ਜ਼ਿਲ੍ਹੇ ਵਿਚ ਕਿਸਾਨਾਂ ਦਾ ਟੈਕਨਾਲਜੀ ਗਰੁੱਪ ਬਣਾਇਆ ਜਾਵੇ-ਅੰਗਦ ਸਿੰਘ

ਅੰਗਦ ਸਿੰਘ
ਜ਼ਿਲ੍ਹੇ ਵਿਚ ਕਿਸਾਨਾਂ ਦਾ ਟੈਕਨਾਲਜੀ ਗਰੁੱਪ ਬਣਾਇਆ ਜਾਵੇ-ਅੰਗਦ ਸਿੰਘ

Sorry, this news is not available in your requested language. Please see here.

ਪੰਜਾਬ ਸਰਕਾਰ ਨੇ ਪਰਾਲੀ ਦੇ ਨਾੜ ਨੂੰ ਅੱਗ ਨਾ ਲਗਾਉਣ ਪ੍ਰਤੀ ਕਿਸਾਨਾਂ ਨੂੰ ਜਾਗਰੁਕ ਕਰਨ ਲਈ ਵੱਡੇ ਪੱਧਰ ਤੇ ਮੁਹਿੰਮ ਵਿੱਢੀ-ਡਾ. ਰਾਜ ਕੁਮਾਰ
ਨਵਾਂਸ਼ਹਿਰ, 2 ਨਵੰਬਰ 2021
ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਦੋਆਬਾ ਮਿਲਨ ਪੈਲੇਸ ਮੱਲਪੁਰ ਅੜ੍ਹਕਾਂ, ਬੰਗਾ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ।ਇਸ ਮੇਲੇ ਵਿਚ ਸ੍ਰੀ ਅੰਗਦ ਸਿੰਘ ਐੱਮ.ਐੱਲ.ਏ. ਹਲਕਾ ਨਵਾਂਸ਼ਹਿਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੇਲੇ ਦਾ ਉਦਘਾਟਨ ਕੀਤਾ।ਮਾਨਯੋਗ ਸ੍ਰੀ ਵਿਰਾਜ ਤਿੜਕੇ ਆਈ.ਏ.ਐੱਸ. ਉਪਮੰਡਲ ਮੈਜਿਸਟ੍ਰੇਟ ਬੰਗਾ ਸ਼ਹੀਦ ਭਗਤ ਸਿੰਘ ਨਗਰ ਜੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਲੋਕਾਂ ਨੂੰ ਗ੍ਰੀਨ ਦਿਵਾਲੀ ਮਨਾਉਣ ਦੀ ਅਪੀਲ
ਸ਼੍ਰੀ ਅੰਗਦ ਸਿੰਘ ਐੱਮ.ਐੱਲ.ਏ. ਹਲਕਾ ਨਵਾਂਸ਼ਹਿਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਵਿਚ ਕਿਸਾਨਾਂ ਦਾ ਫੇਸਬੁੱਕ ਅਤੇ ਇਨਫਰਮੇਸ਼ਨ ਟੈਕਨਾਲਜੀ ਗਰੁੱਪ ਤਿਆਰ ਕੀਤਾ ਜਾਵੇ ਤਾਂ ਜੋ ਥੋੜੇ ਸਮੇਂ ਦੇ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਵਲੋਂ ਸਮੇਂ ਸਮੇਂ ਤੇ ਕੀਤੀਆਂ ਜਾਂਦੀਆਂ ਖੋਜਾਂ ਦਾ ਗਿਆਨ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਖ ਵੱਖ ਸਕੀਮਾਂ ਤਹਿਤ ਸੁਪਰਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਜ਼ੀਰੋਟਿੱਲ ਡਰਿੱਲ ਅਤੇ ਸੁਪਰ ਐੱਸ.ਐੱਮ.ਐੱਸ (ਸੁਪਰ ਸਟਰਾਅ ਮੈਨੇਜ਼ਮੈਂਟ ਸਿਸਟਮ) ਆਦਿ ਖੇਤੀ ਮਸ਼ੀਨਰੀ 50 ਤੋਂ 80 % ਤੱਕ ਉਪਦਾਨ ਤੇ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ,ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜਾਈ ਕਰ ਸਕਣ।
ਉਹਨਾਂ ਦੱਸਿਆ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਨਾਲ ਧੂਏ ਵਿਚੋਂ ਬਹੁਤ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ।