ਐਸ.ਏ.ਐਸ ਨਗਰ 30 ਜੁਲਾਈ
ਭਾਰਤ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸੂਚੀ ਯੋਗਤਾ 1 ਜਨਵਰੀ 2023 ਦੇ ਅਧਾਰ ਤੇ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪ੍ਰੀ-ਰੀਵੀਜ਼ਨ ਗਤੀਵਿਧੀਆਂ ਜਿਵੇਂ ਕਿ ਪੋਲਿੰਗ ਸਟੇਸ਼ਨਾ ਦੀ ਰੈਸ਼ਲਾਈਜੇਸ਼ਨ ਡੀਐਸਈਐਸ/ਪੀਐਸਈਐਸ ਦਾ ਨਿਪਟਾਰਾ ਆਦਿ ਆਉਣ ਦਾ ਕੰਮ 4 ਅਗਸਤ 2022 ਤੋਂ 24 ਅਕਤੂਬਰ 2022 ਤੱਕ ਕੀਤਾ ਜਾਵੇਗਾ ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ 25 ਅਕਤੂਬਰ 2022 ਤੋਂ 7 ਨਵੰਬਰ 2022 ਤੱਕ ਸਪਲੀਮੈਂਟ ਅਤੇ ਡਰਾਫਟ ਰੋਲ ਤਿਆਰ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਰਵੀਜਨ ਐਕਟੀਵੀਟੀ ਤਹਿਤ 9.ਨਵੰਬਰ 2022 ਨੂੰ ਡਰਾਫਟ ਕੋਲ ਦੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ 9 ਨਵੰਬਰ ਤੋਂ 8 ਦਸੰਬਰ ਤੱਕ ਵੋਟਰਾਂ ਤੋਂ ਵੋਟਾਂ ਬਣਾਉਣ ਅਤੇ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਲਏ ਜਾਣੇ ਹਨ।
ਉਨ੍ਹਾਂ ਦੱਸਿਆ 5 ਜਨਵਰੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਵੋਟਰ ਕਾਰਡ ਅਪਲਾਈ ਕਰਨ ਲਈ ਫਾਰਮ 6, ਵੋਟ ਕਟਵਾਉਣ ਲਈ ਫਾਰਮ ਨੰ.7 ਅਤੇ ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ ਫਾਰਮ ਨੰ.8 NVSP.in ਜਾਂ Voterhelpline App ਰਾਹੀਂ ਭਰਿਆ ਜਾ ਸਕਦਾ ਹੈ।