ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ

ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ
ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ

Sorry, this news is not available in your requested language. Please see here.

ਜ਼ਿਲ੍ਹਾ ਚੋਣ ਅਫ਼ਸਰ ਜਨਾਬ ਮੁਹੰਮਦ ਇਸ਼ਫਾਕ ਨੇ ਪੋਲਿੰਗ ਸਟਾਫ਼ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਾਂਤੀਪੂਰਨ ਤੇ ਨਿਰਪੱਖ ਚੋਣਾਂ ਲਈ ਪੁਖਤਾ ਪ੍ਰਬੰਧ
ਅੱਜ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਪ੍ਰਬੰਧ ਮੁਕੰਮਲ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਕੀਤੀ ਅਪੀਲ

ਗੁਰਦਾਸਪੁਰ, 19 ਫਰਵਰੀ 2022

ਪੰਜਾਬ ਵਿਧਾਨ ਸਭਾ ਚੋਣਾਂ ਲਈ ਗੁਰਦਾਸਪੁਰ ਜ਼ਿਲੇ ਦੇ 07 ਵਿਧਾਨ ਸਭਾ ਹਲਕਿਆਂ ਲਈ ਕੱਲ੍ਹ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਵੋਟਾਂ ਪੈਣਗੀਆਂ। ਜਿਲਾ ਪ੍ਰਸ਼ਾਸਨ ਵਲੋਂ ਸ਼ਾਂਤੀ ਪੂਰਨਤੇ ਨਿਰਪੱਖ ਚੋਣਾਂ ਲਈ ਅਮਲੇ ਅਤੇ ਸੁਰੱਖਿਆ ਦਸਤਿਆਂ ਦੀ ਢੁੱਕਵੀਂ ਤਾਇਨਾਤੀ ਕੀਤੀ ਗਈ ਹੈ। ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਹਰ ਇਕ ਪੋਲਿੰਗ ਸਟੇਸ਼ਨ ’ਤੇ ਪ੍ਰੀਜਾਈਡਿੰਗ ਅਫ਼ਸਰ ਅਧੀਨ ਇਕ ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ 2 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ।

ਹੋਰ ਪੜ੍ਹੋ :-ਚੋਣ ਤਿਆਰੀਆਂ ਮੁਕੰਮਲ, ਪੋਲਿੰਗ ਪਾਰਟੀਆਂ ਹੋਈਆਂ ਰਵਾਨਾ, ਜਿ਼ਲ੍ਹਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਵੱਧ ਚੜ ਕੇ ਮਤਦਾਨ ਕਰਨ ਦੀ ਅਪੀਲ

ਅੱਜ ਪੋਲਿੰਗ ਪਾਰਟੀਆਂ ਦੀ ਰਵਾਨਗੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਜਨਰਲ ਆਬਜਰਵਰ ਸ੍ਰੀ ਕਲਿਆਣ ਚੰਦ ਚਮਨ ਆਈ.ਏ.ਐਸ ਦੀ ਮੋਜੂਦਗੀ ਵਿਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਪੋਲਿੰਗ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਚੋਣ ਪ੍ਰਕ੍ਰਿਆ ਦਾ ਹਿੱਸਾ ਹਨ। ਇਸ ਤੋਂ ਇਲਾਵਾ ਜਿਲਾ ਚੋਣ ਅਫਸਰ ਗੁਰਦਾਸਪੁਰ ਵਲੋਂ ਜਿਲੇ ਦੇ ਹੋਰਨਾ ਛੇ ਡਿਸਪੈਚ ਸੈਂਟਰਾਂ ਤੋਂ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।

