ਓਮੀਕਰੋਨ ਦੇ ਚੱਲਦੇ ਬੰਦ ਪਏ ਸਕੂਲ ਖੁੱਲ੍ਹੇ, ਨੇ ਜਾਰੀ ਕੀਤੀਆਂ ਨਵੀਂਆਂ ਗਾਈਡਲਾਈਨਜ਼

JARNAIL ,SURINDAR PAL
ਓਮੀਕਰੋਨ ਦੇ ਚੱਲਦੇ ਬੰਦ ਪਏ ਸਕੂਲ ਖੁੱਲ੍ਹੇ, ਨੇ ਜਾਰੀ ਕੀਤੀਆਂ ਨਵੀਂਆਂ ਗਾਈਡਲਾਈਨਜ਼

Sorry, this news is not available in your requested language. Please see here.

ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਨੇ ਜਾਰੀ ਕੀਤੀਆਂ ਨਵੀਂਆਂ ਗਾਈਡਲਾਈਨਜ਼

ਰੂਪਨਗਰ  7 ਫਰਵਰੀ  2022

ਕੋਰੋਨਾ ਦੀ ਨਵੀਂ ਲਹਿਰ ਓਮੀਕਰੋਨ ਦੇ ਚੱਲਦੇ ਦੇਸ਼ ਭਰ ਵਿੱਚ ਸਕੂਲ ਤੇ ਕਾਲਜ ਬੰਦ ਕੀਤੇ ਗਏ ਸਨ, ਜਦੋਂ ਇਹ ਲਹਿਰ ਮੱਠੀ ਪਈ ਤਾਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਤਾਂ ਸਕੂਲ ਖੋਲ੍ਹ ਦਿੱਤੇ ਗਏ, ਪਰ ਪੰਜਾਬ ਵਿੱਚ ਅਜੇ ਵੀ ਸਕੂਲ ਬੰਦ ਸਨ, ਜਿਹਨਾਂ ਨੂੰ ਹੁਣ ਖੋਲ੍ਹਣ ਦਾ ਐਲਾਨ ਕੀਤਾ ਸੀ ਜਿਸ ਵਿਚ 6 ਵੀਂ ਜਮਾਤ ਤੋਂ ਉਪਰ ਦੀਆਂ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਨੂੰ ਮਨਜੂਰੀ ਦੇ ਦਿੱਤੀ ਹੈ, ਪਰ ਹਲਾਕਿ 5ਵੀਂ ਜਮਾਤ ਤੱਕ ਦੇ ਬੱਚਿਆ ਲਈ ਸਕੂਲ ਬੰਦ ਰਹਿਣਗੇ।

ਹੋਰ ਪੜ੍ਹੋ:-ਨਵੀਂ ਪੀੜੀ ਨੂੰ ਮੌਕਾ ਦੇਣ ਦੀ ਥਾਂ ਸੱਤਾ ਦੇ ਲਾਲਚ ਵਿੱਚ ਪਏ ਹਨ ਵੱਡੇ ਬਾਦਲ: ਭਗਵੰਤ ਮਾਨ

ਹਾਲਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਹੁਣ ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ, ਲਾਇਬ੍ਰੇਰੀਆਂ ਤੇ ਟ੍ਰੇਨਿੰਗ ਸੈਂਟਰ ਵੀ ਅੱਜ ਤੋਂ ਖੁੱਲ੍ਹਣ ਦੇ ਹੁੰਕਮ ਸਨ ।

ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ  7 ਫਰਵਰੀ ਯਾਨੀ ਅੱਜ ਤੋਂ  ਜਿਸ ਦੇ ਚਲਦੇ ਅੱਜ ਜ਼ਿਲ੍ਹੇ ਦੇ ਸਾਰੇ 117 ਸਰਕਾਰੀ ਸਕੂਲਾਂ  ਜਿਨ੍ਹਾ ਵਿੱਚ 55 ਸੀਨੀਅਰ ਸੈਕੰਡਰੀ ਸਕੂਲਾਂ, 58 ਹਾਈ ਤੇ 104 ਮਿਡਲ ਸਕੂਲ ਅਤੇ ਲਗਭਗ ਸਾਰੇ ਪ੍ਰਈਵੇਟ ਏਡੀਡ ਸਕੂਲ ਖੁਲ ਗਏ ਹਨ ।

