ਫਾਜ਼ਿਲਕਾ ਜ਼ਿਲ੍ਹੇ ਅੰਦਰ ਚੱਲ ਰਹੇ ਹਨ 21 ਸੇਵਾ ਕੇਂਦਰ
ਫਾਜ਼ਿਲਕਾ, 5 ਜਨਵਰੀ 2023
ਪੰਜਾਬ ਸਰਕਾਰ ਲੋਕਾਂ ਨੂੰ ਸੁਖਾਵੇਂ ਮਾਹੌਲ ਵਿਚ ਇਕ ਛੱਤ ਹੇਠ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਸਦਕਾ ਸੇਵਾ ਕੇਂਦਰ ਲੋਕਾਂ ਲਈ ਕਾਫੀ ਲਾਭਦਾਇਕ ਸਿੱਧ ਹੋਏ ਹਨ। ਇਸੇ ਤਹਿਤ ਸਾਲ 2022 ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਵੱਲੋਂ 3 ਲੱਖ 10 ਹਜ਼ਾਰ 189 ਲੋਕਾਂ ਨੂੰ ਵੱਖ—ਵੱਖ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਗਿਆ ਹੈ। ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ 21 ਸੇਵਾ ਕੇਂਦਰ ਚੱਲ ਰਹੇ ਹਨ ਜ਼ੋ ਕਿ ਲੋਕਾਂ ਨੂੰ ਸੁਖਾਵੇਂ ਢੰਗ ਨਾਲ ਖੱਜਲ—ਖੁਆਰੀ ਤੋਂ ਨਿਜਾਤ ਦਿਵਾਉਂਦਿਆਂ ਇਕੋ ਥਾਈਂ ਵੱਖ—ਵੱਖ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਸਕੀਮਾਂ ਦਾ ਲਾਭ ਲੈਣ ਲਈ ਵੱਖ—ਵੱਖ ਦਫਤਰਾਂ ਵਿਖੇ ਜਾਣ ਦੀ ਬਜਾਏ ਇਕ ਸੇਵਾ ਕੇਂਦਰ ਵਿਖੇ ਹੀ ਸੇਵਾਵਾਂ ਮਿਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿਖੇ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਹੋਰ ਪੜ੍ਹੋ – 6 ਜਨਵਰੀ ਦਿਨ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ
ਵਧੇਰੇ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਨੇ ਦੱਸਿਆ ਕਿ ਮਹੀਨਾ ਜਨਵਰੀ 2022 ਤੋਂ ਫਰਵਰੀ 2022 ਦੌਰਾਨ 38073 ਸੇਵਾਵਾਂ, ਮਾਰਚ 2022 ਤੋਂ ਮਈ 2022 ਦੌਰਾਨ 77211 ਸੇਵਾਵਾਂ, ਜੂਨ 2022 ਤੋਂ ਅਗਸਤ 2022 ਦੌਰਾਨ 87406 ਸੇਵਾਵਾਂ ਅਤੇ ਸਤੰਬਰ 2022 ਤੋਂ ਦਸੰਬਰ 2022 ਦੌਰਾਨ 107499 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਸੇਵਾ ਕੇਂਦਰ ਚੱਕ ਖੇੜੇ ਵਾਲਾ ਵਿਖੇ 10233, ਅਜੀਮਗੜ ਵਿਖੇ 12351, ਬਲੂਆਣਾ ਸੇਵਾ ਕੇਂਦਰ ਵਿਖੇ 8994, ਚੱਕ ਸੁਹੇਲੇ ਵਾਲਾ ਵਿਖੇ 7755, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ 51774, ਫਾਜ਼ਿਲਕਾ—ਮਲੋਟ ਰੋਡ ਅਰਨੀਵਾਲਾ ਵਿਖੇ 19559, ਘੱਲੂ ਵਿਖੇ 10698, ਘੁਬਾਇਆ ਵਿਖੇ 12592, ਦਾਣਾ ਮੰਡੀ ਅਬੋਹਰ ਵਿਖੇ 16580, ਕੇਰੀਆ ਵਿਖੇ 206, ਲਾਧੂਕਾ ਵਿਖੇ 12879, ਮੰਡੀ ਅਮੀਨ ਗੰਜ ਵਿਖੇ 10308, ਦਫਤਰ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ 18362, ਮਿਉਨਿਸੀਪਲ ਕਾਉਂਸਲ ਫਾਜ਼ਿਲਕਾ ਵਿਖੇ 22228, ਪੰਜਕੋਸੀ ਵਿਖੇ 9988, ਸੱਪਾਂ ਵਾਲੀ ਵਿਖੇ 13324, ਸੀਤੋ ਗੁਨੋ ਵਿਖੇ 10810, ਟਾਹਲੀ ਵਾਲਾ ਬੋਦਲਾ ਵਿਖੇ 194, ਤਹਿਸੀਲ ਕੰਪਲੈਕਸ ਅਬੋਹਰ ਵਿਖੇ 27212, ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ 25448 ਅਤੇ ਵਹਾਬ ਵਾਲਾ ਵਿਖੇ 8694 ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਹਫਤੇ ਦੇ ਸਾਰੇ ਦਿਨ ਸੋਮਵਾਰ ਤੋਂ ਐਤਵਾਰ ਤੱਕ ਖੁੱਲ੍ਹੇ ਰਹਿੰਦੇ ਹਨ।ਉਨ੍ਹਾਂ ਦੱਸਿਆ ਕਿ 31 ਜਨਵਰੀ ਤੱਕ ਜ਼ਿਲੇ੍ਹ ਦੇ ਸਮੂਹ ਸੇਵਾ ਕੇਂਦਰ ਸੋਮਵਾਰ ਤੋਂ ਐਤਵਾਰ ਤੱਕ ਸਵੇਰੇ 9:30 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।