ਵਿਧਾਨ ਸਭਾ ਚੋਣਾਂ ਸਬੰਧੀ ਮਿਲੀਆਂ 325 ਸ਼ਿਕਾਇਤਾਂ ਵਿਚੋਂ 299 ਦਾ ਨਿਪਟਾਰਾ

MHD ISHFAQ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਸਮੇਂ ਦੀ ਮੁੱਖ ਲੋੜ-ਡਿਪਟੀ ਕਮਿਸ਼ਨਰ ਗੁਰਦਾਸਪੁਰ

Sorry, this news is not available in your requested language. Please see here.

ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲ ਦੇ ਫੋਨ ਨੰਬਰ 01874-245379 ’ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ
ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਸੀ-ਵਿਜ਼ਲ ਐਪ ’ਤੇ ਕੀਤੀ ਜਾ ਸਕਦੀ ਹੈ-ਜ਼ਿਲ੍ਹਾ ਚੋਣ ਅਫਸ਼ਰ

ਗੁਰਦਾਸਪੁਰ, 12 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ-2022 ਲਈ ਜ਼ਿਲਾ ਪੱਧਰੀ ਸ਼ਿਕਾਇਤ ਸੈੱਲ, ਸੀ-ਵਿਜ਼ਲ ਨਾਗਰਿਕ ਐਪ ਅਤੇ ਮੁੱਖ ਚੋਣ ਦਫਤਰ ਪੰਜਾਬ ਤੋਂ ਪ੍ਰਾਪਤ 325 ਸ਼ਿਕਾਇਤਾਂ ਵਿਚੋਂ 299 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਹੋਰ ਪੜ੍ਹੋ :-ਜਨਰਲ ਨਿਗਰਾਨਾਂ ਅਤੇ ਜ਼ਿਲਾ ਚੋਣ ਅਫਸਰ ਵੱਲੋਂ ਚੋਣ ਮਸਕਟ ‘ਸ਼ੇਰਾ’ ਲਾਂਚ

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਲੋਕਾਂ ਨੂੰ ਸੀ-ਵਿਜ਼ਲ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਉੱਪਰ ਪ੍ਰਾਪਤ ਹੋਈ ਸ਼ਿਕਾਇਤ ਨੂੰ 100 ਮਿੰਟ ਦੇ ਅੰਦਰ-ਅੰਦਰ ਨਿਪਟਾਉਣਾ ਲਾਜ਼ਮੀ ਹੁੰਦਾ ਹੈ। ਗੂਗਲ ਪਲੇਅ ਸਟੋਰ ਤੋਂ ਆਸਾਨੀ ਨਾਲ ਮੋਬਾਇਲ ਫੋਨ ਵਿਚ ਸੀ-ਵਿਜ਼ਲ ਐਪ ਡਾਊਨਲੋਡ ਕਰਕੇ , ਕਿਸੇ ਵੀ ਤਰਾਂ ਦੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਇਸ ਐਪ ਰਾਹੀਂ ਕੀਤੀ ਜਾ ਸਕਦੀ ।

ਉਨਾਂ ਅੱਗੇ ਦੱਸਿਆ ਕਿ ਸੀ-ਵਿਜ਼ਲ (11 ਫਰਵਰੀ ਤਕ) ਉੱਪਰ 103 ਸ਼ਿਕਾਇਤਾਂ ਮਿਲੀਆਂ ਸਨ, ਸਾਰੀਆਂ 100 ਮਿੰਟ ਦੇ ਅੰਦਰ ਨਿਪਟਾ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮੁੱਖ ਚੋਣ ਦਫਤਰ, ਪੰਜਾਬ ਵਲੋਂ ਪ੍ਰਾਪਤ 105 ਸ਼ਿਕਾਇਤਾਂ ਵਿਚੋਂ 97 ਅਤੇ ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲ ਵਿਚੋਂ ਪ੍ਰਾਪਤ 117 ਸ਼ਿਕਾਇਤਾਂ ਵਿਚੋਂ 99 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਪੈਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਿਲਾ ਪੱਧਰ ’ਤੇ ਸ਼ਿਕਾਇਤ ਸੈੱਲ ਕਮਰਾ ਨੰਬਰ 101, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਹੈ ਤੇ ਫੋਨ ਨੰਬਰ 01874-245379 ਉੱਤੇ ਜਾਂ ਈ-ਮੇਲ complaintmccgspvs20220gmail.com ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਤੇ ਐਨ.ਜੀ.ਆਰ.ਐਸ ਪੋਰਟਲ https://eci.citizenservices.eci.gov.in/  ਉੱਪਰ ਵੀ ਸ਼ਿਕਾਇਤ ਕੀਤੀ  ਜਾ ਸਕਦੀ ਹੈ।

Spread the love