100 ਗ੍ਰਾਮ ਹੈਰੋਇੰਨ ਸਮੇਤ ਕੀਤਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ

POLICE MOHALI
100 ਗ੍ਰਾਮ ਹੈਰੋਇੰਨ ਸਮੇਤ ਕੀਤਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ

Sorry, this news is not available in your requested language. Please see here.

ਐਸ.ਏ.ਐਸ.ਨਗਰ 13 ਨਵੰਬਰ 2021
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ 2 ਨਸ਼ਾ ਤਸਕਰਾ ਨੂੰ 100 ਗ੍ਰਾਮ ਹੈਰੋਇੰਨ ਸਮੇਤ ਗੱਡੀ ਨੰਬਰੀ HP{-01A-6789  ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਹੋਰ ਪੜ੍ਹੋ :-ਆਸ਼ੂ ਵੱਲੋਂ ਸ਼ੇਰਪੁਰ ਇਲਾਕੇ ‘ਚ 3.27 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ
ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12-11-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਦੋ ਮੁੱਲਾ ਫੈਸਨ ਵਿਅਕਤੀ ਗੱਡੀ ਨੰਬਰੀ HP-01A-6789   ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ ਵਿੱਚ ਹੈਰੋਇੰਨ ਲੈ ਕੇ ਆ ਰਹੇ ਹਨ।ਜਿੰਨਾ ਨੇ ਇਹ ਹੈਰੋਇੰਨ ਅੱਗੇ ਆਪਣੇ ਗ੍ਰਾਹਕਾਂ ਨੂੰ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਸਪਲਾਈ ਕਰਨੀ ਹੈ।ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਨੇੜੇ ਥਾਣਾ ਮੋੜ ਕ੍ਰਿਸਚਨ ਸਕੂਲ, ਖਰੜ ਦੋਰਾਨੇ ਨਾਕਾਬੰਦੀ ਕਰਕੇ ਉੱਕਤ ਸਵਿਫਟ ਡੀਜਾਇਰ ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੇ ਗੱਡੀ ਵਿੱਚੋ  ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਘੁਮਾਣ ਸਿੰਘ ਵਾਸੀ ਪਿੰਡ ਝਾਕੋਡਾ ਥਾਣਾ ਸ਼ਿਲਾਈ ਜਿਲ੍ਹਾ ਸਿਰਮੋਰ ਹਾਲ ਕੋਂਡਲ ਨਿਵਾਸ,ਵਿਕਾਸ ਨਗਰ ਥਾਣਾ  ਛੋਟਾ ਜਿਲ੍ਹਾ ਸਿਮਲਾ ਅਤੇ ਜਤਿੰਦਰ ਕੁਮਾਰ ਪੁੱਤਰ ਦੇਸਰਾਜ ਵਾਸੀ ਏਅਰਪੋਰਟ ਰੋਡ ਮੀਨਾ ਨਿਵਾਸ,ਸਿਵ ਨਗਰ,ਟੋਟੂ ਥਾਣਾ ਬਾਲੂ ਗੰਜ ਜਿਲ਼੍ਹਾ ਸਿਮਲਾ ਹਿਮਾਚਲ ਪ੍ਰਦੇਸ ਪਾਸੋ 100 ਗ੍ਰਾਮ ਹੈਰੋਇੰਨ ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 375 ਮਿਤੀ 12-11-2021 ਅ/ਧ 21-61-85 ਐਨ.ਡੀ.ਪੀ.ਐਸ. ਐਕਟ, ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਵਾ ਕੇ ਉਕਤਾਨ ਦੋਨਾ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀਆਨ ਵਰਿੰਦਰ ਸਿੰਘ ਉਰਫ ਵਿੱਕੀ ਅਤੇ ਜਤਿੰਦਰ ਕੁਮਾਰ ਲੰਬੇ ਸਮੇ ਤੋ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ ਅਤੇ ਨਸ਼ਾ ਕਰਨ ਦੇ ਵੀ ਆਦੀ ਹਨ।ਜਿਹਨਾ ਨੇ ਪੁੱਛਗਿੱਛ ਦੋਰਾਨ ਇਹ ਵੀ ਦੱਸਿਆ ਕੇ ਇਹ ਹੈਰੋਇੰਨ ਦਿੱਲੀ ਤੋ ਸਸਤੇ ਭਾਅ ਵਿੱਚ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿਖੇ ਮਹਿੰਗੇ ਭਾਅ ਵਿੱਚ ਵੇਚਦੇ ਹਨ।
ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾ ਨਾਲ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੈਰੋਇੰਨ ਦੀ ਸਪਲਾਈ ਚੈਨ ਨੂੰ ਤੋੜਿਆ ਜਾਵੇਗਾ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਬ੍ਰਾਮਦਗੀ:- 1) 100 ਗ੍ਰਾਮ ਹੈਰੋਇੰਨ
3) ਗੱਡੀ ਨੰਬਰ HP 01A – 67 89  ਮਾਰਕਾ ਸਵਿਫਟ ਡੀਜਾਇਰ ਰੰਗ ਚਿੱਟਾ
Spread the love