ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਅਬੋਹਰ/ਫਾਜ਼ਿਲਕਾ, 11 ਫਰਵਰੀ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਅਤੇ ਅਬੋਹਰ ਦੇ ਉਪਮੰਡਲ ਮੈਜਿਸਟਰੇਟ ਸ੍ਰੀ ਅਮਿਤ ਗੁਪਤਾ ਦੇ ਨਿਰਦੇਸ਼ਾਂ ਅਤੇ ਸਵੀਪ ਨੋਡਲ ਅਫ਼ਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਵਾਨ ਖੇੜਾ ਵਿੱਚ ਕੰਮ ਕਰਦੇ ਦੀਪਕ ਕੰਬੋਜ਼ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਮਿਲ ਕੇ ਸਰਕਾਰੀ ਹਾਈ ਸਕੂਲ ਪੰਜਾਵਾਂ ਮਾਡਲ ਵਿੱਚ ਨੁੱਕੜ ਨਾਟਕ ਜਾਗੋ ਵੋਟਰ ਜਾਗੋ ਦਾ ਸਫਲ ਮੰਚਨ ਕੀਤਾ।
ਹੋਰ ਪੜ੍ਹੋ :-ਪੰਜਾਬ ਨੂੰ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਬਚਾਉਣ ਦਾ ਸੁਨਿਹਰੀ ਮੌਕਾ: ਭਗਵੰਤ ਮਾਨ
ਇਸ ਮੌਕੇ ਨੁੱਕੜ ਨਾਟਕ ਵਿੱਚ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਚਾਰਾਂ ਰਾਹੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕਿਸੇ ਡਰ ਦੇ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ। ਇਸ ਨੁੱਕੜ ਨਾਟਕ ਵਿੱਚ ਸਰਕਾਰੀ ਸਕੂਲ ਦੀਵਾਨ ਖੇੜਾ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੀ ਪ੍ਰਤਿਭਾ ਰਾਹੀਂ ਸਾਰਿਆਂ ਦਾ ਮਨ ਮੋਹ ਲਿਆ।
ਇਸ ਮੌਕੇ ਹੈੱਡ ਮਾਸਟਰ ਸ੍ਰੀ ਅਨਿਲ ਕੁਮਾਰ ਅਤੇ ਸਮੂਹ ਸਟਾਫ ਨੇ ਟੀਮ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਸਮੂਹ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।