ਚੋਣ ਮਸ਼ੀਨਾਂ ਦੀਆਂ ਤਿਆਰੀਆਂ ਸ਼ੁਰੂ – ਜਿਲ੍ਹਾ ਚੋਣ ਅਫ਼ਸਰ

GURPREET KHAIRA
ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

Sorry, this news is not available in your requested language. Please see here.

ਰਿਟਰਨਿੰਗ ਅਫ਼ਸਰ ਆਪਣੀ ਨਿਗਰਾਨੀ ਵਿੱਚ ਮਸ਼ੀਨਾਂ ਦੀ ਕਰਨ ਜਾਂਚ

ਅੰਮ੍ਰਿਤਸਰ 11 ਫਰਵਰੀ 2022 

ਜਿਲ੍ਹੇ ਦੀਆਂ 11 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਦੀਆਂ ਤਿਆਰੀਆਂ ਤੇਜੀ ਨਾਲ ਚਲ ਰਹੀਆਂ ਹਨ। ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਤਿਆਰੀ ਵੀ ਲਗਭੱਗ ਮੁਕੰਮਲ ਹੋ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ 11 ਵਿਧਾਨ ਸਭਾ ਹਲਕਿਆਂ ਵਿੱਚ 2665 ਬੈਲਟ ਕੰਟਰੋਲ, 2665 ਕੰਟਰੋਲ ਯੂਨਿਟ ਅਤੇ 2887 ਵੀ.ਵੀ.ਪੈਟ. ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨਾਂ ਸਬੰਧਤ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਨਿਗਰਾਨੀ ਹੇਠ ਹੀ ਮਸ਼ੀਨਾਂ ਵਿੱਚ ਉਮੀਦਵਾਰਾਂ ਦੇ ਚੋਣ ਨਿਸ਼ਾਨ ਲਗਾ ਕੇ ਇਸਨੂੰ ਸੀਲ ਕਰਵਾਉਣ ਅਤੇ ਸਬ ਰਿਟਰਨਿੰਗ ਅਫ਼ਸਰ ਖੁਦ ਆਪਣੀ ਨਿਗਰਾਨੀ ਵਿੱਚ ਹੀ ਇਨਾਂ ਮਸ਼ੀਨਾਂ ਨੂੰ ਚੈਕ ਕਰਨ ਤਾਂ ਜੋ ਕਿਸੇ ਖ਼ਰਾਬੀ ਦਾ ਪਹਿਲਾਂ ਹੀ ਪਤਾ ਚਲ ਸਕੇ। ਉਨਾਂ ਕਿਹਾ ਕਿ ਇਹ ਸਾਰੀਆਂ ਮਸ਼ੀਨਾਂ ਪੁਲਿਸ ਦੇ ਸਖ਼ਤ ਪ੍ਰਬੰਧਾਂ ਹੇਠ ਰਖਵਾਈਆਂ ਗਈਆਂ ਹਨ।

ਹੋਰ ਪੜ੍ਹੋ :-ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਬਚਾਉਣ ਦਾ ਸੁਨਿਹਰੀ ਮੌਕਾ: ਭਗਵੰਤ ਮਾਨ

ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ 226 ਬੈਲਟ ਕੰਟਰੋਲ, 226 ਕੰਟਰੋਲ ਯੂਨਿਟ ਅਤੇ 245 ਵੀ.ਵੀ.ਪੈਟ. ਮਸ਼ੀਨਾਂਰਾਜਾਸਾਂਸੀ ਹਲਕੇ ਵਿੱਚ 267 ਬੈਲਟ ਕੰਟਰੋਲ, 267 ਕੰਟਰੋਲ ਯੂਨਿਟ ਅਤੇ 289 ਵੀ.ਵੀ.ਪੈਟ. ਮਸ਼ੀਨਾਂਮਜੀਠਾ ਹਲਕੇ ਵਿੱਚ 252 ਬੈਲਟ ਕੰਟਰੋਲ, 252 ਕੰਟਰੋਲ ਯੂਨਿਟ ਅਤੇ 273 ਵੀ.ਵੀ.ਪੈਟ. ਮਸ਼ੀਨਾਂਜੰਡਿਆਲਾ ਹਲਕੇ ਵਿੱਚ 260 ਬੈਲਟ ਕੰਟਰੋਲ, 260 ਕੰਟਰੋਲ ਯੂਨਿਟ ਅਤੇ 281 ਵੀ.ਵੀ.ਪੈਟ. ਮਸ਼ੀਨਾਂਅੰਮ੍ਰਿਤਸਰ ਉੱਤਰੀ ਹਲਕੇ ਵਿੱਚ 264 ਬੈਲਟ ਕੰਟਰੋਲ, 264 ਕੰਟਰੋਲ ਯੂਨਿਟ ਅਤੇ 286 ਵੀ.ਵੀ.ਪੈਟ. ਮਸ਼ੀਨਾਂ,  ਅੰਮ੍ਰਿਤਸਰ ਪੱਛਮੀ ਹਲਕੇ ਵਿੱਚ 256 ਬੈਲਟ ਕੰਟਰੋਲ, 256 ਕੰਟਰੋਲ ਯੂਨਿਟ ਅਤੇ 277 ਵੀ.ਵੀ.ਪੈਟ. ਮਸ਼ੀਨਾਂਅੰਮ੍ਰਿਤਸਰ ਕੇਂਦਰੀ ਹਲਕੇ ਵਿੱਚ 196 ਬੈਲਟ ਕੰਟਰੋਲ, 196 ਕੰਟਰੋਲ ਯੂਨਿਟ ਅਤੇ 212 ਵੀ.ਵੀ.ਪੈਟ. ਮਸ਼ੀਨਾਂਅੰਮ੍ਰਿਤਸਰ ਪੂਰਬੀ ਹਲਕੇ ਵਿੱਚ 210 ਬੈਲਟ ਕੰਟਰੋਲ, 210 ਕੰਟਰੋਲ ਯੂਨਿਟ ਅਤੇ 228 ਵੀ.ਵੀ.ਪੈਟ. ਮਸ਼ੀਨਾਂਅੰਮ੍ਰਿਤਸਰ ਦੱਖਣੀ ਹਲਕੇ ਵਿੱਚ 210 ਬੈਲਟ ਕੰਟਰੋਲ, 210 ਕੰਟਰੋਲ ਯੂਨਿਟ ਅਤੇ 228 ਵੀ.ਵੀ.ਪੈਟ. ਮਸ਼ੀਨਾਂਅਟਾਰੀ  ਹਲਕੇ ਵਿੱਚ 243 ਬੈਲਟ ਕੰਟਰੋਲ, 243 ਕੰਟਰੋਲ ਯੂਨਿਟ ਅਤੇ 263 ਵੀ.ਵੀ.ਪੈਟ. ਮਸ਼ੀਨਾਂ ਅਤੇ ਬਾਬਾ ਬਕਾਲਾ  ਹਲਕੇ ਵਿੱਚ 281 ਬੈਲਟ ਕੰਟਰੋਲ, 281 ਕੰਟਰੋਲ ਯੂਨਿਟ ਅਤੇ 305 ਵੀ.ਵੀ.ਪੈਟ. ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 631 ਬੈਲਟ ਯੂਨਿਟ, 131 ਕੰਟਰੋਲ ਯੂਨਿਟ ਅਤੇ 176 ਵੀ.ਵੀ.ਪੈਟ. ਮਸ਼ੀਨਾਂ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਜੋ ਕਿਸੇ ਕਿਸਮ ਦੀ ਖ਼ਰਾਬੀ ਆਉਣ ਤੇ ਇਨਾਂ ਦੀ ਵਰਤੋਂ ਕੀਤੀ ਜਾ ਸਕੇ।

Spread the love