ਬਰਨਾਲਾ, 4 ਸਤੰਬਰ :-
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਵਾਲੀਬਾਲ ਮੈਚ ਕਰਵਾਏ ਗਏ।
ਜ਼ਿਲਾ ਖੇਡ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ-14 ‘ਚ ਸਰਕਾਰੀ ਹਾਈੇ ਸਕੂਲ, ਧੂਰਕੋਟ ਅਤੇ ਸੇਂਟ ਚਰਨਪੁਰੀ ਕੋਨਵੈੰਟ ਸਕੂਲ, ਪੱਖੋਂ ਕਲਾਂ ਫਾਈਨਲ ਵਿੱਚ ਪਹੁੰਚ ਗਏ ਹਨ।
ਇਸੇ ਤਰ੍ਹਾਂ ਅੰਡਰ-21 ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਂ ਕਲਾਂ ਅਤੇ ਧਨੌਲਾ ਵਿਚਕਾਰ ਸੈਮੀਫਾਈਨਲ ਮੈਚ ਖੇਡਿਆ ਗਿਆ ਜਿਸ ਵਿੱਚ ਧਨੌਲਾ ਸਕੂਲ ਜੇਤੂ ਰਿਹਾ।
ਅੰਡਰ- 21 ਲੜਕੀਆਂ ਦੇ ਮੈਚ ‘ਚ ਸਰਕਾਰੀ ਸਕੂਲ ਪੱਖੋਂ ਕਲਾਂ ਅਤੇ ਬਡਬਰ ਵਿਚਕਾਰ ਮੈਚ ਹੋਇਆ ਜਿਸ ਵਿੱਚ ਬਡਬਰ ਦੀ ਟੀਮ ਜੇਤੂ ਰਹੀ।
ਅੰਡਰ-21 ਲੜਕਿਆਂ ਦੇ ਮੈਚ ‘ਚ ਸਰਕਾਰੀ ਸਕੂਲ ਰੂੜੇਕੇ ਕਲਾਂ ਨੇ ਪਿੰਡ ਕੁੱਬਾ ਦੀ ਟੀਮ ਨੂੰ ਹਰਾਇਆ।