ਆਜਾਦੀ ਕਾ ਅੰਮ੍ਰਿਤ ਉਤਸਵ
ਲੋਕਾਂ ਅੰਦਰ ਦੇਸ਼ ਪ੍ਰਤੀ ਕੁਝ ਕਰ ਵਖਾਉਣ ਦਾ ਜ਼ਜਬਾ ਤੇ ਜ਼ੁਨੂਨ ਪੈਦਾ ਕਰਨ ਲਈ ਕਰਵਾਇਆ ਪ੍ਰੋਗਰਾਮ
ਫਾਜ਼ਿਲਕਾ, 15 ਮਾਰਚ 2022
ਆਜਾਦੀ ਕਾ ਅੰਮ੍ਰਿਤ ਉਤਸਵ ਤਹਿਤ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਗੋਲਡਨ ਜ਼ੁਬਲੀ ਸਾਲ ਦੇ ਜ਼ਸਨਾਂ ਦੀ ਲੜੀ ਤਹਿਤ ਅੱਜ 6/1 ਗੋਰਖਾ ਰਾਈਫਲਸ 67 ਇਨਫੈਟਰੀ ਬਿਗ੍ਰੇਡ ਵੱਲੋਂ ਪਾਈਪ ਬੈਂਡ ਡਿਸਪਲੇਅ ਪ੍ਰੋਗਰਾਮ ਕਰਵਾਇਆ ਗਿਆ।ਇਹ ਪ੍ਰੋਗਰਾਮ ਸਥਾਨਕ ਐਮ.ਆਰ. ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ।ਇਸ ਮੌਕੇ ਸਿਵਲ ਪ੍ਰਸ਼ਾਸਨ ਤੋਂ ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਹੋਰ ਪੜ੍ਹੋ :-ਪ੍ਰਸ਼ਾਸਨ ਵੱਲੋਂ ਸਮੂਹ ਪਟਵਾਰੀਆਂ ਤੇ ਕਾਨੂੰਨਗੋਆਂ ਨੂੰ ਦਿੱਤੇ ਜਾਣਗੇ ਨਵੇਂ ਲੈਪਟਾਪ
ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਵਾਸੀਆਂ ਦੇ ਮਨਾਂ ਵਿਚ ਅੱਜ ਵੀ ਦੇਸ਼ ਅਤੇ ਫੌਜ਼ ਪ੍ਰਤੀ 1971 ਵਾਲਾ ਜਜਬਾ ਬਰਕਰਾਰ ਹੈ। ਉਨ੍ਹਾਂ ਨੇ ਕਿਹਾ ਕਿ ਫੌਜ਼ ਨੂੰ ਫਾਜਿ਼ਲਕਾ ਵਾਸੀਆਂ ਤੇ ਫਖ਼ਰ ਹੈ ਜ਼ੋ ਹਮੇਸਾ ਭਾਰਤੀ ਫੌਜ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ।ਉਨ੍ਹਾਂ ਕਿਹਾ ਕਿ ਪਾਈਪ ਬੈਂਡ ਡਿਸਪਲੇਅ ਕਰਵਾਉਣ ਦਾ ਮੰਤਵ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨਾ ਤੇ ਲੋਕਾਂ ਤੇ ਜਵਾਨਾਂ ਅੰਦਰ ਦੇਸ਼ ਲਈ ਕੁਝ ਕਰ ਵਖਾਉਣ ਪ੍ਰਤੀ ਜ਼ੋਸ਼ ਤੇ ਜੁਨੂਨ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੀ ਗੋਲਡਨ ਜੂਬਲੀ ਸਬੰਧੀ ਜ਼ਸਨ ਪਹਿਲਾਂ ਵੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਦੇਸ਼ ਦੀ ਅਜਾਦੀ ਦੇ 75 ਸਾਲ ਪੂਰੇ ਹੋਣ ਤੇ ਮਨਾਏ ਜਾ ਰਹੇ ਅਜਾਦੀ ਕਾ ਅੰਮ੍ਰਿਤਮਹੋਤਵਸ ਕਾਰਨ ਇੰਨ੍ਹਾਂ ਜ਼ਸਨਾਂ ਦੀਆਂ ਖੂਸ਼ੀਆਂ ਵਿਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਨੇ 1971 ਦੀ ਲੜਾਈ ਵਿਚ ਬਹਾਦਰੀ ਵਿਖਾਉਂਦਿਆਂ ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਸੀ ਉਨਾਂ ਨੂੰ ਅਸੀ ਨਮਨ ਕਰਦੇ ਹਾਂ।
ਇਸ ਦੌਰਾਨ ਵੱਖ-ਵੱਖ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਨੇ ਪਾਈਪ ਬੈਂਡ ਦਾ ਖੂਬ ਆਨੰਦ ਮਾਣਿਆ ਤੇ ਤਾੜੀਆਂ ਵਜਾ ਕੇ ਜਵਾਨਾਂ ਦੀ ਹੌਸਲਾਅਫਜ਼ਾਈ ਕੀਤੀ।
ਇਸ ਮੌਕੇ ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ, ਸ੍ਰੀ ਰਾਮ ਸਿੰਘ, ਸ੍ਰੀ ਅੰਕੁਰ ਸ਼ਰਮਾ ਤੋਂ ਇਲਾਵਾ ਫੋਜ਼ ਯੂਨਿਟ ਦੇ ਅਧਿਕਾਰੀ ਅਤੇ ਬੈਂਡ ਟੀਮ ਮੌਜੂਦ ਸਨ।