ਖੇਤੀਬਾੜੀ ਵਿਭਾਗ ਨੇ ਮਿੱਟੀ ਦੇ ਸੈਂਪਲ ਇਕੱਠੇ ਕਰਨ ਲਈ ਮੁਹਿੰਮ ਚਲਾਈ : ਮੁੱਖ ਖੇਤੀਬਾੜੀ ਅਫ਼ਸਰ

Jaswant Rai
ਖੇਤੀਬਾੜੀ ਵਿਭਾਗ ਨੇ ਮਿੱਟੀ ਦੇ ਸੈਂਪਲ ਇਕੱਠੇ ਕਰਨ ਲਈ ਮੁਹਿੰਮ ਚਲਾਈ : ਮੁੱਖ ਖੇਤੀਬਾੜੀ ਅਫ਼ਸਰ

Sorry, this news is not available in your requested language. Please see here.

ਪਟਿਆਲਾ, 29 ਅਪ੍ਰੈਲ 2022

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਵਿੰਦਰ  ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ: ਜਸਵੰਤ ਰਾਏ ਦੀ ਅਗਵਾਈ ਹੇਠ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਕਿਸਾਨਾਂ ਦੇ ਖੇਤਾਂ ਵਿਚੋਂ ਮਿੱਟੀ ਦੇ ਸੈਂਪਲ ਲੈਣ ਲਈ ਵਿਭਾਗ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।

ਹੋਰ ਪੜ੍ਹੋ :-ਸੂਰਜੀ ਊਰਜਾ ਨਾਲ ਰੌਸ਼ਨ ਹੋਣਗੇ ਫਾਜਿ਼ਲਕਾ ਦੇ 233 ਸਕੂਲ-ਡਾ: ਹਿਮਾਂਸੂ ਅਗਰਵਾਲ

ਮੁੱਖ ਖੇਤੀਬਾੜੀ ਅਫ਼ਸਰ ਡਾ: ਜਸਵੰਤ ਰਾਏ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਅੱਠ ਹਜ਼ਾਰ ਮਿੱਟੀ ਦੇ ਸੈਂਪਲ ਇਕੱਤਰ ਕਰਨ ਦਾ ਟੀਚਾ ਪ੍ਰਾਪਤ ਹੋਇਆ ਹੈ, ਜਿਸ ਨੂੰ ਪੂਰਾ ਕਰਨ ਲਈ ਹਰੇਕ ਬਲਾਕ ਵਿਚੋਂ 15 ਪਿੰਡਾਂ ਦੀ ਚੋਣ ਕੀਤੀ ਜਾ ਰਹੀ ਹੈ। ਇਹਨਾਂ ਪਿੰਡਾਂ ਵਿਚੋਂ ਹਰ ਇੱਕ ਕਿਸਾਨ/ਕਾਸ਼ਤਕਾਰ ਦਾ ਮਿੱਟੀ ਦਾ ਸੈਂਪਲ ਵਿਭਾਗ ਵੱਲੋਂ ਇਕੱਤਰ ਕੀਤਾ ਜਾਵੇਗਾ, ਜਿਸ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਕਿਸਾਨ ਨੂੰ ਸੁਆਇਲ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਦੇ ਆਧਾਰ ਤੇ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਵਿਚ ਖਾਦਾਂ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਵਿਭਾਗ ਵੱਲੋਂ ਕੀਤੀ ਜਾਵੇਗੀ। ਇਹ ਮਿੱਟੀ ਦੇ ਸੈਂਪਲ ਲੈਣ ਸਮੇਂ ਇਹ ਖ਼ਾਸ ਧਿਆਨ ਰੱਖਿਆ ਜਾਵੇਗਾ ਕਿ ਸਾਲ 2019-20, 2020-21 ਅਤੇ 2021-22 ਦੌਰਾਨ ਚੁਣੇ ਗਏ ਪਿੰਡਾਂ ਦੁਬਾਰਾ ਨਾ ਚੁਣੇ ਜਾਣ ਅਤੇ ਸਿਰਫ਼ ਨਵੇਂ ਪਿੰਡ ਹੀ ਜਿਨ੍ਹਾਂ ਦੀ ਟੈਸਟਿੰਗ ਪਹਿਲਾਂ ਨਹੀਂ ਹੋਈ ਉਹ ਹੀ ਪਿੰਡ ਲਏ ਜਾਣ।

Spread the love