ਜ਼ਿਲ੍ਹਾ ਚੋਣ ਅਫਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਜ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਜ਼ਰੂਰ ਵਰਤੋਂ ਕਰਨ। ਉਨਾਂ ਅੱਗੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਾਰੇ ਪੋÇਲੰਗ ਬੂਥਾਂ ਦੀ ਚੋਣਾਂ ਸਬੰਧੀ ਵੈਬਕਾਸਟਿੰਗ ਵੀ ਕਰਵਾਈ ਜਾ ਰਹੀ ਹੈ। ਚੋਣ ਪ੍ਰਕਿਰਿਆ ਲਈ ਕਰੀਬ 9000 ਪੋਲਿੰਗ ਸਟਾਫ ਅਤੇ ਪੁਲਿਸ ਕਰਮਚਾਰੀ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਹਨ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 12 ਲੱਖ 98 ਹਜ਼ਾਰ 700 ਵੋਟਰਾਂ ਹਨ, ਜਿਸ ਵਿਚੋਂ 06 ਲੱਖ 6 ਹਜ਼ਾਰ 182 ਮਹਿਲਾ ਵੋਟਰ ਅਤੇ 6 ਲੱਖ, 75 ਹਜ਼ਾਰ 823 ਮਰਦ ਹਨ, ਜਦਕਿ 31 ਥਰਡ ਜੈਂਡਰ ਵੋਟਰ ਹਨ। 18-19 ਸਾਲ ਦੇ 22 ਹਜ਼ਾਰ 19 ਵੋਟਰ ਪਹਿਲੀ ਵਾਰ ਅਪਣੀ ਵੋਟ ਦੇ ਹੱਕ ਦਾ ਇਤੇਮਾਲ ਕਰਨਗੇ। 80 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ 36 ਹਜ਼ਾਰ 152, ਦਿਵਿਆਂਗ 10 ਹਜ਼ਾਰ 521 ਅਤੇ 396 ਐਨ.ਆਰ.ਆਈ ਵੋਟਰ ਹਨ। ਜਿਲ੍ਹੇ ਵਿਚ ਕੁਲ 1554 ਪੋਲਿੰਗ ਸਟੇਸ਼ਨ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ-04  ਲਈ 208 ਪੋਲਿੰਗ ਸਟੇਸ਼ਨ, ਹਲਕਾ ਦੀਨਾਨਗਰ (ਰਾਖਵਾਂ) (05) ਲਈ 229 , ਹਲਕਾ ਕਾਦੀਆਂ (06) ਲਈ 223 , ਹਲਕਾ  ਬਟਾਲਾ-07 ਲਈ 201, ਹਲਕਾ ਸ੍ਰੀ ਹਰਗੋਬਿੰਦਪੁਰ (08) ਲਈ 226, ਹਲਕਾ ਫਤਿਹਗੜ੍ਹ ਚੂੜੀਆਂ 09 ਲਈ 226, ਹਲਕਾ ਡੇਰਾ ਬਾਬਾ ਨਾਨਕ (10) ਲਈ 241 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਜਿਲ੍ਹੇ ਵਿਚ ਕੁਲ 1554 ਪੋਲਿੰਗ ਸਟੇਸ਼ਨ ਹਨ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ 145 ਪੋਲਿੰਗ ਸਟੇਸ਼ਨਾਂ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ, ਜਿਥੇ ਰੈੱਡ ਕਾਰਪਟ, ਟੈਂਟ, ਫੁੱਲ ਤੇ ਸਜਾਵਟ ਆਦਿ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 20, ਹਲਕਾ ਦੀਨਾਨਗਰ ਵਿੱਚ 21, ਹਲਕਾ ਕਾਦੀਆਂ ਵਿੱਚ 21, ਹਲਕਾ ਬਟਾਲਾ ਵਿੱਚ 21, ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ 21, ਹਲਕਾ ਫਤਿਹਗੜ੍ਹ ਚੂੜੀਆਂ ਵਿੱਚ 21, ਹਲਕਾ ਡੇਰਾ ਬਾਬਾ ਨਾਨਕ ਵਿੱਚ 21 ਮਾਡਲ ਪੋÇਲੰਗ ਸਟੇਸ਼ਨਾਂ ’ਤੇ ਵੋਟ ਪਾਉਣ ਵਾਲੇ ਵੋਟਰਾਂ ਨੂੰ ਵਾਧੂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਅੱਗੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ 01-01 ਪੋਲਿੰਗ ਸਟੇਸ਼ਨ ਵਿਚ ਸਾਰਾ ਸਟਾਫ ਦਿਵਿਆਂਗ ਅਤੇ ਹਰਕੇ ਵਿਧਾਨ ਸਭਾ ਹਲਕੇ ਵਿਚ 2-2 ਪੋਲਿੰਗ ਸਟੇਸ਼ਨ ਵਿਚ ਸਾਰਾ ਪੋਲਿੰਗ ਸਟਾਫ ਔਰਤਾਂ(ਪਿੰਕ ਬੂਥ) ਦਾ ਹੈ। ਇਨਾਂ ਪੋਲਿੰਗ ਸਟੇਸ਼ਨਾਂ ਵਿਚ ਮਰਦ ਤੇ ਔਰਤ ਦੋਵੇਂ ਵੋਟ ਪਾ ਸਕਦੇ ਹਨ।

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਰੱਖਣ ਲਈ 7 ਸਟਰਾਂਗ ਰੂਮ ਬਣਾਏ ਗਏ ਹਨ। ਸਾਰੇ ਹਲਕਿਆਂ ਦੀਆਂ ਈ.ਵੀ.ਐਮਜ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਚ ਰੱਖੀਆਂ ਜਾਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਸਵੇਰੇ 8 ਵਜੇ ਹੋਵੇਗੀ। ਜ਼ਿਲੇ ਅੰਦਰ ਕੁਲ 7 ਵਿਧਾਨ ਸਭਾ ਹਲਕਿਆਂ ਵਿਚ ਕੁਲ 70 ਉਮੀਦਵਾਰ ਚੋਣ ਮੈਦਾਨ ਵਿਚ ਹਨ। ਬਟਾਲਾ-13, ਕਾਦੀਆਂ-12, ਫਤਿਹਗੜ੍ਹ ਚੂੜੀਆਂ-8, ਗੁਰਦਾਸਪੁਰ-13, ਸ੍ਰੀ ਹਰਗੋਬਿੰਦਪੁਰ-9, ਦੀਨਾਨਗਰ-5 ਅਤੇ ਡੇਰਾ ਬਾਬਾ ਨਾਨਕ ਵਿਖੇ 10 ਉਮੀਦਵਾਰ ਚੋਣ ਮੈਦਾਨ ਵਿਚ ਹਨ।

Spread the love