ਸਿਹਤ ਸੈਕਟਰ ’ਚ ਜਨਰਲ ਡਿਊਟੀ ਅਸਿਸਟੈਂਟ ਦਾ ਮੁਫਤ ਕੋਰਸ
ਬਰਨਾਲਾ, 21 ਮਾਰਚ 2022
ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਕਮ ਨੋਡਲ ਅਫਸਰ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਪ੍ਰੋਗਰਾਮ ਤਹਿਤ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਸਿਹਤ ਸੈਕਟਰ ’ਚ ਵਾਰਡ ਅਟੈਂਡੈਂਟ/ਜਨਰਲ ਡਿਊਟੀ ਅਸਿਸਟੈਂਟ ਦਾ ਮੁਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਕੋਰਸ ਦਾ ਸਮਾਂ 3 ਮਹੀਨੇ ਹੈ।
ਉਨਾਂ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਬੇਰੋਜ਼ਗਾਰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਸਿਖਲਾਈ ਦੇਣ ਉਪਰੰਤ ਰੋਜ਼ਗਾਰ ਦਿਵਾਉਣਾ ਹੈ। ਇਸ ਕੋਰਸ ਦੌਰਾਨ ਰਿਹਾਇਸ਼, ਖਾਣ-ਪੀਣ, ਕਿਤਾਬਾਂ ਆਦਿ ਮੁਫਤ ਦਿੱਤੇ ਜਾਣਗੇ ਅਤੇ ਕੋਰਸ ਖਤਮ ਹੋਣ ਉਪਰੰਤ ਸਰਕਾਰ ਤੋਂ ਮਨਜ਼ੂਰਸ਼ੁਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਅਤੇ 100 ਫੀਸਦੀ ਰੋਜ਼ਗਾਰ ਦਾ ਮੌਕਾ ਦਿੱਤਾ ਜਾਵੇਗਾ।
ਹੋਰ ਪੜ੍ਹੋ :-ਨਰਮੇ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਮੁਹਿੰਮ ਜਾਰੀ
ਇਸ ਕੋਰਸ ਲਈ ਘੱਟੋ-ਘੱਟ ਵਿਦਿਅਕ ਯੋਗਤਾ 10ਵੀਂ ਪਾਸ ਅਤੇ ਉਮਰ ਸੀਮਾ 18 ਤੋਂ 35 ਸਾਲ ਹੈ। ਉਕਤ ਕੋਰਸ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਨੇੜੇ ਸੰਸਥਾ ’ਚ ਕਰਵਾਇਆ ਜਾਣਾ ਹੈ। ਇਸ ਸਬੰਧੀ ਸੀਟਾਂ ਸੀਮਿਤ ਹਨ ਤੇ ਰਜਿਸਟ੍ਰੇਸ਼ਨ ਸ਼ੁਰੂ ਹੈੇ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 8284834429 ਅਤੇ 6284423801 ’ਤੇ ਸੰਪਰਕ ਕੀਤਾ ਜਾ ਸਕਦਾ ਹੈ।