ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਿੱਤੇ ਆਦੇਸ਼
ਮੋਹਾਲੀ, 11 ਅਕਤੂਬਰ 2021
ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਡਾ. ਕਮਲ ਕੁਮਾਰ ਗਰਗ ਨੇ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਿੰਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਵਿੱਚ ਤੇਜ਼ੀ ਲਿਆਉਣ ਦਾ ਆਦੇਸ਼ ਦਿੱਤਾ।
ਹੋਰ ਪੜ੍ਹੋ :-ਝੋਨੇ ਦੀ ਫਸਲ ਨੂੰ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਵਰਤਣ ਨਾਲ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ : ਡਾ ਅਮਰੀਕ ਸਿੰਘ
ਇੱਥੇ ਮਿਊਂਸਪਲ ਭਵਨ ਵਿੱਚ ਰੱਖੀ ਮੀਟਿੰਗ ਦੌਰਾਨ ਡਾ. ਗਰਗ ਨੇ ਅਧਿਕਾਰੀਆਂ ਨੂੰ ਆਖਿਆ ਕਿ ਡੋਰ-ਟੂ-ਡੋਰ ਚੈਕਿੰਗ ਤੇਜ਼ ਕੀਤੀ ਜਾਵੇ, ਪੀ.ਜੀH ਦੀ ਚੈਕਿੰਗ ਸ਼ਹਿਰ ਵਿੱਚ ਪੈਂਦੇ ਛੱਪੜਾਂ, ਐਨ ਚ’n ਅਤੇ ਪਟਿਆਲਾ ਕੀ ਰਾਓ ਵਿੱਚ ਲਾਰਵਾ ਮਾਰਨ ਵਾਲੀ ਦਵਾਈ ਅਤੇ ਫੌਗਿੰਗ ਕਰਵਾਈ ਜਾਵੇ । ਡੋਰ-ਟੂ ਡੋਰ ਜਾਗਰੂਕਤਾ ਅਤੇ ਰੋਜ਼ਾਨਾ ਮੁਨਾਦੀ ਕਰਵਾਈ ਜਾਵੇ। ਇਸ ਤੋਂ ਇਲਾਵਾ ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਰੈਗੂਲਰ ਫੌਗਿੰਗ ਕਰਵਾਈ ਜਾਵੇ ਅਤੇ ਪਾਰਕਾਂ ਦੇ ਫੁਆਰੇ ਬੰਦ ਰੱਖੇ ਜਾਣ । ਨਗਰ ਨਿਗਮ ਦੀ ਇੰਜਨੀਅਰ ਬਰਾਂਚ ਨੂੰ ਹਦਾਇਤ ਕੀਤੀ ਗਈ ਕਿ ਛੱਪੜਾਂ ਅਤੇ ਐਨ-ਚੋ ਦੇ ਆਲੇ ਦੁਆਲੇ ਜੰਗਲੀ ਬੂਟੀਆਂ ਨੂੰ ਤੁਰੰਤ ਕਟਾਇਆ ਜਾਵੇ। ਸ਼ਹਿਰ ਵਿੱਚ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਦੇ ਪਾਰਕਾਂ ਅਤੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਲਗਾਏ ਜਾਣ।
ਮੀਟਿੰਗ ਵਿੱਚ ਜੁਆਇੰਟ ਕਮਿਸ਼ਨਰ ਬਲਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਐਸ.ਸੀ ਸੰਜੇ ਕੰਵਰ, ਮੈਡੀਕਲ ਅਫ਼ਸਰ ਡਾH ਤਮੰਨਾ ਹਾਜ਼ਰ ਸਨ।