ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ
ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

Sorry, this news is not available in your requested language. Please see here.

ਫਿਰੋਜ਼ਪੁਰ 11 ਅਪ੍ਰੈਲ 2022

ਆਈ.ਸੀ.ਪੀ.ਐਸ ਤਹਿਤ ਕੰਮ ਕਰ ਰਹੇ  ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹੈਵਨਲੀ ਪੈਲਸ ਰਾਮ ਪੁਰਾ ਰੋਡ, ਦੋਰਾਹਾ, ਜ਼ਿਲ੍ਹਾ ਲੁਧਿਆਣਾ ਵਿਖ ਮੀਟਿੰਗ ਕੀਤੀ । ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਕੰਮ ਕਰ ਰਹੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਇਕ-ਇਕ ਨੁਮਾਇਦੇ ਨੇ ਭਾਗ ਲਿਆ। ਮੀਟਿੰਗ ਦਾ ਆਰੰਭ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਹਰਭਜਨ ਸਿੰਘ ਮਹਿਮੀ ਦੁਆਰਾ ਕੀਤਾ ਗਿਆ। ਉਹਨਾਂ ਦੁਆਰਾ ਦੱਸਿਆ ਗਿਆ ਕਿ ਮੀਟਿੰਗ ਬੁਲਾਉਣ ਦਾ ਮੁੱਖ ਮੰਤਵ ਆਉਟ ਸੋਰਸ ਸਟਾਫ ਦੀ ਤਨਖਾਹ ਵਿੱਚ ਕੰਪਨੀ ਵੱਲੋਂ ਬਹੁਤ ਜਿਆਦਾ ਕੀਤੀ ਜਾਂਦੀ ਕਟੋਤੀ (ਕਟਾਈ) ਨੂੰ ਰੋਕਣਾ ਅਤੇ ਸਰਕਾਰ ਵੱਲੋ ਹੇਠਲੇ ਪੱਧਰ ਦੀਆ ਕੰਟਰੈਕਟ ਅਧਾਰਿਤ ਅਸਾਮੀਆਂ ਦੀ ਤਨਖਾਹ ਵਿੱਚ ਬਹੁਤ ਘੱਟ ਵਾਧਾ ਕਰਨਾ ਹੈ।

ਹੋਰ ਪੜ੍ਹੋ :-ਐਸ.ਏ.ਐਸ. ਨਗਰ ਦੀਆਂ ਮੰਡੀਆਂ ‘ਚ 12359 ਮੀਟ੍ਰਿਕ ਟਨ ਕਣਕ ਦੀ ਖ਼ਰੀਦ

ਮੀਟਿੰਗ ਦੌਰਾਨ ਫੈਸਲਾ ਕੀਤਾਗਿਆ ਕਿ ਪੰਜਾਬ ਭਰ ਦੇ ਮੁਲਾਜਮਾਂ ਦੀਆ ਮੰਗਾ ਨੂੰ ਸਰਕਾਰ ਅੱਗੇ ਰੱਖਣ ਲਈ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਲ ਸੁਰੱਖਿਆ ਸਕੀਮ ਨੂੰ ਪੰਜਾਬ ਭਰ ਵਿੱਚ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇਕ ਜਥੇਬੰਦੀ ਦਾ ਗਠਨ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਬੱਚਿਆਂ ਅਤੇ ਬੱਚਿਆਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਬਾਲ ਸੁਰੱਖਿਆ ਕਲਿਆਣ ਲਈ ਕਰਮਚਾਰੀਆਂ ਲਈ ਕੰਮ ਕਰਨਾ ਐਸੋਸੀਏਸ਼ਨ ਦਾ ਫੋਕਸ ਏਰੀਆ ਹੈ।ਇਹ ਐਸੋਸੀਏਸ਼ਨ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗੀ।ਇਸ ਮੋਕੇ ਮੈਡਮ ਸੈ਼ਲੀ ਮਿਤੱਲ ਪ੍ਰੋਗਰਾਮ ਮੈਨੇਜਰ ਸਟੇਟ ਵੱਲੋ ਹਰਭਜਨ ਸਿੰਘ ਮਹਿਮੀ ਨੂੰ ਬਤੋਰ ਪ੍ਰਧਾਨ ਸਹਿਮਤੀ ਨਾਲ ਮਤਾ ਪਾਉਣ ਦੀ ਸੁਰੂਆਤ ਕੀਤੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਜਿਲ੍ਹਿਆ ਤੋਂ ਆਏ ਹੋਏ ਨੁਮਾਇਦਿਆ ਵੱਲੋ ਇਸ ਫੈਸਲੇ ਤੇ ਸਰਵ-ਸੰਮਤੀ ਨਾਲ ਸਹਿਮਤੀ ਜਤਾਈ ਗਈ ਅਤੇ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਵਿੱਚ ਕੰਮ ਕਰ ਰਹੇ ਮੁਲਾਜਮਾ ਦੇ ਹੱਕਾ ਦੀ ਰਾਖੀ ਲਈ ਜਥੇਬੰਦੀ ਰਜਿਸਟਰਡ ਕਰਵਾ ਲੈਣੀ ਚਾਹੀਦੀ ਹੈ।

