ਜ਼ਿਲਾ ਚੋਣ ਅਫਸਰ ਵੱਲੋਂ ਜ਼ਿਲੇ ਦੇ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ
ਬਰਨਾਲਾ, 18 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪੈ ਰਹੀਆਂ ਹਨ। ਜ਼ਿਲਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ 102 (ਅ.ਜ) ਭਦੌੜ, 103 ਬਰਨਾਲਾ ਤੇ 104 (ਅ.ਜ) ਮਹਿਲ ਕਲਾਂ ਲਈ ਵੋਟਾਂ ਪੈਣਗੀਆਂ, ਜਿੱਥੇ 500659 ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ।
ਹੋਰ ਪੜ੍ਹੋ :-ਹੈਲਪ ਏਜ ਇੰਡੀਆ ਅਤੇ ਜੇ ਐਸ ਆਈ ਵਲੋਂ ਸੀਨੀਅਰ ਸੈਂਕਡਰੀ ਸਕੂਲ ਰਣੀਆਂ ਵਿਚ ਕੈਂਪ
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌੌਰਭ ਰਾਜ ਨੇ ਦੱਸਿਆ ਕਿ ਜ਼ਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ’ਚ 500659 ਜਨਰਲ ਵੋਟਰ ਰਜਿਸਟਰਡ ਹਨ। ਇਨਾਂ ਵਿਚੋਂ ਪੁਰਸ਼ ਵੋਟਰ 264653, ਮਹਿਲਾ ਵੋਟਰ 235988 ਤੇ ਹੋਰ ਵੋਟਰ 18 ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ 2475 ਹਨ। ਵਿਧਾਨ ਸਭਾ ਹਲਕਾ ਭਦੌੜ ’ਚ ਵੋਟਰ 157809 ਹਨ। ਵਿਧਾਨ ਸਭਾ ਹਲਕਾ ਬਰਨਾਲਾ ’ਚ ਵੋਟਰ 182502 ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਵੋਟਰ 160348 ਹਨ।
ਉਨਾਂ ਦੱਸਿਆ ਕਿ ਤਿੰਨੇ ਹਲਕਿਆਂ ਵਿਚ 7045 ਵੋਟਰ (18-19) ਅਜਿਹੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ, ਇਨਾਂ ਵਿਚੋਂ ਪੁਰਸ਼ 4524 ਤੇ ਮਹਿਲਾ 2521 ਹਨ। ਇਸ ਤੋਂ ਇਲਾਵਾ ਐਨਆਰਆਈ ਵੋਟਰ 27 ਹਨ। ਪੀਡਬਲਿਊਡੀ ਵੋਟਰ 3462 ਹਨ ਤੇ 80 ਤੋਂਂ ਵੱਧ ਉਮਰ ਦੇ ਵੋਟਰ 11,455 ਹਨ। ਇਨਾਂ ਵਿਚੋਂ ਪੁਰਸ਼ 5479 ਤੇ ਮਹਿਲਾ 5976 ਹਨ। ਉਨਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ 268 ਪੋ�ਿਗ ਸਥਾਨਾਂ ’ਤੇ 558 ਪੋਲਿੰਗ ਸਟੇਸ਼ਨ ਹਨ।
ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਦੀ ਸਹੂਲਤ ਦਿੱਤੀ ਗਈ ਸੀ। ਇਸ ਤਹਿਤ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਬਰਨਾਲਾ ’ਚ 302, ਭਦੌੜ ’ਚ 282 ਵੋਟਰਾਂ ਤੇ ਮਹਿਲ ਕਲਾਂ ’ਚ 204 ਤੇ ਕੁੱਲ 788 ਵੋਟਰਾਂ (80 ਸਾਲ ਤੋਂ ਵੱਧ) ਵੱਲੋਂ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾਈ ਗਈ ਹੈ। ਪੀਡਬਲਿਊਡੀ ਵੋਟਰਾਂ ਦੇ ਅੰਕੜੇ ਅਨੁਸਾਰ ਭਦੌੜ ’ਚ 41, ਬਰਨਾਲਾ ’ਚ 60 ਤੇ ਮਹਿਲ ਕਲਾਂ 17 ਤੇ ਕੁੱਲ 118 ਵੋਟਰਾਂ ਵੱਲੋਂ ਪੋਸਟਲ ਬੈਲਟ ਰਾਹੀਂ ਵੋਟ ਪਾਈ ਗਈ ਹੈ।
ਇਸ ਦੌਰਾਨ ਜ਼ਿਲਾ ਚੋਣ ਅਫਸਰ ਨੇ ਜ਼ਿਲੇ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਨ ਅਤੇ ਵੋਟ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਪਾਉਣ।