕਿਸਮ ਦੀ ਉਚੀ ਅਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਆਦਿ ਨੂੰ ਬਨਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪੂਰਨ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

KUMAR SAURABH RAJ
ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ

Sorry, this news is not available in your requested language. Please see here.

ਛੋਟੇ ਪਟਾਖਿਆਂ ਦੀ ਵੇਚ/ਖ੍ਰੀਦ ਲਈ ਜ਼ਿਲ੍ਹੇ ਭਰ ਅੰਦਰ ਥਾਵਾਂ ਨਿਰਧਾਰਿਤ

ਬਰਨਾਲਾ, 19 ਅਕਤੂਬਰ  2021

ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਆਮ ਬਾਜ਼ਾਰਾਂ ’ਚ ਦੀਵਾਲੀ ਆਦਿ ਦੇ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਕਿਸੇ ਕਿਸਮ ਦੀ ਉਚੀ ਅਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਆਦਿ ਨੂੰ ਬਨਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਹੋਰ ਪੜ੍ਹੋ :-ਝੋਨੇ ਵਿੱਚ ਬੇਲੋੜੇ ਅਤੇ ਗੈਰ ਸਿਫਾਰਸ਼ੀ ਰਸਾਇਣਾ ਦੀ ਵਰਤੋ ਹਰਗਿਜ ਨਾ ਕੀਤੀ ਜਾਵੇ-ਮੁੱਖ ਖੇਤੀ ਬਾੜੀ ਅਫ਼ਸਰ

ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਛੋਟੇ ਪਟਾਖਿਆਂ ਦੀ ਖਰੀਦ/ਵੇਚ ਲਈ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਨ੍ਹਾਂ ਥਾਂਵਾਂ ’ਚੋਂ ਬਰਨਾਲਾ ਸ਼ਹਿਰ ਵਿਖੇ 25 ਏਕੜ ਸਕੀਮ ਇੰਮਪੂਰਵਮੈਂਟ ਟਰੱਸਟ, ਬਰਨਾਲਾ ਅਤੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ, ਪੱਕਾ ਬਾਗ ਸਟੇਡੀਅਮ ਧਨੌਲਾ, ਗੁਰੂ ਤੇਗ ਬਹਾਦਰ ਸਟੇਡੀਅਮ ਹੰਡਿਆਇਆ (ਬਰਨਾਲਾ) ਹੈ। ਮਹਿਲ ਕਲਾਂ ਵਿਖੇ ਗੋਲਡਨ ਸਿਟੀ ਕਾਲੋਨੀ ਜੋ ਕਿ ਬਰਨਾਲਾ-ਮਹਿਲਕਲਾਂ ਰੋਡ ’ਤੇ ਸਥਿਤ ਹੈ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲੇ ਗਰਾਊਂਡ) ਦੀ ਜਗ੍ਹਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ ਵਾਲੀ ਜਗ੍ਹਾ ਪੱਤੀ ਮੇਹਰ ਸਿੰਘ ਅਤੇ ਸਹਿਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਖੇਡ ਮੈਦਾਨ ਵਾਲੀ ਜਗ੍ਹਾ ਹੋਵੇਗੀ।

ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ ਤੇ ਵਿਕਰੀ ਲਈ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਆਉਂਦੀ ਗੈਰ ਕਾਨੂੰਨੀ ਧਮਾਕਾਖੇਜ ਸਮੱਗਰੀ ਨੂੰ ਬਣਾਉਣ, ਸਟੋਰ ਕਰਨ, ਵਿਕਰੀ ਅਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਵਾਲੇ ਦਿਨ ਰਾਤ 8 ਵਜੇ ਤੋਂ ਲੈਕੇ ਰਾਤ 10 ਵਜੇ ਤੱਕ, ਗੁਰਪੁਰਬ ਵਾਲੇ ਦਿਨ 01 ਘੰਟੇ ਲਈ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ 1 ਘੰਟੇ ਲਈ ਰਾਤ 9 ਵਜੇ ਤੋਂ 10 ਵਜੇ ਤੱਕ ਅਤੇ ਕ੍ਰਿਸਮਿਸ ਅਤੇ ਨਵੇਂ ਸਾਲ ਵਾਲੇ ਦਿਨ 11.55 P.M.  ਤੋਂ ਲੈ ਕੇ 12.30 A.M. ਤੱਕ ਪਟਾਖੇ ਚਲਾਉਣ ਸਬੰਧੀ ਹੁਕਮ ਜਾਰੀ ਕੀਤਾ ਹੈ।

Spread the love