ਹਰੇਕ ਨਾਗਰਿਕ ਦਾ ਵੋਟ ਪਾਉਣਾ ਮੁੱਢਲਾ ਫਰਜ਼ – ਜਿਲ੍ਹਾ ਚੋਣ ਅਫ਼ਸਰ

ਹਰੇਕ ਨਾਗਰਿਕ ਦਾ ਵੋਟ ਪਾਉਣਾ ਮੁੱਢਲਾ ਫਰਜ਼ - ਜਿਲ੍ਹਾ ਚੋਣ ਅਫ਼ਸਰ
ਹਰੇਕ ਨਾਗਰਿਕ ਦਾ ਵੋਟ ਪਾਉਣਾ ਮੁੱਢਲਾ ਫਰਜ਼ - ਜਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੌਜਵਾਨਾਂ ਨੂੰ ਦਿੱਤੇ ਜਾਣਗੇ ਗਿਫ਼ਟ ਕੂਪਨ

ਅੰਮ੍ਰਿਤਸਰ 9 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਹੀ ਤਹਿਤ ਅੱਜ ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਵਿੱਚ ਚਲਦੇ ਵਾਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਬੀ.ਆਰ.ਟੀ.ਐਸ ਬੱਸਾਂ ਅਤੇ ਥ੍ਰੀ ਵਹੀਲਰ ਸ਼ਾਮਲ ਹਨ ਉੱਪਰ ਵੋਟਰ ਜਾਗਰੂਕਤਾ ਲਈ ਸਟਿੱਕਰ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨਾਂ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਜੇਕਟ ਸਨਮਾਨ ਤਹਿਤ ‘‘ਆਓ ਵੋਟ ਪਾਉਣ ਚੱਲੀਏ’’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਨਵੇਂ ਬਣੇ ਵੋਟਰਜ਼ ਆਪਣੇ ਆਲੇ ਦੁਆਲੇ ਦੇ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਪੋÇਲੰਗ ਸਟੇਸ਼ਨਾਂ ਤੇ ਲੈ ਕੇ ਜਾਣਗੇਤਾਂ ਜੋ ਵੋਟਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਵਧਾਈ ਜਾ ਸਕੇ।

ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ ਸਬੰਧੀ ਮਿਲੀਆਂ 287 ਸ਼ਿਕਾਇਤਾਂ ਵਿਚੋਂ 258 ਦਾ ਨਿਪਟਾਰਾ

ਸ: ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ 137 ਮਾਡਲ ਪੋਲਿੰਗ  ਬੂਥ, 13 ਪੋÇਲੰਗ ਬੂਥ ਕੇਵਲ ਔਰਤਾਂ ਲਈ ਬਣਾਏ ਗਏ ਹਨ। ਜਿਥੇ ਸਾਰਾ ਸਟਾਫ ਵੀ ਇਸਤਰੀਆਂ ਦਾ ਹੀ ਹੋਵੇਗਾ ਅਤੇ ਇਸ ਤੋਂ ਇਲਾਵਾ 2 ਪੋÇਲੰਗ ਬੂਥ ਦਿਵਿਆਂਗ ਵਿਅਕਤੀਆਂ ਲਈ ਬਣਾਏ ਗਏ ਹਨਜਿਥੇ ਉਨਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।  ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਅੱਜ ਨਯਨ ਗਲੋਬਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਗਿਫ਼ਟ ਕੂਪਨ ਵੀ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਪ੍ਰੋਜੈਕਟ ਸਨਮਾਨ ਦੇ ਤਹਿਤ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਮੁਫ਼ਤ ਕੂਪਨਾਂ ਵਿੱਚ ਆਈ.ਬੀ.ਟੀ. ਵੀਰੋਨ ਇੰਸਟੀਚਿਊਟ ਵਲੋਂ ਬੈਕਿੰਗ ਅਤੇ ਐਸ.ਐਸ.ਸੀ. ਸਟੇਟ ਗਵਰਨਮੈਂਟ ਐਗਜਾਮਸਪੁਲਿਸ ਐਗਜਾਮਸਐਨ.ਡੀ.ਏ. ਨੀਟਆਈ.ਆਈ.ਟੀ ਅਤੇ ਜੇ.ਈ.ਈ. ਦੀ ਕੋਚਿੰਗ ਵਿੱਚ 100 ਫੀਸਦੀ ਛੂਟਸੀਜਨ-5 ਸੈਲੂਨ ਐਂਡ ਇੰਸਟੀਚਿਊਟ ਦੇ ਵੱਲੋਂ ਮੁਫ਼ਤ ਫੇਸ਼ੀਅਲ ਕੂਪਨਆਦਰਸ਼ ਫੋਟੋ ਸਟੂਡੀਓ ਵੱਲੋਂ ਫੋਟੋ ਸ਼ੂਟ ਅਤੇ ਇੰਪਲਸ ਫਿਟਨੈਸ ਜਿੰਮ ਐਂਡ ਸਪਾ ਵਲੋਂ ਇਕ ਮਹੀਨੇ ਦੀ ਮੁਫ਼ਤ ਮੈਂਬਰਸ਼ਿਪ ਮਿਲੇਗੀ। ਡਿਪਟੀ ਕਮਿਸ਼ਨਰ ਖਹਿਰਾ ਨੇ ਐਨ.ਜੀ.ਓ. ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਵੋਟਰ ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। 

ਇਸ ਮੌਕੇ ਚੋਣ ਕਾਨੂੰਨਗੋ ਸੌਰਵ ਖੋਸਲਾਨਯਨ ਗਲੋਬਲ ਫਾਉਂਡੇਸ਼ਨ ਦੇ ਪ੍ਰਧਾਨ ਧੀਰਜ ਗਿੱਲਸ੍ਰੀ ਰਵੀ ਸੂਦ ਅਤੇ ਅਨੂ ਸੂਦਕਾਜਲ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।

 

Spread the love