ਮੀਟਿੰਗ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਹਿਮਤੀ ਨਾਲ ਹੀ ਗਵਰਨਿੰਗ ਬਾਡੀ ਲਈ ਪ੍ਰਧਾਨ ਹਰਭਜਨਸਿੰਘ, ਉਪ-ਪ੍ਰਧਾਨ ਅਜੈ ਭਾਰਤੀ, ਕੰਚਨ ਅਰੋੜਾ, ਸਕੱਤਰ ਸੌਰਵ ਚਾਵਲਾ, ਉਪ-ਸਕੱਤਰ ਮਨਜਿੰਦਰ ਕੋਰ, ਖਜਾਨਚੀ ਸ਼ਾਨੂੰ ਰਾਣਾ, ਸਹਾਇਕ ਖਜਾਨਚੀ ਰਛਪਾਲ ਸਿੰਘ, ਕਾਨੂੰਨੀ ਸਲਾਹਕਾਰ ਅਜੈ ਸਰਮਾ, ਸੁਖਜਿੰਦਰ ਸਿੰਘ ਅਰਸ਼ਬੀਰ ਸਿੰਘ ਜੌਹਲ, ਪ੍ਰੈਸ ਸਕੱਤਰ ਰਸ਼ਮੀ, ਉਪ-ਪੈ੍ਰਸ ਸਕੱਤਰ ਸਤਨਾਮ ਸਿੰਘ, ਰਜਿੰਦਰ ਕੁਮਾਰ, ਮੁੱਖ ਸਲਾਹਕਾਰ ਅਭਿਸੇ਼ਕ ਸਿੰਗਲਾ, ਸੁਖਵੀਰ ਕੋਰ ਅਤੇ ਕਾਰਜਕਾਰੀ ਕਮੇਟੀ ਲਈ ਜੋਲੀ ਮੋਂਗਾ, ਰਵਨੀਤ ਕੋਰ, ਗੁਰਮੀਤ ਸਿੰਘ, ਗੋਰਵ ਸਰਮਾ, ਕੌਸ਼ਲ ਪਰੁਥੀ, ਰਾਜੇ਼ਸ ਕੁਮਾਰ, ਕਮਲਜੀਤ ਸਿੰਘ, ਰਣਵੀਰ ਕੋਰ, ਗੋਰੀ ਅਰੋੜਾ, ਮਨਪ੍ਰੀਤ ਕੋਰ,  ਉਤਮਪ੍ਰੀਤ ਸਿੰਘ, ਵਰਿੰਦਰ ਸਿੰਘ, ਧੀਰਜ ਸਰਮਾ, ਅਤੇ ਗੁਰਮੀਤ ਕੋਰ ਮੈਂਬਰ ਚੁਣੇ ਗਏ।ਇਸ ਐਸੋਸੀਏਸ਼ਨ ਵੱਲੋ ਲੋੜਵੰਦ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆ ਸੇਵਾਵਾ ਅਤੇ ਸੁਰੱਖਿਆ ਨੂੰ ਯਕੀਣੀ ਬਣਾਇਆ ਜਾਵੇਗਾ ।ਇਸ ਮੋਕੇ ਪੋ੍ਰਗਰਾਮ ਮੈਨੇਜਰ, ਪੰਜਾਬ ਸ੍ਰੀਮਤੀ ਸੈ਼ਲੀ ਮਿੱਤਲ ਵੀ ਮੌਜੂਦ ਸਨ।

Spread the love