ਅੱਜ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ: ਸੀ.ਜੇ.ਐਮ

ਅੱਜ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ: ਸੀ.ਜੇ.ਐਮ
ਅੱਜ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ: ਸੀ.ਜੇ.ਐਮ

Sorry, this news is not available in your requested language. Please see here.

ਰੂਪਨਗਰ 25 ਮਾਰਚ 2022
ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸਿਹਤ ਵਿਭਾਗ,ਜੇਲ੍ਹ ਅਤੇ ਸ੍ਰੀ ਅਕਾਲ ਉਸਤਤਿ ਸੇਵਾ ਮਿਸ਼ਨ, ਸ੍ਰੀ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਜ਼ਿਲ੍ਹਾ ਜੇਲ੍ਹ, ਰੂਪਨਗਰ ਵਿੱਚ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦਾ ਉਦਘਾਟਨ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਹੋਰ ਪੜ੍ਹੋ :-ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਨੇ ਵਰਿੰਦਾਬਨ ਰੋੜ ਨੇੜੇ ਕਾਲੀਆ ਮੈਡੀਕੋਜ਼ ਵਾਰਡ ਨੰਬਰ 83 ‘ਤੇ ਨਵੀਂ ਬਣਨ ਵਾਲੀ ਕੰਕਰੀਟ ਸੜਕ ਦਾ ਕੀਤਾ ਉਦਘਾਟਨ

ਮੌਕੇ ਤੇ ਸ੍ਰੀ ਮਾਨਵ, ਸੀ.ਜੇ.ਐਮ, ਸ੍ਰੀ ਕੁਲਵੰਤ ਸਿੰਘ, ਜੇਲ੍ਹ ਸੁਪਰਡੈਂਟ, ਡਾ. ਗਗਨਦੀਪ ਸਿੰਘ (ਡੈਂਟਲ ਸਰਜਨ), ਡਾ. ਮੋਹਿਤ ਕੁਮਾਰ ਤੇ (ਐਨ.ਜੀ.ਓ) ਵਲੋਂ ਡਾ. ਮਨਦੀਪ ਸਿੰਘ, ਸ੍ਰੀ ਉਕਪਾਲ ਸਿੰਘ ਆਪਣੀ 7 ਮੈਂਬਰੀ ਟੀਮ ਨਾਲ ਹਾਜ਼ਰ ਰਹੇ। ਇਸ ਕੈਂਪ ਦੌਰਾਨ ਜੇਲ੍ਹ ਅੰਦਰ ਬੰਦ ਮੁਲਜ਼ਮਾਂ ਅਤੇ ਕੈਦੀਆਂ ਦੇ ਸ਼ੂਗਰ, ਏਡਸ, ਅੱਖਾਂ, ਦੰਦਾਂ, ਅਤੇ ਜਨਰਲ ਚੈੱਕਅਪ ਕੀਤਾ ਗਿਆ। ਜਿਸ ਵਿਚ ਕਰੀਬ 275 ਕੈਦੀਆਂ ਨੂੰ ਮੁਫਤ ਸੇਵਾ ਪ੍ਰਦਾਨ ਕੀਤੀ ਗਈ। ਚੈੱਕਅਪ ਤੋਂ ਬਾਅਦ ਬੰਦੀਆਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਲੋੜ ਮੁਤਾਬਿਕ ਮੁਹੱਈਆਂ ਕੀਤੀਆਂ ਗਈਆਂ। ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਮੈਡੀਕਲ ਕੈਂਪ ਜੇਲ੍ਹ ਵਿੱਚਲੇ ਬੰਦੀਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਲਗਾਇਆ ਗਿਆ ਹੈ ਅਤੇ ਅਜਿਹਾ ਕੈਂਪ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਜ਼ਰੂਰੀ ਲਗਾਇਆ ਜਾਵੇਗਾ।
ਸ੍ਰੀ ਮਾਨਵ, ਸੀ.ਜੇ.ਐਮ ਨੇ ਦੱਸਿਆ ਕਿ ਉਨ੍ਹਾਂ ਦੇ ਹਫਤਾਵਰੀ ਜੇਲ੍ਹ ਦੌਰੇ ਦੌਰਾਨ ਬੰਦੀ ਵੱਖ ਵੱਖ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਬਾਰੇ ਦੱਸਦੇ ਸਨ ਪਰ ਸਾਰੇ ਬੰਦੀਆਂ ਨੂੰ ਜੇਲ੍ਹ ਤੋਂ ਬਾਹਰ ਹਸਪਤਾਲ ਲਿਜਾਣਾ ਸੰਭਵ ਨਹੀ, ਇਸ ਲਈ ਸਾਰੇ ਮੈਡੀਕਲ ਖੇਤਰਾਂ ਦੇ ਮਾਹਿਰਾਂ ਨੂੰ ਮੈਡੀਕਲ ਕੈਂਪ ਦਾ ਆਯੋਜਨ ਕਰਕੇ ਜੇਲ੍ਹ ਅੰਦਰ ਲਿਆਂਦਾ ਗਿਆ। ਮੈਡੀਕਲ ਕੈਂਪ ਦੌਰਾਨ ਜੱਜ ਸਾਹਿਬਾਨ ਵੱਲੋਂ ਕੈਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਸ੍ਰੀ ਕੁਲਵੰਤ ਸਿੰਘ, ਜੇਲ੍ਹ ਸੁਪਰਡੈਂਟ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਨ.ਜੀ.ਓ ਮੈਂਬਰਾਂ ਅਤੇ ਮੈਡੀਕਲ ਟੀਮ ਵਿੱਚ ਆਏ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ। ਜੇਲ੍ਹ ਅੰਦਰ ਬੰਦ ਕੈਦੀ, ਜਿਨ੍ਹਾਂ ਦਾ ਬੋਰਡ ਵੱਲੋਂ ਉਪਚਾਰ ਹੋਇਆ, ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Spread the love