ਜਿਸ ਦਾ ਮੱਨੁਖੀ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਇਸ ਤੋਂ ਇਲਾਵਾ ਧਰਤੀ ਦੀ ਉਪਰਲੀ ਪਰਤ ਵਿਚ ਮੌਜੂਦ ਕਿਰਸਾਨੀ ਦੇ ਮਿੱਤਰ ਕੀੜੇ ਖੇਤਾਂ ਦੀ ਅੱਗ ਵਿਚ ਨਸ਼ਟ ਹੋ ਜਾਂਦੇ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਪਰਾਲੀ ਵਿਚ ਮੌਜੂਦ ਤੱਤ ਜਿਵੇਂ ਕਿ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ ਅਤੇ ਜੈਵਿਕ ਮਾਦਾ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ।ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ ਦਾਣਾ ਚੱਕਣ ਲਈ ਬਚਨਬੱਧ ਹੈ।ਇਸ ਕਿਸਾਨ ਮੇਲੇ ਵਿਚ ਸ਼੍ਰੀ ਅੰਗਦ ਸਿੰਘ ਐੱਮ.ਐੱਲ.ਏ.ਵਲੋਂ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦੀ ਵਿਜਿਟ ਵੀ ਕੀਤੀ ਗਈ।
ਮਾਨਯੋਗ ਸ੍ਰੀ ਵਿਰਾਜ ਤਿੜਕੇ ਉਪ ਮੰਡਲ ਮੈਜਿਸਟ੍ਰੇਟ ਬੰਗਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ 155 ਕਿਸਾਨ ਸਿਖਲਾਈ ਕੈਂਪ ਲਗਾਏ ਗਏ ਹਨ।ਜਿਸ ਦੇ ਸਿੱਟੇ ਵਜੋਂ ਜਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ਤੇ ਗਿਰਾਵਟ ਦਰਜ਼ ਕੀਤੀ ਗਈ ਹੈ।
ਡਾ. ਰਾਜ ਕੁਮਾਰ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਾੜੀ ਸੀਜਨ 2021-22 ਦੌਰਾਨ ਕਣਕ ਹੇਠ 77000 ਹੈਕਟ., ਤੇਲਬੀਜ ਫਸਲਾਂ ਹੇਠ 2000 ਹੈਕਟ. ਅਤੇ ਦਾਲਾਂ ਹੇਠ 500 ਹੈਕਟ, ਅਤੇ ਰਕਬਾ ਲਿਆਦਾ ਜਾਵੇਗਾ।ਇਸ ਤੋਂ ਕਣਕ ਦੀ ਪੈਦਾਵਾਰ 386000 ਮੀ.ਟਨ, ਤੇਲਬੀਜ ਫਸਲਾਂ ਦੀ 3000 ਮੀ.ਟਨ. ਅਤੇ ਦਾਲਾਂ  ਦੀ 500 ਮੀ.ਟਨ, ਪੈਦਾਵਾਰ ਹੋਣ ਦੀ ਆਸ ਹੈ।ਉਹਨਾਂ ਦੱਸਿਆ ਕਿ ਹਾੜੀ 2021 ਲਈ ਕਣਕ, ਜੌਂ, ਸਰੌਂ ਅਤੇ ਦਾਲਾਂ ਆਦਿ ਫਸਲਾਂ ਲਈ ਮਿਆਰੀ ਬੀਜਾਂ ਦੀਆ ਵੱਖ ਵੱਖ ਕਿਸਮਾਂ ਦਾ ਪ੍ਰਬੰਧ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ/ਖਾਦਾਂ/ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਲਈ ਵਿਭਾਗ ਵਲੋਂ ਬਿਲ ਚੈਕਿੰਗ ਮੁਹਿੰਮ ਚਲਾਈ ਜਾਵੇਗੀ।ਉਹਨਾਂ ਇਹ ਵੀ ਦੱਸਿਆ ਕਿ ਸਾਲ 2021-22 ਦੌਰਾਨ ਜ਼ਿਲ੍ਹੇ ਵਿਚ 10 ਸਹਿਕਾਰੀ ਸਭਾਵਾਂ ਨੂੰ 16 ਮਸ਼ੀਨਾਂ, ਨਿੱਜੀ ਕਿਸਾਨਾਂ ਨੂੰ 266 ਮਸ਼ੀਨਾਂ ਅਤੇ 22 ਕਿਸਾਨ ਗਰੁੱਪਾਂ ਨੂੰ 52 ਮਸ਼ੀਨਾਂ ਸਮੇਤ ਕੁੱਲ 334 ਮਸ਼ੀਨਾਂ ਖਰਦੀਣ ਦੀ ਪ੍ਰਵਾਨਗੀ ਦਿੱਤੀ ਗਈ ਹੈ।ਜਿਸ ਵਿੱਚੋ 225 ਮਸ਼ੀਨਾਂ ਦੀ ਖਰੀਦ ਕਿਸਾਨਾਂ ਵਲੋਂ ਕਰ ਲਈ ਗਈ ਹੈ, ਜਿਸ ਦੀ ਸਬਸਿਡੀ ਜਲਦ ਹੀ ਕਿਸਾਨਾਂ ਨੂੰ ਮੁਹੱਇਆ ਕਰਵਾਈ ਜਾਵੇਗੀ।ਇਨ ਸੀਟੂ ਮੈੇਨੇਜਮੈਂਟ ਆਫ ਕਰਾਪ ਰੈਜੀਡਿਊ ਸਕੀਮ ਤਹਿਤ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਜਾਈ ਕਰਨ ਸੰਬੰਧੀ ਜ਼ਿਲ੍ਹੇ ਵਿਚ 15 ਖੇਤ ਪ੍ਰਦਰਸ਼ਨੀਆਂ, 90 ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ, 5 ਬਲਾਕ ਪੱਧਰੀ ਅਤੇ 2 ਜਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
