ਫਾਜ਼ਿਲਕਾ, 5 ਮਈ 2022
ਸਰਕਾਰ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧੀਨ ਜ਼ਿਲ੍ਹਾ ਪੱਧਰ `ਤੇ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਗਏ ਹਨ। ਜਿਸ ਦਾ ਮੁੱਖ ਮੰਤਵ ਔਰਤਾਂ ਦੇ ਖਿਲਾਫ ਹੋਣ ਵਾਲੀ ਹਰ ਤਰ੍ਹਾਂ ਦੀ ਹਿੰਸਾ ਫਿਰ ਚਾਹੇ ਉਹ ਘਰੇਲੂ ਹੋਵੇ ਜਾਂ ਫਿਰ ਬਾਹਰ ਹੋਵੇ ਉਸ ਦੇ ਨਿਪਟਾਰੇ ਲਈ ਔਰਤਾਂ ਦੀ ਸਹਾਇਤਾ ਕਰਨਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦਿੱਤੀ।
ਹੋਰ ਪੜ੍ਹੋ :-ਭਾਸ਼ਾ ਵਿਭਾਗ ਤੇ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸਮਾਗਮ ਆਯੋਜਿਤ
ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਨੇ ਦੱਸਿਆ ਕਿ ਵਨ ਸਟਾਪ ਸੈਂਟਰ ਵਿਖੇ ਇਕੋ ਛੱਤ ਹੇਠਾਂ ਹਿੰਸਾ ਤੋਂ ਸ਼ਿਕਾਰ ਔਰਤਾਂ ਨੂੰ ਮਨੋਵਿਗਿਆਨਕ ਸਹਾਇਤਾ, ਮੁਫਤ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਸ਼ੋਰਟ ਸ਼ੈਲਟਰ ਅਤੇ ਐਮਰਜੰਸੀ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਜਾਗਰੂਕ ਕਰਨ ਲਈ ਅਤੇ ਸੈਂਟਰ ਦੀ ਸਕੀਮ ਬਾਰੇ ਦੱਸਣ ਲਈ ਸੈਂਟਰ ਵੱਲੋਂ ਸਮੇਂ ਸਿਰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੈਂਪ ਵੀ ਲਗਾਏ ਜਾਂਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਗੌਰੀ ਸਚਦੇਵਾ ਨੇ ਦੱਸਿਆ ਕਿ ਸਖੀ ਸੈਂਟਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਾਰਚ 2019 ਤੋਂ ਚਲਾਇਆ ਜਾ ਰਿਹਾ ਹੈ।ਸੈਂਟਰ ਵਿਚ ਹੁਣ ਤੱਕ ਕੁਲ 315 ਕੇਸ ਦਰਜ ਹੋ ਚੁੱਕੇ ਹਨ।ਜਿਹਨਾਂ ਵਿਚੋਂ ਸਮਝੋਤੇ ਦੌਰਾਨ 205 ਕੇਸ ਨਿਪਟਾਏ ਗਏ, 102 ਕੇਸ ਮੁਫਤ ਕਾਨੂੰਨੀ ਸਹਾਇਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਚ ਭੇਜੇ ਜਾ ਚੁੱਕੇ ਹਨ। ਜਿਆਦਾਤਰ ਕੇਸਾਂ ਦਾ ਨਿਪਟਾਰਾ ਸੈਂਟਰ ਵੱਲੋਂ ਕਾਉਸਲਿੰਗ ਦੁਆਰਾ ਦੋਹਾਂ ਪੱਖਾਂ ਦੀ ਸਹਿਮਤੀ ਨਾਲ ਕੀਤਾ ਜਾਂਦਾ ਹੈ ਅਤੇ ਸਮੇਂ ਸਮੇਂ ਸਿਰ ਉਨ੍ਹਾਂ ਦਾ ਫੋਲੋਅਪ ਵੀ ਲਿਆ ਜਾਂਦਾ ਹੈ ਤਾਂ ਜ਼ੋ ਸਬੰਧਿਤ ਔਰਤ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
ਉਨ੍ਹਾਂ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਹੈਲਪਲਾਈਨ ਨੰਬਰ 181 ਤੇ 112 ਨਾਲ ਵੀ ਜੁੜੇ ਹੋਏ ਹਨ।ਹੁਣ ਸਖੀ ਵਨ ਸਟਾਪ ਸੈਂਟਰ ਨਵਾਂ ਜ਼ਿਲ੍ਹਾ ਸਰਕਾਰੀ ਹਸਪਤਾਲ ਫਾਜ਼ਿਲਕਾ ਨੇੜੇ ਜ਼ਿਲ੍ਹਾ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਿੰਸਾ ਤੋਂ ਪ੍ਰਭਾਵਿਤ ਔਰਤ ਵਨ ਸਟਾਪ ਸੈਂਟਰ ਦੇ ਮੋਬਾਈਲ ਨੰਬਰ 01638-260181 ਅਤੇ 94645-03876 ਵਿਖੇ ਤਾਲਮੇਲ ਕੀਤਾ ਜਾ ਸਕਦਾ ਹੈ।