ਰੂਪਨਗਰ, 25 ਮਾਰਚ 23
ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਦੇ ਕਮਾਂਡਿੰਗ ਅਫਸਰ ਕਰਨਲ ਸ਼੍ਰੀ ਬੀ.ਐੱਸ ਰਾਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਅੰਤਰਗਤ ਸਰਕਾਰੀ ਸੀਨੀਅਰ.ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਰੂਪਨਗਰ ਵਿਖੇ ਅਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਭਾਰਤ-ਪਾਕ ਲੜਾਈ 1965 ਅਤੇ 1971 ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਹੋਰ ਪੜ੍ਹੋ :-‘ਆਪ’ ਨੇ ਆਪਣੇ ਵਾਅਦੇ ਮੁਤਾਬਿਕ ‘ਭ੍ਰਿਸ਼ਟਾਚਾਰ ਮੁਕੱਤ ਪੰਜਾਬ’ ਬਣਾਉਣ ਲਈ ਚੁੱਕਿਆ ਪਹਿਲਾ ਕਦਮ
ਇਸ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਹੀਦ ਸੂਬੇਦਾਰ ਸ. ਨਰੰਗ ਸਿੰਘ ਪਿੰਡ ਸਿੰਹੋਂ ਮਾਜਰਾ, ਸ਼ਹੀਦ ਸੂਬੇਦਾਰ ਸ. ਸਰਜਾ ਸਿੰਘ ਪਿੰਡ ਠੌਣਾ ਅਤੇ ਸ਼ਹੀਦ ਲੈਂਸ ਨਾਇਕ ਸ. ਦਿਆਲ ਸਿੰਘ ਪਿੰਡ ਬਿੰਦਰਖ ਦੇ ਪਰਿਵਾਰਿਕ ਵਾਰਸਾਂ ਨੂੰ ਮੋਮੈਂਟੋ ਭੇਂਟ ਕੀਤੇ ਗਏ। ਸ਼ਹੀਦਾਂ ਦੁਆਰਾ ਲੜਾਈ ਦੌਰਾਨ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਸੰਗੀਤਾ ਸ਼ਰਮਾ ਐਨ.ਸੀ.ਸੀ ਅਫਸਰ ਸ.ਬਹਾਦਰ ਸਿੰਘ, ਸੂਬੇਦਾਰ ਸਬਲਵੰਤ ਸਿੰਘ, ਲੈਕ ਸ. ਸ਼ੇਰ ਸਿੰਘ ਗਿੱਲ, ਲੋਕ, ਸ.ਬਲਜਿੰਦਰ ਸਿੰਘ ਅਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ। ਸਨਮਾਨ ਸਮਾਰੋਹ ਮੌਕੇ ਤੇ ਪੰਜਾਬ ਬਟਾਲੀਅਨ ਐਨ.ਸੀ.ਸੀ ਰੋਪੜ ਵੱਲੋਂ ਸੂਬੇਦਾਰ ਸ਼੍ਰੀ ਸੰਜੈ ਕੁਮਾਰ, ਹਵਲਦਾਰ ਸ.ਲਖਵਿੰਦਰ ਸਿੰਘ, ਹਵਲਦਾਰ ਸ਼੍ਰੀ ਹੀਰਾ ਸਿੰਘ ਅਤੇ ਸਪਲਵਿੰਦਰ ਸਿੰਘ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ ।