ਉਪ ਮੁੱਖ ਮੰਤਰੀ ਪੰਜਾਬ ਸੋਨੀ ਨੇ ਬਸੇਰਾ ਯੋਜਨਾ ਤਹਿਤ 32 ਲੋੜਵੰਦ ਪਰਿਵਾਰਾਂ ਨੂੰ ਜਮੀਨਾਂ ਦੇ ਮਾਲਕਾਨਾ ਹੱਕ ਦੇ ਦਸਤਾਵੇਜ ਸੌਂਪੇ

Soni
ਉਪ ਮੁੱਖ ਮੰਤਰੀ ਪੰਜਾਬ ਸੋਨੀ ਨੇ ਬਸੇਰਾ ਯੋਜਨਾ ਤਹਿਤ 32 ਲੋੜਵੰਦ ਪਰਿਵਾਰਾਂ ਨੂੰ ਜਮੀਨਾਂ ਦੇ ਮਾਲਕਾਨਾ ਹੱਕ ਦੇ ਦਸਤਾਵੇਜ ਸੌਂਪੇ

Sorry, this news is not available in your requested language. Please see here.

ਪੰਜਾਬ ਦੀ ਕਾਂਗਰਸ ਸਰਕਾਰ ਗਰੀਬਾਂ ਅਤੇ ਲੋੜਵੰਦਾਂ ਨਾਲ-ਸੋਨੀ
ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ 65 ਕਿੱਲੇ ਨੂੰ ਜਾਂਦੀ ਸੜਕ ਦਾ ਹੋਵੇਗਾ ਨਿਰਮਾਣ

ਅੰਮ੍ਰਿਤਸਰ, 3 ਨਵੰਬਰ 2021

ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਪੰਜਾਬ ਸਰਕਾਰ ਦੀ ਬਸੇਰਾ ਯੋਜਨਾ ਅਧੀਨ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਵਾਰਡ ਨੰ: 71 ਝਬਾਲ ਰੋਡ ਦੇ ਏਕਤਾ ਨਗਰ ਵਿਖੇ 32 ਝੁੱਗੀ ਝੌਪੜੀਆਂ ਵਾਲੇ ਪਰਿਵਾਰਾਂ ਨੂੰ ਉਨ੍ਹਾਂ ਨੂੰ ਸੌਂਪੀ ਗਈ ਜਮੀਨ ਦੇ ਮਾਲਕਾਨਾ ਹੱਕ ਦੇ ਸਰਟੀਫਿਕੇਟ ਦਿੱਤੇ।

ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਅਤੇ ਵਿਸ਼ਵ ਕੱਪ ਵਿੱਚ ਤਮਗਾ ਜੇਤੂ ਖਿਡਾਰੀਆਂ ਨੂੰ ਦੀਵਾਲੀ ਦਾ ਤੋਹਫਾ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਬਸੇਰਾ ਸਕੀਮ ਦਾ ਮੁੱਖ ਮੰਤਵ ਪੰਜਾਬ ਨੂੰ ਸਲੱਮ ਤੋਂ ਮੁਕਤ ਕਰਨਾ ਹੈ ਅਤੇ ਸਲੱਮ ਨਾਗਰਿਕਾਂ ਨੁੰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਲਕਾਨਾ ਹੱਕ ਸਰਟੀਫਿਕੇਟ ਰਿਹਾਇਸ਼ੀ ਪਤੇ ਦੇ ਸਬੂਤ ਵਜੋਂ ਮੰਨਣਯੋਗ ਹੋਵੇਗਾ ਅਤੇ ਲਾਭਪਾਤਰੀ ਕਿਸੇ ਵਿੱਤੀ ਸੰਸਥਾ ਪਾਸੋਂ ਘਰ ਕਰਜਾ ਲੈਣ ਦੇ ਮੰਤਵ ਨਾਲ ਇਸ ਨੂੰ ਗਿਰਵੀ ਵੀ ਰੱਖ ਸਕਣਗੇ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਇਹ ਦਿਵਾਲੀ ਦਾ ਤੋਹਫਾ ਭੇਂਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਲੱਮ ਏਰੀਆ ਉਪਰ 12 ਲੱਖ ਰੁਪਏ ਖਰਚ ਕੇ ਨਵੀਂ ਸੜਕ ਵੀ ਬਣਾਈ ਜਾਵੇਗੀ ਅਤੇ ਉਕਤ ਜਗ੍ਹਾ ਤੇ 20 ਲੱਖ  ਰੁਪਏ ਨਾਲ ਪਾਣੀਸੀਵਰੇਜ ਅਤੇ ਸਟਰੀਟ ਲਾਈਟਾਂ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਕੀ ਨਾਨ ਸਲੱਮ ਏਰੀਆ ਦੀ ਤਰ੍ਹਾਂ ਇਨ੍ਹਾਂ ਨੂੰ ਵੀ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਸ੍ਰੀ ਸੋਨੀ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਰਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਕੇ ਇਕ ਇਤਿਹਾਸਕ ਫੈਸਲਾ ਕੀਤਾ ਹੈ ਅਤੇ ਹੁਣ ਪੰਜਾਬ ਸਾਰੇ ਦੇਸ਼ ਵਿੱਚੋਂ ਸਸਤੀ ਬਿਜਲੀ ਮੁਹੱਈਆ  ਕਰਨ ਵਾਲੇ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਲੋਕਾਂ ਨੂੰ ਘਰੇਲੂ ਵਰਤਣ ਲਈ ਮਿਲਣ ਵਾਲੇ ਸਾਫ ਪਾਣੀ ਦੇ ਬਿੱਲਾਂ ਨੂੰ 50 ਰੁਪਏ ਨਾਮਾਤਰ ਰਾਸ਼ੀ ਦਾ ਭੁਗਤਾਨ ਕਰਕੇ ਲੋਕਾਂ ਦੇ ਹਿੱਤ ਵਿੱਚ ਫੈਸਲਾ ਕੀਤਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਸੂਬਾ ਸਰਕਾਰ ਨੇ 40 ਹਜ਼ਾਰ ਦੇ ਕਰੀਬ ਵਾਪਰੀਆਂ ਦਾ ਵੈਟ ਟੈਕਸ ਮੁਆਫ ਵੀ ਕੀਤਾ ਹੈ ਜੋ ਵਪਾਰੀ ਵਰਗ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਸੇਰਾ ਯੋਜਨਾ ਤਹਿਤ ਜੇਕਰ ਕੋਈ ਲਾਭਪਾਤਰੀ ਰਹਿ ਗਿਆ ਹੈ ਤਾਂ ਉਹ ਤੁੰਰਤ ਕਾਗਜਾਤ ਭਰ ਕੇ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।  

ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਚਰਨਜੀਤ ਸਿੰਘ ਚੰਨੀ ਰੋਜਾਨਾ ਲੋਕ ਹਿੱਤ ਵਿੱਚ ਵੱਡੇ ਫੈਸਲੇ ਲੇੈ ਰਹੇ ਹਨ। ਉਨ੍ਹਾਂ ਦੱਸਿਆ ਕਿ ਬਜੁਰਗਾਂ ਦੀਆਂ ਪੈਨਸ਼ਨਾਂ ਨੂੰ ਵੀ ਦੁਗਣਾ ਕਰ ਦਿੱਤਾ ਗਿਆ ਹੈ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਵਾਰਡ ਨੰ: 71 ਅਧੀਨ ਹੀ 65 ਕਿੱਲੇ ਨੂੰ ਜਾਂਦੀ ਸੜਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਹੀਂ ਬਣਾਈ ਗਈ ਨੂੰ ਕਰੋੜ 75 ਲੱਖ ਰੁਪਏ ਦੇ ਨਾਲ ਬਣਾਇਆ ਜਾਵੇਗਾ ਅਤੇ ਜਿਸ ਦਾ ਕੰਮ ਵੀ ਅਗਲੇ ਹਫਤੇ ਤੱਕ ਸ਼ੁਰੁੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ 90 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਵਾਅਦੇ ਵੀ ਇਕ ਮਹੀਨੇ ਦੇ ਅੰਦਰਅੰਦਰ ਪੂਰੇ ਕਰ ਦਿੱਤੇ ਜ ਾਣਗੇ। ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਬਹੁਮੱਤ ਨਾਲ ਆਪਣੀ ਸਰਕਾਰ ਬਣਾਏਗੀ।

ਇਸ ਮੌਕੇ ਬੋਲਦਿਆਂ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅ੍ਰੰਮਿਤਸਰ ਨੇ ਕਿਹਾ ਕਿ ਅੱਜ  ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਅਤੇ ਇਨ੍ਹਾਂ ਪਰਿਵਾਰਾਂ ਲਈ ਅੱਜ ਹੀ ਦੀਵਾਲੀ ਹੈ ਜਿੰਨਾਂ ਨੂੰ ਸਰਕਾਰ ਵੱਲੋਂ ਅੱਜ ਜਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਗਏ ਹਨ। ਇਸ ਮੌਕੇ ਕਮਿਸ਼ਨਰ ਨਗਰ ਨਿਗਮ  ਸ੍ਰ ਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਇਸ ਸਕੀਮ ਵਿੱਚ ਸਰਕਾਰ ਵੱਲੋਂ ਪ੍ਰਮਾਣ ਸ਼ੁਦਾ ਦਸਤਵਾਜੇ  ਜਿਵੇਂ ਅਧਾਰ ਕਾਰਡਵੋਟਰ ਕਾਰਡਰਾਸਨ ਕਾਰਡਸਮਾਰਟ ਕਾਰਡ ਆਦਿ ਲੋੜੀਂਦੇ ਹਨ ਅਤੇ ਹਰੇਕ ਲਾਭਪਾਤਰੀ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ।

ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰ ਹਰਦੀਪ ਸਿੰਘਕੌਂਸਲਰ ਵਿਕਾਸ ਸੋਨੀਕੌਂਸਲਰ ਲਖਵਿੰਦਰ ਸਿੰਘਕੌਂਸਲਰ ਸੁਰਿੰਦਰ ਛਿੰਦਾਸਰਬਜੀਤ ਸਿੰਘ ਲਾਟੀਪਰਮਜੀਤ ਸਿੰਘ ਚੋਪੜਾਸ੍ਰੀ ਰਮਨ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।


Spread the love