ਭਾਵੇ ਬਡੀ ਗਿਣਤੀ ਵਿੱਚ ਸਕੂਲੀ ਅਧਿਆਪਕਾਂ ਦੀਆਂ ਚੋਣਾਂ ਦੀ ਰਿਹਰਸਲ ਵਿਚ ਡਿੂਉਟੀ ਹੋਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਬਿਨਾਂ ਪੜ੍ਹੇ ਘਰਾਂ ਨੂੰ ਪਰਤਨਾ ਪਿਆ । ਉਨ੍ਹਾਂ ਦੱਸਿਆਂ ਕਿ ਸਕੂਲ ਆਉਣ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਜਿੱਥੇ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ, ਉੱਥੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਪਾਲਨਾ ਨਾ ਕਰਣ ਲਈ ਸਕੂਲ ਮੁਖੀ ਜਵਾਬਦੇਹ ਹੋਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਵੈਕਸੀਨ ਲਾਉਣਾ ਲਾਜ਼ਮੀ ਹੈ ਅਤੇ ਖੰਘ, ਜ਼ੁਕਾਮ ਤੇ ਬੁਖ਼ਾਰ ਹੋਣ ’ਤੇ ਅਧਿਆਪਕ ਤੇ ਵਿਦਿਆਰਥੀਆਂ ਨੂੰ ਸਕੂਲ ’ਚ ਐਂਟਰ ਨਾ ਕਰਨ ਦਿੱਤਾ ਜਾਵੇ। ਜੇਕਰ ਅਜਿਹੀ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਸਕੂਲ ’ਚ ਐਂਟਰੀ ਤੋਂ ਪਹਿਲਾਂ ਘਰ ਭੇਜ ਦਿੱਤਾ ਜਾਵੇ ਤੇ ਡਾਕਟਰ ਦੇ ਸੰਪਰਕ ’ਚ ਰਹਿਣ ਲਈ ਕਿਹਾ ਜਾਵੇ। ਮਾਸਕ ਲਾਉਣਾ ਸਭ ਲਈ ਬੇਹੱਦ ਲਾਜ਼ਮੀ ਹੈ। ਨਵੀਆਂ ਹਦਾਇਤਾਂ ਅਨੁਸਾਰ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਕੋਵਿਡਵਿਰੋਧੀ ਵੈਕਸੀਨ ਦੀ ਡੋਜ਼ ਲਾਜ਼ਮੀ ਕੀਤੀ ਗਈ ਹੈ ਅਤੇ ਸਕੂਲਾਂ ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੈਕਸੀਨ ਲਗਾੲ ਜਾ ਰਹੀ ਹੈ। ਉੰਨ੍ਹਾਂ ਦੱਸਿਆ ਕਿ ਸਕੂਲਾਂ ਨੂਂ ਹਿਦਾਇਤ ਕੀਤੀ ਹੈ ਕਿ ਜਮਾਤਾਂ ’ਚ ਵੀ ਸੈਨੇਟਾਈਜ਼ਰ ਦਾ ਖ਼ਾਸ ਪ੍ਰਬੰਧ ਰੱਖਿਆ ਜਾਵੇ। ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਕ-ਦੂਜੇ ਦੀ ਪਾਣੀ ਦੀ ਬੋਤਲ ਦਾ ਇਸਤੇਮਾਲ ਨਾ ਕਰਨ। ਵਿਦਿਆਰਥੀ ਵੀ ਘਰ ਤੋਂ ਆਪਣਾ ਸੈਨੇਟਾਈਜ਼ਰ ਲੈ ਕੇ ਆਉਣ ਤੇ ਸਾਫ਼-ਸਫਾਈ ਦਾ ਧਿਆਨ ਰੱਖਣ।

ਚੈਕਿੰਗ ਟੀਮਾਂ ਦਾ ਗਠਨ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹੇ ’ਚ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਨਿਰੰਤਰ ਸਕੂਲਾਂ ’ਚ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਕਰਦੀਆਂ ਰਹਿਣਗੀਆਂ। ਸਕੂਲ ਪ੍ਰਬੰਧਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਗਾਈਡਲਾਈਨ ਦੀ ਸਕੂਲ ’ਚ ਪਾਲਣਾ ਹੋ ਰਹੀ ਹੈ ਕਿ ਨਹੀਂ। ਚੈਕਿੰਗ ਟੀਮ ਨੇ ਜੇਕਰ ਵਿਭਾਗ ਦੇ ਧਿਆਨ ’ਚ ਲਿਆਂਦਾ ਕਿ ਸਬੰਧਤ ਸਕੂਲ ’ਚ ਨਿਯਮਾਂ ਦੀ ਪਾਲਣ ਨਹੀਂ ਹੋ ਰਹੀ ਤਾਂ ਵਿਭਾਗ ਵੱਲੋਂ ਉਸ ਸਕੂਲ ਮੁਖੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ’ਚ ਸੋਸ਼ਲ ਡਿਸਟੈਸਿੰਗ ਦਾ ਇਸਤੇਮਾਲ ਕਰਨਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ, ਉਹ ਜ਼ਰੂਰ ਲਗਵਾਉਣ।

ਸਕੂਲ ਖੋਲ੍ਹਣ ਦੇ ਫ਼ੈਸਲੇ ਤੇ ਐਸੋਸੀਏਸ਼ਨ ਤੇ ਮਾਪੇ ਮਾਨਤਾ ਪ੍ਰਾਪਤ ਤੇ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਪਹਿਲਾਂ ਸਕੂਲਾਂ ਵੱਲੋਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਆਨਲਾਈਨ ਵਧੀਆ ਢੰਗ ਨਾਲ ਪੜ੍ਹਾਈ ਕਰਵਾਈ ਜਾ ਰਹੀ ਸੀ ਪਰ ਹੁਣ ਵਿਦਿਆਰਥੀ ਸਕੂਲਾਂ ’ਚ ਆ ਕੇ ਹੋਰ ਚੰਗੀ ਮਿਹਨਤ ਕਰ ਪ੍ਰੀਖਿਆਵਾਂ ’ਚ ਚੰਗੇ ਅੰਕ ਪ੍ਰਾਪਤ ਕਰਨਗੇ। ਸਕੂਲ ਖੁੱਲ੍ਹਣ ਨਾਲ ਵਿਦਿਆਰਥੀ ਤੇ ਮਾਪੇ ਜਿਥੇ ਖੁਸ਼ ਹਨ ਉਥੇ ਚਿੰਤਿਤ ਵੀ ਹਨ ਕਿ ਕੀਤੇ ਉਨ੍ਹਾਂ ਦੇ ਬੱਚੇ ਕਰੋਨਾ ਦੀ ਮਹਾਮਾਰੀ ਦੇ ਸ਼ਿਕਾਰ ਤਾ ਨਾਂ ਹੋ ਜਾਣਗੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ

Spread the love