ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ ਖੋਲ੍ਹੇ ਗਏ

Sand and gravel sales center
ਪੰਜਾਬ ਸਰਕਾਰ ਵੱਲੋਂ ਫਿਰੋਜਪੁਰ ਅਤੇ ਮੋਗਾ ਵਿਖੇ ਰੇਤਾ ਅਤੇ ਬੱਜਰੀ ਵਿਕਰੀ ਸੈਂਟਰ ਖੋਲ੍ਹੇ ਗਏ

Sorry, this news is not available in your requested language. Please see here.

ਸਰਕਾਰੀ ਰੇਟਾਂ ‘ਤੇ ਮੁਹੱਈਆ ਕਰਵਾਈ ਜਾਂਦੀ ਹੈ ਰੇਤਾ ਅਤੇ ਬੱਜਰੀ : ਰਮਨੀਕ ਕੌਰ

ਫਿਰੋਜ਼ਪੁਰ 5 ਜਨਵਰੀ 2023

ਪੰਜਾਬ ਸਰਕਾਰ ਵੱਲੋਂ ਰੇਤਾ ਅਤੇ ਬੱਜਰੀ ਦੀ ਸਰਕਾਰੀ ਰੇਟਾਂ ‘ਤੇ ਖਰੀਦਦਾਰੀ ਕਰਨ ਲਈ ਵੱਖ-ਵੱਖ ਜ਼ਿਲਿਆਂ ਵਿੱਚ ਵਿਕਰੀ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਰੇਤਾ ਅਤੇ ਬੱਜਰੀ ਮਾਰਕਿਟ ਰੇਟ ਨਾਲੋਂ ਘੱਟ ਰੇਟਾਂ ‘ਤੇ ਮੁਹੱਈਆ ਕਰਵਾਈ ਜਾ ਸਕੇ। ਇਸ ਮੰਤਵ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨ। ਇਹ ਜਾਣਕਾਰੀ ਮਾਈਨਿੰਗ ਵਿਭਾਗ ਫਿਰੋਜ਼ਪੁਰ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀਮਤੀ ਰਮਨੀਕ ਕੌਰ ਨੇ ਦਿੱਤੀ।

ਹੋਰ ਪੜ੍ਹੋ – ਟੀ.ਬੀ ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਬਾਬਤ 9 ਲੱਖ ਰੁਪਏ ਦਾਨ: ਡਿਪਟੀ ਕਮਿਸ਼ਨਰ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰੀ ਵਿਕਰੀ ਸੈਂਟਰ ਤੋਂ ਰੇਤਾ ਅਤੇ ਬੱਜਰੀ ਦੀ ਖਰੀਦਦਾਰੀ ਕਰਨ ਲਈ ਜ਼ਿਲ੍ਹਾ ਫਿਰੋਜਪੁਰ ਅਤੇ ਜ਼ਿਲ੍ਹਾ ਮੋਗਾ ਵਿਖੇ ਵਿਕਰੀ ਸੈਂਟਰ ਖੋਲੇ ਗਏ ਹਨਜਿੱਥੋਂ ਸਰਕਾਰੀ ਰੇਟਾਂ ਤੇ ਰੇਤਾ ਅਤੇ ਬੱਜਰੀ ਖਰੀਦੀ ਜਾ ਸਕਦੀ ਹੈ। ਇਹ ਵਿਕਰੀ ਸੈਂਟਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਦਾਣਾ ਮੰਡੀ ਫਿਰੋਜਪੁਰ ਛਾਉਣੀ ਅਤੇ ਜ਼ਿਲ੍ਹਾ ਮੋਗਾ ਵਿਖੇ ਨਵੀਂ ਦਾਣਾ ਮੰਡੀ ਫਿਰੋਜਪੁਰ ਰੋਡ ਵਿਖੇ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜੇ. ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਹਰਸ਼ਲ ਗੋਇਲ ਮੋਬਾਈਲ ਨੰਬਰ 97293-22067 (ਜ਼ਿਲ੍ਹਾ ਫਿਰੋਜਪੁਰਅਤੇ ਜੇ. ਕਮ ਮਾਈਨਿੰਗ ਇੰਸਪੈਕਟਰ ਸ਼੍ਰੀ ਮਨਜੋਤ ਕੁਮਾਰ ਮੋਬਾਈਲ ਨੰਬਰ 78890-58096 (ਜ਼ਿਲ੍ਹਾ ਮੋਗਾਨਾਲ ਸੰਪਰਕ ਕੀਤਾ ਜਾ ਸਕਦਾ ਹੈ।

Spread the love