ਸਵੀਪ ਜਾਗਰੂਕਤਾ ਪ੍ਰੋਗਰਾਮ ਤਹਿਤ ਸਮੂੰਹ ਨੂੰ ਕੀਤਾ ਵੋਟ ਦੇ ਹੱਕ ਦੀ ਵਰਤੋ ਕਰਨ ਸਬੰਧੀ ਜਾਗੂਰਕ

sweep-awareness-program
ਸਵੀਪ ਜਾਗਰੂਕਤਾ ਪ੍ਰੋਗਰਾਮ ਤਹਿਤ ਸਮੂੰਹ ਨੂੰ ਕੀਤਾ ਵੋਟ ਦੇ ਹੱਕ ਦੀ ਵਰਤੋ ਕਰਨ ਸਬੰਧੀ ਜਾਗੂਰਕ

Sorry, this news is not available in your requested language. Please see here.

ਗੁਰਦਾਸਪੁਰ, 14  ਫਰਵਰੀ 2022

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿਲ੍ਹੇ ਦੇ ਕੁੱਲ 07 ਵਿਧਾਨ ਸਭਾ ਹਲਕਿਆ ਵਿੱਚ ਸਵੀਪ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਜੋ ਟੀਚਾ ਨਿਸਚਿਤ ਕੀਤਾ ਗਿਆ ਸੀ , ਉਸੇ ਕੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ ਦੀ ਯੋਗ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ (ਲੜਕੀਆਂ) ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਬੂਥ ਨੰਬਰ 95,96,97 ਅਤੇ 98 ਵੋਟਰਾਂ ਨੇ ਹਿੱਸਾ ਲਿਆ ।

ਹੋਰ ਪੜ੍ਹੋ :- ਲੋਕ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਸਬਕ ਸਿਖਾਉਣ: ਰਾਘਵ ਚੱਢਾ

ਇਸ ਮੌਕੇ ਤੇ ਸਵੀਪ ਨਾਲ ਸਬੰਧਤ ਪੇਟਿੰਗ ਮੁਕਾਬਲੇ , ਭਾਸ਼ਣ ਮੁਕਾਬਲੇ , ਮਹਿੰਦੀ ਮੁਕਾਬਲੇ ਅਤੇ ਕੋਰੀਓਗ੍ਰਫਰੀ ਆਦਿ ਵੀ ਕਰਵਾਏ ਗਏ । ਜਿਸ ਵਿੱਚ ਸਮਾਜ ਨੂੰ ਆਪਣੇ ਵੋਟ ਦੇ ਹੱਕ ਨੂੰ ਇਸਤਾਲ ਕਰਨ ਦਾ ਸੁਨੇਹਾ ਦਿੱਤਾ ਗਿਆ ।

ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਟੀਮ ਜ਼ਿਲ੍ਹਾ ਸਵੀਪ ਟੀਮ ਮੈਂਬਰ ਅਮਰਜੀਤ ਸਿੰਘ ਪੂਰੇਵਾਲ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੁਨਿਆਦੀ ਹੱਕ ਦਾ ਇਸਤੇਮਾਲ  ਬਿਨਾ ਕਿਸੇ ਡਰ ਅਤੇ ਲਾਲਚ ਤੋਂ ਕਰਨ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਵੋਟਰ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੋਸ਼ਲ ਮੀਡੀਆ ਦੀ ਵੱਧ  ਤੋਂ ਵੱਧ ਵਰਤੋਂ ਕਰਦਿਆਂ ਹੋਇਆ ਸਾਨੂੰ ਸੀ-ਵਿਜਲ ਐਪ ਦੀ ਵਰਤੋਂ ਕਰਕੇ ਕਿਸੇ ਵੀ ਕਿਸਮ ਦੀ ਚੋਣ ਕੋਤਾਹੀ ਦੀ ਸੂਚਨਾ ਤੁਰੰਤ ਇਲੈਕਸ਼ਨ ਆਪ ਇੰਡੀਆ ਨੂੰ ਦੇ ਸਕਦੇ ਹਾਂ ।ਅੰਤ ਵਿੱਚ  ਸਵੀਪ ਬੋਲੀਆਂ ਰਾਹੀਂ ਗਿੱਧਾ ਟੀਮ ਨੇ ਖੂਬ ਰੰਗ ਬੰਨਿਆ । ਸਟੇਜ ਸਕੱਤਰ ਸ੍ਰੀਮਤੀ ਕਮਰਜੀਤ ਕੌਰ ਨੇ ਵੀ ਸਕੂਲੀ ਵਿਦਿਆਰਥੀਆਂ ਰਾਹੀਂ ਆਪਣੇ ਮਾਤਾ ਪਿਤਾ ਨੂੰ ਵੋਟ ਦੇ ਹੱਕ ਲਈ ਪ੍ਰੇਰਿਤ ਕੀਤਾ ਗਿਆ । ਸਮੂਹ ਹਾਜ਼ਰੀਨ ਵਲੋਂ ਵੋਟ ਪਾਉਣ ਸਬੰਧੀ ਸੋਹੁੰ ਵੀ ਚੁੱਕੀ ਗਈ ।

ਇਸ ਮੌਕੇ ਤੇ ਸਵੀਪ ਨੋਡਲ ਅਫ਼ਸਰ ਮੈਡਮ ਅਨੁਰਾਧਾ , ਚਾਰਜ ਪ੍ਰਿੰਸੀਪਲ ਅਰਚਣ ਜੋਸ਼ੀ , ਜਸਪਿੰਦਰ ਸਿੰਘ, ਸਵੀਪ ਟੀਮ ਮੈਂਬਰ, ਕਮਲਜੀਤ ਸਿੰਘ , ਸੰਜੀਵ ਕੁਮਾਰ ਅਤੇ ਸਾਰੇ ਬੀ.ਐਲ.ਓ. ਰਾਹੁਲ ਮਹਾਜਨ, ਸੁਰਜੀਤ ਕੁਮਾਰ , ਜਸਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ ।

ਸਵੀਪ ਗਤੀਵਿਧੀਆਂ ਦੀਆਂ ਵੱਖ-ਵੱਖ ਝਲਕੀਆਂ ।

Spread the love