ਪੋਲੀਓ ਤੋਂ ਬਚਾਓ ਸਬੰਧੀ ਹੁਣ ਲੱਗੇਗੀ ਟੀਕੇ ਦੀ ਤੀਜ਼ੀ ਡੋਜ਼

Protect from polio
ਪੋਲੀਓ ਤੋਂ ਬਚਾਓ ਸਬੰਧੀ ਹੁਣ ਲੱਗੇਗੀ ਟੀਕੇ ਦੀ ਤੀਜ਼ੀ ਡੋਜ਼

Sorry, this news is not available in your requested language. Please see here.

ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਹੈ ਬਚਾਉਣਾ : ਡਾ ਸਤੀਸ਼ ਗੋਇਲ

ਫਾਜ਼ਿਲਕਾ 4 ਜਨਵਰੀ 2023

ਸਿਵਲ ਸਰਜਨ ਫਾਜ਼ਿਲਕਾ ਡਾ ਸਤੀਸ਼ ਗੋਇਲ ਦੀ ਅਗਵਾਈ ਵਿਚ ਜਨਵਰੀ 2023 ਤੋਂ ਸ਼ੁਰੂ ਹੋਣ ਵਾਲੇ ਪੋਲੀਓ ਟੀਕੇ ਦੀ ਤੀਜੀ ਡੋਜ਼ ਸਬੰਧੀ ਅੱਜ ਸ਼ੁਰੂਆਤ ਹੋ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਟ੍ਰੇਨਿੰਗ ਕਰਵਾ ਕੇ ਪਿੰਡਾ ਵਿਚ ਮਮਤਾ ਦਿਵਸ ਦੌਰਾਨ ਸ਼ੁਰੂਆਤ ਕੀਤੀ ਗਈ। ।

ਹੋਰ ਪੜ੍ਹੋ – ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਲੋੜਵੰਦ ਲੋਕਾਂ  ਨੂੰ ਕੰਬਲ ਵੰਡੇ ਗਏ

ਸਿਵਲ ਸਰਜਨ ਡਾ ਸਤੀਸ਼ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿਊ ਯਾਰਕ,ਇੰਡੋਨੇਸ਼ੀਆ ਅਤੇ ਲੰਡਨ ਵਰਗੇ ਵਿਕਸਤ ਮੁਲਕਾਂ ਵਿੱਚ ਇਸ ਵਰ੍ਹੇ ਪੋਲੀਓ ਵਾਇਰਸ ਦੇ ਸ਼ਕੀ ਮਰੀਜ਼ ਸਾਹਮਣੇ ਆਏ ਹਨ। ਇਸ ਖ਼ਤਰੇ ਨੂੰ ਵੇਖਦੇ ਹੋਏ ਰਾਸ਼ਟਰੀ ਪੋਲੀਓ ਖਾਤਮਾ ਸਰਟੀਫਿਕੇਸ਼ਨ ਕਮੇਟੀ ਅਤੇ ਭਾਰਤੀ ਮਾਹਰ ਸਲਾਹਕਾਰੀ ਗਰੁੱਪ ਵਲੋਂ ਜ਼ੋਰਦਾਰ ਢੰਗ ਨਾਲ ਭਾਰਤ ਵਿੱਚ ਟੀਕਾਕਰਨ ਸੁੱਚੀ ਵਿੱਚ ਪੋਲੀਓ ਟੀਕੇ ਦੀ ਤੀਜੀ ਖ਼ੁਰਾਕ ਸ਼ਾਮਲ ਕਰਨ ਦੀ ਹਿਦਾਇਤ ਦਿੱਤੀ ਹੈ ਜੌ ਕਿ ਸ਼ੁਰੂ ਕਰ ਦਿੱਤੀ ਗਈ ਹੈ।

ਉਹਨਾ ਨੇ ਦੱਸਿਆ ਕਿ ਇਹ ਪੋਲੀਓ ਟੀਕੇ ਦੀ ਤੀਜੀ ਡੋਜ਼ ਬੱਚੇ ਦੇ 9 ਮਹੀਨੇ ਪੂਰੇ ਹੋਣ ਤੋਂ ਬਾਅਦ ਹੀ ਲੱਗੇਗੀ।

ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਿੰਕੂ ਚਾਵਲਾ ਨੇ ਹਿਦਾਇਤ ਕਰਦਿਆਂ ਕਿਹਾ ਕਿ ਆਸ਼ਾ ਵਰਕਰਾਂ ਰਾਹੀਂ ਫੀਲਡ ਵਿੱਚ ਸਰਵੇ ਕਰਵਾ ਕੇ 5 ਸਾਲ ਤੱਕ ਦੇ ਬੱਚਿਆਂ, ਜਿਨ੍ਹਾਂ ਨੂੰ ਮੀਜਲ ਰੂਬੈਲਾ ਦਾ ਟੀਕਾ ਨਹੀਂ ਲੱਗਿਆ, ਦਾ ਡਾਟਾ ਇੱਕਠਾ ਕੀਤਾ ਜਾਵੇ ਤਾਂ ਜੋ 2023 ਤੱਕ ਇਸ ਬਿਮਾਰੀ ਦੇ ਖ਼ਾਤਮੇ ਦਾ ਮਿੱਥਿਆ ਟੀਚਾ ਪੂਰਾ ਕੀਤਾ ਜਾ ਸਕੇ।

ਸਿਵਲ ਸਰਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਧੀਆ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਪੋਲੀਓ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਹੈ, ਪਰ ਇਸ ਕਾਰਜ ਵਿੱਚ ਮਾਂ ਪਿਓ ਦਾ ਜਾਗਰੂਕ ਰਹਿਣਾਂ ਵੀ ਬਹੂਤ ਜ਼ਰੂਰੀ ਹੈ। ਇਸ ਲਈ ਐਮ ਆਰ ਦੇ ਟੀਕੇ ਨਾਲ ਪੋਲੀਓ ਦੀ ਤੀਸਰੀ ਡੋਜ਼ ਜਰੂਰੀ ਹੈ।

Spread the love