![SC SC](https://newsmakhani.com/wp-content/uploads/2021/11/SC.jpg)
ਐਸਡੀਐਮ ਮੋਰਿੰਡਾ ਦੀ ਅਗਵਾਈ ਹੇਠ ਕੀਤਾ ਗਿਆ ਤਿੰਨ ਮੈਂਬਰੀ ਕਮੇਟੀ ਦਾ ਗਠਨ
ਮੋਰਿੰਡਾ, 24 ਨਵੰਬਰ 2021
ਛਿੰਦਰ ਕੌਰ ਵਿਧਵਾ ਗੁਰਮੀਤ ਸਿੰਘ ਵਾਸੀ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਲੋਂ ਉਸਦੀ ਜ਼ਮੀਨ ਉਤੇ ਨਜਾਇਜ ਕਬਜਾ ਕਰਨ ਦੀ ਸ਼ਿਕਾਇਤ ਉਤੇ ਕਾਰਵਾਈ ਕਰਦਿਆਂ ਐਸ.ਸੀ. ਕਮਿਸ਼ਨ ਵਲੋਂ ਈ.ਓ. ਮੋਰਿੰਡਾ ਨੂੰ 10 ਦਸੰਬਰ 2021 ਤੱਕ ਰਿਪੋਰਟ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਹਨ।
ਹੋਰ ਪੜ੍ਹੋ :-ਸ. ਸੁਖਬੀਰ ਸਿੰਘ ਬਾਦਲ ਵੱਲੋਂ ਮਿਉਂਸਪਲ ਕਾਰਪੋਰੇਸ਼ਨ, ਚੰਡੀਗੜ ਦੀਆਂ ਚੋਣਾਂ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੂੁਚੀ ਜਾਰੀ
ਅੱਜ ਇਥੇ ਐਸ.ਸੀ. ਕਮਿਸ਼ਨ ਮੈਂਬਰ ਰਾਜ ਕੁਮਾਰ ਹੰਸ ਤੇ ਨਵਪ੍ਰੀਤ ਸਿੰਘ ਵਲੋਂ ਮੌਕੇ ਦਾ ਦੋਰਾ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਵਲੋਂ ਇਹ ਹਦਾਇਤਾ ਜਾਰੀ ਕੀਤੀ ਗਈ ਕਿ ਐਸਡੀਐਮ ਮੋਰਿੰਡਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਡੀ ਐਸ ਪੀ ਤੇ ਈ ਓ ਮੋਰਿੰਡਾ ਹੋਣਗੇ ਅਤੇ ਈ.ਓ 10 ਦਸੰਬਰ 2021 ਤੱਕ ਮਾਮਲੇ ਸਬੰਧੀ ਰਿਪੋਰਟ ਪੇਸ਼ ਕਰਨਗੇ।