ਫਾਜਿ਼ਲਕਾ, 9 ਜਨਵਰੀ 2023
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵੱਲੋਂ ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਪੀ.ਸੀ.ਐਸ., ਰਿਜਨਲ ਟ੍ਰਾਂਸਪੋਰਟ ਅਥਾਰਟੀ, ਲੁਧਿਆਣਾ ਤੇ ਕੀਤੀ ਧੱਕੇਸ਼ਾਹੀ ਦੀ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਵੱਲੋਂ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।
ਹੋਰ ਪੜ੍ਹੋ – ਸੋਨਾਲੀਕਾ ਅਤੇ ਮਾਰੂਤੀ ਕੰਪਨੀ ਵਿੱਚ ਭਰਤੀ ਲਈ ਪਲੇਸਮੈਂਟ ਕੈਂਪ 11 ਜਨਵਰੀ ਨੂੰ
ਇਸ ਧੱਕੇਸ਼ਾਹੀ ਖਿਲਾਫ ਜੋ ਪੰਜਾਬ ਸਿਵਲ ਸਰਵਿਸ ਆਫੀਸਰਜ਼ ਐਸੋਸ਼ੀਏਸ਼ਨ ਵੱਲੋਂ ਜੱਥੇਬੰਦੀ ਦੇ ਰੈਫਰੈਂਸ ਨੰਬਰ ਪੀ.ਸੀ.ਐਸ.ਏ./23/1 ਮਿਤੀ 08-01-2023 ਰਾਹੀਂ ਮਿਤੀ 09-01-2023 ਤੋਂ 13-01-2023 ਤੱਕ ਪੰਜ ਦਿਨ ਦੀ ਸਮੂਹਿਕ ਛੁੱਟੀ ਦਾ ਜੋ ਫੈਸਲਾ ਲਿਆ ਗਿਆ ਹੈ, ਉਸ ਦੀ ਸਲਾਘਾ ਕੀਤੀ ਜਾਂਦੀ ਹੈ। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਨੇ ਫੈਸਲਾ ਲਿਆ ਹੈ ਕਿ ਜੇਕਰ ਸਰਕਾਰ ਵੱਲੋਂ ਪੰਜਾਬ ਸਿਵਲ ਸਰਵਿਸ ਆਫੀਸਰਜ਼ ਐਸੋਸ਼ੀਏਸ਼ਨ ਦੀ ਮੰਗ ਨੂੰ ਪੂਰਾ ਕਰਕੇ ਉਹਨਾਂ ਦੇ ਹੱਕ ਵਿੱਚ ਮਿਤੀ 11-01-2023 ਦਿਨ ਬੁੱਧਵਾਰ ਤੱਕ ਕੋਈ ਹਾਂ-ਪੱਖੀ ਫੈਸਲਾ ਨਾ ਲਿਆ ਗਿਆ ਤਾਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਬੁੱਧਵਾਰ ਨੂੰ ਮੀਟਿੰਗ ਕਰਕੇ ਇਸ ਜੱਥੇਬੰਦੀ ਦੇ ਹੱਕ ਵਿੱਚ ਅਗਲਾ ਫੈਸਲਾ ਲਿਆ ਜਾਵੇਗਾ।
ਉਪਰੋਕਤ ਤੋਂ ਇਲਾਵਾ ਜਿਲ੍ਹਾ ਮੋਹਾਲੀ ਅਧੀਨ ਪੈਂਦੀ ਸਬ ਡਵੀਜਨ ਡੇਰਾਬੱਸੀ ਅਧੀਨ ਪੈਂਦੀ ਸਬ ਤਹਿਸੀਲ ਜੀਰਕਪੁਰ ਵਿਖੇ ਤੈਨਾਤ ਗੁਰਮੀਤ ਕੌਰ, ਰਜਿਸਟਰੀ ਕਲਰਕ ਦੇ ਵਿਰੁੱਧ ਕੁਰੱਪਸ਼ਨ ਦਾ ਮੁਕੱਦਮਾ ਨੰਬਰ 22 ਮਿਤੀ 09-11-2022 ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ, ਫ.ਸ.-1 ਪੰਜਾਬ ਐਟ ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਲਈ ਇਹ ਧੱਕੇ ਨਾਲ ਕੀਤਾ ਗਿਆ ਮੁਕੱਦਮਾ ਰੱਦ ਕੀਤਾ ਜਾਵੇ।
ਜੇਕਰ ਇਹ ਮੁਕੱਦਮਾ ਰੱਦ ਨਾ ਕੀਤਾ ਗਿਆ ਤਾਂ, ਇਸ ਮੁਕੱਦਮੇ ਨੂੰ ਰੱਦ ਕਰਵਾਉਣ ਸਬੰਧੀ, ਡੀ.ਸੀ. ਦਫਤਰ ਜਿਲ੍ਹਾ ਬਰਨਾਲਾ ਵਿੱਚ ਕੰਮ ਕਰਦੇ ਆਊਟਸੋਰਸਿੰਗ ਕਾਮਿਆਂ ਦਾ ਰੋਜਗਾਰ ਖਤਮ ਕਰਨ ਨੂੰ ਬਚਾਉਣ ਲਈ, ਡੀ.ਸੀ. ਦਫਤਰ ਦੀ ਜੱਥੇਬੰਦੀ ਦੇ ਮੰਗ ਪੱਤਰ ਨੰਬਰ 33 ਮਿਤੀ 12-09-2022 ਵਿੱਚ ਦਰਜ ਮੰਗਾਂ ਅਤੇ ਮੰਗ ਪੱਤਰ ਨੰਬਰ 94 ਮਿਤੀ 29-11-2022 ਵਿੱਚ ਦਰਜ ਬਾਕੀ ਮੰਗਾਂ ਜਿਵੇਂ ਕਿ ਸੁਪਰਡੈਂਟ ਗ੍ਰੇਡ-2 ਦੀਆਂ ਖਾਲ੍ਹੀ ਪਈਆਂ ਅਸਾਮੀਆਂ ਤੇ ਪਦਉਨਤੀਆਂ ਕਰਨ ਬਾਰੇ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਦਉਨਤੀ ਲਈ ਕੋਟਾ 3 ਪ੍ਰਤੀਸ਼ਤ ਤੋਂ ਵਧਾ ਕੇ 25 ਪ੍ਰਤੀਸ਼ਤ ਕਰਨ ਸਬੰਧੀ, ਸੀਨੀਅਰ ਸਹਾਇਕਾਂ ਦੀਆਂ ਸਿੱਧੀ ਭਰਤੀ ਦੀਆਂ ਖਾਲ੍ਹੀ ਅਸਾਮੀਆਂ ਤੇ ਪ੍ਰਮੋਸ਼ਨਾ ਕਰਨ ਬਾਰੇ, ਸੁਪਰਡੈਂਟ ਗ੍ਰੇਡ-2 (ਮਾਲ ਅਤੇ ਰਿਕਾਰਡ) ਤੋਂ ਤਹਿਸੀਲਦਾਰ ਪਦਉਨਤੀ ਲਈ ਤਜਰਬੇ ਦੀ ਸ਼ਰਤ 04 ਸਾਲ ਤੋਂ ਘਟਾ ਕੇ 02 ਸਾਲ ਕਰਨ, ਲਈ ਵੀ ਮਿਤੀ 11-01-2023 ਦਿਨ ਬੁੱਧਵਾਰ ਨੂੰ ਅਗਲਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 09-1-23