ਰੈੱਡ ਕਰਾਸ ਸ਼ਾਖਾ ਨੇ ਲੋੜਵੰਦ ਲੋਕਾਂ ਨੂੰ ਵੰਡੇ ਗਰਮ ਕੰਬਲ, ਮਿਠਾਈਆਂ  ‘ਤੇ ਕੱਪੜੇ 

ISHA
ਰੈੱਡ ਕਰਾਸ ਸ਼ਾਖਾ ਨੇ ਲੋੜਵੰਦ ਲੋਕਾਂ ਨੂੰ ਵੰਡੇ ਗਰਮ ਕੰਬਲ, ਮਿਠਾਈਆਂ  'ਤੇ ਕੱਪੜੇ 

Sorry, this news is not available in your requested language. Please see here.

ਪੜ੍ਹਾਈ ‘ਚ ਹੁਸ਼ਿਆਰ ਬੱਚੇ ਜੋ ਫੀਸ ਭਰਨ ਵਿੱਚ ਅਸਮਰੱਥ ਹਨ, ਰੈੱਡ ਕਰਾਸ ਸੁਸਾਇਟੀ ਅਜਿਹੇ ਬੱਚਿਆਂ ਦੀ ਮੱਦਦ ਕਰਨ ਲਈ ਬੱਚਨਵੰਦ
ਐਸ.ਏ.ਐਸ ਨਗਰ 6 ਜਨਵਰੀ 2022
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ   ਲਗਾਤਾਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ । ਇਸੇ ਤਹਿਤ  ਰੈੱਡ ਕਰਾਸ ਸੁਸਾਇਟੀ ਨੇ ਪਿੰਡ ਗੋੳਚਰ ਬਲਾਕ ਮਾਜ਼ਰੀ ‘ਚ ਗਊਸ਼ਾਲਾ ਵਿਖੇ ਕੰਮ ਕਰ ਰਹੇ ਕਾਮਿਆ ਨੂੰ ਕੜਾਕੇ ਦੀ ਠੰਡ ਵਿੱਚ ਗਰਮ ਕੰਬਲ , ਕੱਪੜੇ ਅਤੇ  ਮਠਿਆਈਆਂ ਵੰਡੀਆਂ ।

ਹੋਰ ਪੜ੍ਹੋ :-ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਬੁਣੇ ਜਾਲ ‘ਚ ਆਪ ਹੀ ਫਸਦੀ ਜਾ ਰਹੀ ਹੈ : ਜਗਦੀਪ ਚੀਮਾ  

ਇਸ ਸਬੰਧੀ ਜਾਣਕਾਰੀ ਦਿੰਦਿਆ ਕਮਲੇਸ ਕੁਮਾਰ ਸਕੱਤਰ, ਜਿਲ੍ਹਾ ਰੈੱਡ ਕਰਾਸ ਨੇ ਦੱਸਿਆ ਕਿ ਏ.ਆਰ.ਸ਼ਰਮਾ ਚੇਅਰਮੈਨ ਰਿਸੇਲਾ ਗਰੁੱਪ ਆਫ਼ ਕੰਪਨੀਜ਼, ਧੂਰੀ ਵੱਲੋ ਮੁਹੱਈਆਂ ਕਰਵਾਏ ਗਏ ਰਿਸੇਲਾ ਰਿਫਾਇਡ ਦੇ ਪੈਕਟ ਵੀ ਵੰਡੇ ਗਏ ਹਨ। ਉਨ੍ਹਾਂ ਕਿਹਾ ਇਸ ਕੰਪਨੀ ਵੱਲੋ ਸਮੇਂ ਸਮੇਂ ‘ਤੇ ਰੈੱਡ  ਕਰਾਸ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਦੀ ਹੈ। ਉਨ੍ਹਾਂ ਲੋੜ ਪੈਣ ਤੇ ਦਵਾਈਆਂ ਆਦਿ ਮੁਹੱਈਆ ਕਰਵਾਉਣ ਬਾਰੇ ਵੀ ਦੱਸਿਆ ਗਿਆ ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸਨਰ ਸ੍ਰੀਮਤੀ ਈਸ਼ਾ ਕਾਲੀਆ ਆਦੇਸ਼ਾ ਅਨੁਸਾਰ ਕੋਈ ਲੜਕਾ ਜਾ ਲੜਕੀ ਪੜ੍ਹਾਈ ਵਿੱਚ ਹੁਸਿਆਰ ਹੋਵੇ ਅਤੇ ਗਰੀਬੀ ਕਾਰਨ ਫੀਸ/ਟਿਊਸ਼ਨ ਫੀਸ ਆਦਿ ਜਾ ਹੋਰ ਖਰਚੇ ਕਰਨ ਤੋਂ ਅਸਮੱਰਥ ਹੋਵੇ ਤਾਂ ਰੈੱਡ ਕਰਾਸ ਸੁਸਾਇਟੀ ਅਜਿਹੇ ਬੱਚਿਆਂ ਦੀ ਮੱਦਦ ਕਰਨ ਲਈ ਬੱਚਨਵੰਦ ਹੈ। ਉਨ੍ਹਾਂ ਕਿਹਾ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾ ਦੀ ਮਦਦ ਲਈ ਹਰ ਵੇਲੇ ਤੱਤਪਰ ਰਹਿੰਦੀ ਹੈ। ਉਨ੍ਹਾਂ ਵੱਲੋਂ ਕੋਵਿਡ-19 ਦੀ ਤੀਸਰੀ ਲਹਿਰ ਜੋ ਕਿ ਹੁਣ ਸ਼ੁਰੂ ਹੋ ਚੁੱਕੀ ਹੈ।
ਉਸ ਸਬੰਧੀ ਆਮ ਪਿੰਡ ਵਾਸੀਆਂ ਨੂੰ ਜਾਗੂਰਕ ਕੀਤਾ ਗਿਆ ਕਿ ਭੀੜ ਭੜੱਕੇ ਵਾਲੀ ਥਾਂ ‘ਤੇ ਜਾਣ ਲਈ ਗੁਰੇਜ਼ ਕੀਤਾ ਜਾਵੇ ਅਤੇ ਘੱਟੋ ਘੱਟ ਦੋ ਗਜ਼ ਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਕੀਤੀ ਜਾਵੇ , ਸੈਨੀਟਾਈਜ਼ਰ   ਨਾਲ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਆਮ ਜਨਤਾ ਨੂੰ ਵੈਕਸੀਨ ਦੀਆਂ ਦੋਵੇ ਖੁਰਾਕਾਂ ਲੈਣ ਦੀ ਅਪੀਲ ਕੀਤੀ ।
Spread the love