ਜ਼ਿਲ੍ਹੇ ਵਿਚ 2 ਮੋਬਾਇਲ ਵੈਨਾਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ।ਇਸ ਤੋਂ ਇਲਾਵਾ ਜ਼ਿਲ੍ਹੇ ਦੇ 15 ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲੇਖ/ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2500, 1500, 1000 ਰੁਪਏ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਨੂੰ ਬਿਲਕੁਲ ਅੱਗ ਨਾ ਲਗਾਉਣ ਵਾਲੇ 5 ਪਿੰਡਾਂ (ਪ੍ਰਤੀ ਬਲਾਕ ਇੱਕ) ਦੀਆਂ ਪੰਚਾਇਤਾਂ ਨੂੰ 50,000/-ਰੁਪਏ ਦੀ ਰਾਸ਼ੀ ਨਾਲ ਸਨਮਾਨਿਤ  ਕੀਤਾ ਜਾਵੇਗਾ।ਇਸ ਦੇ ਨਾਲ ਹੀ ਪਰਾਲੀ ਨਾ ਸਾੜਨ ਵਾਲੇ 5 ਨਿੱਜੀ ਕਿਸਾਨਾਂ (ਪ੍ਰਤੀ ਬਲਾਕ ਇੱਕ) ਨੂੰ 11,000/- ਰੁਪਏ ਅਤੇ 5 ਕਿਸਾਨ ਗਰੁੱਪਾਂ (ਪ੍ਰਤੀ ਬਲਾਕ ਇੱਕ) ਨੂੰ 20,000/- ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੋਕੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਡਾ.ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕੇ.ਵੀ.ਕੇ. ਲੰਗੜੋਆ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ ਤੇ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ।ਡਾ. ਜਸਵਿੰਦਰ ਕੁਮਾਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।ਇਸ ਮੋਕੇ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਲਛਮਣ ਸਿੰਘ ਏ.ਪੀ.ਪੀ.ਓ.,ਡਾ. ਲੇਖ ਰਾਜ ਖੇਤੀਬਾੜੀ ਅਫਸਰ ਔੜ, ਡਾ. ਕੁਲਦੀਪ ਸਿੰਘ ਏ.ਡੀ.ਓ (ਟੀ.ਏ.), ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ, ਬਲਾਚੌਰ ਅਤੇ ਡਾ. ਦਰਸ਼ਨ ਲਾਲ ਖੇਤੀਬਾੜੀ ਅਫਸਰ, ਬੰਗਾ,ਡਾ. ਹਰਪਿੰਦਰ ਸਿੰਘ ਏ.ਸੀ.ਡੀ.ਓ. ਡਾ. ਕਮਲਦੀਪ ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਸ੍ਰੀਮਤੀ ਨੀਨਾ ਕੰਵਰ ਅਤੇ ਪਰਮਵੀਰ ਡੀਪੀਡੀ ਹਾਜ਼ਰ ਸਨ।
ਇਸ ਤੋਂ ਇਲਾਵਾ ਸ਼੍ਰੀ ਨਿਰਮਲ ਸਿੰਘ ਕੰਗਰੌੜ, ਸ੍ਰੀ ਸਵਰਨ ਸਿੰਘ, ਸ੍ਰੀ ਮਹਿੰਦਰ ਸਿੰਘ ਖਾਲਸਾ, ਸ੍ਰੀ ਉਤਮ ਸਿੰਘ ਨਾਮਧਾਰੀ ਸੀਡ ਸਟੋਰ, ਯੁੱਧਵੀਰ ਸਿੰਘ, ਗੁਰਨਾਮ ਸਿੰਘ ਕਰਨਾਣਾ, ਬਲਵੀਰ ਸਿੰਘ ਟੱਪਰੀਆਂ,ਬਲਦੇਵ ਸਿੰਘ ਬੀਕਾ, ਸੀ੍ਰਮਤੀ ਚਰਨਜੀਤ ਕੌਰ ਬੈਂਸ, ਸੁਰਜੀਤ ਸਿੰਘ ਲੰਗੇਰੀ, ਗੁਰਮੀਤ ਸਿੰਘ ਕਾਹਮਾ, ਸ੍ਰੀ ਚਮਨ ਸਿੰਘ ਭਾਨਮਜਾਰਾ,ਸ੍ਰੀ ਬਲਦੇਵ ਸਿੰਘ, ਸ੍ਰੀ ਨਿਰਮਲ ਸਿੰਘ ਰੀਹਲ ਆਦਿ ਹਾਜ਼ਰ ਸਨ। ਜਿਲ੍ਹੇ ਦੇ ਵੱਖ ਵੱਖ ਹਿੱਸਿਆਂ ਤੋਂ 700 ਤੋਂ ਵੱਧ ਕਿਸਾਨ ਨੇ ਇਸ ਕੈਂਪ ਵਿੱਚ ਭਾਗ ਲਿਆ।
Spread the love