ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦਾ ਦੌਰਾ, ਵਿਕਾਸ ਦੇ ਕੰਮਾਂ ਦੀ ਕੀਤੀ ਸਮੀਖਿਆ

Union Minister Hardeep Singh Puri
ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦਾ ਦੌਰਾ, ਵਿਕਾਸ ਦੇ ਕੰਮਾਂ ਦੀ ਕੀਤੀ ਸਮੀਖਿਆ

Sorry, this news is not available in your requested language. Please see here.

ਹਰ ਜ਼ਿਲ੍ਹੇ ਨੂੰ ਵਿਕਾਸ, ਸਿੱਖਿਆ ਅਤੇ ਸਿਹਤ ਪੱਖੋਂ ਬਿਹਤਰ ਬਣਾਉਣਾ ਕੇਂਦਰ ਸਰਕਾਰ ਦਾ ਮਕਸਦ

ਫਿਰੋਜ਼ਪੁਰ 28 ਅਪ੍ਰੈਲ 2022

ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਫਿਰੋਜ਼ਪੁਰ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਨ ਲਈ ਕੇਂਦਰੀ ਹਾਊਸਿੰਗ ਐਂਡ ਅਰਬਨ ਅਫੈਅਰ ਅਤੇ ਪੈਟਰੋਲੀਅਮ ਐਂਡ ਨੈਚਰੁਲ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਹਿਲਾਂ ਆਂਗਨਵੜੀ ਸੈਂਟਰ ਪਿੰਡ ਸਤੀਏ ਵਾਲਾ ਫਿਰੋਜ਼ਪੁਰ ਵਿਖੇ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਆਂਗਨਵੜੀ ਸੈਂਟਰ ਨਾਲ ਸਬੰਧਿਤ ਵਿਭਾਗ ਤੋਂ ਜ਼ਿਲ੍ਹੇ ਵਿਚ ਆਂਗਨਵੜੀ ਸੈਂਟਰਾਂ ਦੀ ਜਾਣਕਾਰੀ ਲਈ ਅਤੇ ਨਾਲ ਹੀ ਇਹ ਵੀ ਦੇਖਿਆ ਕਿ ਹੁਣ ਤੱਕ ਕਿੰਨੇ ਆਂਗਨਵੜੀ ਸੈਂਟਰ ਮੋਡਰਨਾਈਜੇਸ਼ਨ ਕੀਤੇ ਗਏ ਹਨ ਅਤੇ ਕਿੰਨੇ ਪੈਂਡਿੰਗ ਹਨ। ਇਸ ਦੌਰਾਨ ਉਨ੍ਹਾ ਪੋਸ਼ਨ ਅਭਿਆਨ ਤਹਿਤ ਗਰਭਵਤੀ ਮਹਿਲਾਵਾ ਨੂੰ ਦਿੱਤੀ ਜਾਂਦੀ ਡਾਈਟ ਬਾਰੇ ਵੀ ਜਾਣਕਾਰੀ ਲਈ। ਆਂਗਨਵੜੀ ਸੈਂਟਰਾ ਵਿਖੇ ਉਹ ਉਥੇ ਛੋਟੇ ਬੱਚਿਆਂ ਨਾਲ ਰੁਬਰੂ ਵੀ ਹੋਏ ਅਤੇ ਨਾਲ ਹੀ ਕੁੱਝ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਵੀ ਕੀਤੀ ਗਈ।

ਹੋਰ ਪੜ੍ਹੋ :-ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਜ਼ਿਲ੍ਹੇ ਦੇ ਉੱਘੇ ਸਾਹਿਤਕਾਰ `ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ` ਨਾਲ ਰੂ-ਬ-ਰੂ ਪ੍ਰੋਗਰਾਮ

ਇਸ ਉਪਰੰਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਕੇਂਦਰੀ ਮੰਤਰੀ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਜ਼ਿਲ੍ਹੇ ਵਿਚ ਵਿਕਾਸ ਦੇ ਕੰਮਾਂ ਲਈ ਦਿੱਤੇ ਗਏ ਫੰਡਾਂ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੈਂਡਿੰਗ ਕੰਮਾ ਨੂੰ ਜਲਦ ਪੂਰਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੋ ਵੀ ਫੰਡ ਦਿੱਤੇ ਜਾਂਦ ਹਨ ਵਿਕਾਸ ਦੇ ਕੰਮਾਂ ਵਿਚ ਉਸ ਦੀ ਸਮੇਂ ਸਿਰ ਵਰੋਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ਨਾਲ ਹੀ ਜ਼ਿਲ੍ਹੇ ਦੀ ਰੈਕਿੰਗ ਬਣਦੀ ਹੈ ਅਤੇ ਜੇਕਰ ਵਿਕਾਸ ਦੇ ਕੰਮਾ ਵਿਚ ਦੇਰੀ ਹੁੰਦੀ ਹੈ ਤਾਂ ਜ਼ਿਲ੍ਹੇ ਦੀ ਰੈਕਿੰਗ ਥੱਲੇ ਆ ਜਾਂਦੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਵੱਲੋਂ ਉਨ੍ਹਾਂ ਨੂੰ ਜ਼ਿਲ੍ਹੇ ਵਿਚ ਸਿੱਖਿਆ, ਸਿਹਤ, ਖੇਤੀਬਾੜੀ ਸਮੇਤ ਹੋਰ ਖੇਤਰਾਂ ਵਿਚ ਹੁਣ ਤੱਕ ਦੀ ਪ੍ਰਫਾਰਮੈਂਸ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਪ੍ਰਫਾਰਮੈਂਸ ਵਿਚ ਪਹਿਲਾਂ ਨਾਲ ਹੁਣ ਤੱਕ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਕੰਮਾਂ ਵਿਚ ਤੇਜੀ ਲਿਆ ਕੇ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ਕੁਝ ਪ੍ਰਾਜੈਕਟ ਜਿਵੇਂ ਕਿ ਸਿਵਲ ਹਸਪਤਾਲ ਦੀ ਰੈਨੇਵੇਸ਼ਨ, ਆਂਗਨਵੜੀ ਸੈਂਟਰਾਂ ਦੀ ਮੋਡਰਾਈਜੇਸ਼ਨ, ਪੀਐਚਸੀ ਸੈਂਟਰ ਅਤੇ ਹੋਰ ਮੈਡੀਕਨ ਅਕਿਊਪਮੈਂਟ ਆਦਿ ਬਾਰੇ ਵੀ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵਿਕਾਸ ਲਈ ਹੋਰ ਫੰਡ ਅਤੇ ਮਸ਼ੀਨਰੀ ਦੀ ਡਿਮਾਂਡ ਰੱਖੀ ਗਈ। ਜਿਸ ਤੇ ਕੇਂਦਰੀ ਮੰਤਰੀ ਵੱਲੋਂ ਜ਼ਿਲ੍ਰੇ ਦੀ ਪ੍ਰਗਤੀ ਲਈ ਐਸਪੀਰੇਸ਼ਨਲ ਪ੍ਰੋਗਰਾਮ ਅਧੀਨ ਹੋਰ ਫੰਡ ਦੇਣ ਦਾ ਵਿਸ਼ਵਾਸ ਦਿੱਤਾ ਗਿਆ। ਉਨ੍ਹਾ ਕਿਹਾ ਕਿ ਸਰਕਾਰ ਦਾ ਮਕਸਦ ਹਰ ਸੂਬੇ ਦੇ ਹਰ ਜ਼ਿਲ੍ਹੇ ਨੂੰ ਵਿਕਾਸ, ਸਿੱਖਿਆ ਅਤੇ ਸਿਹਤ ਪੱਖੋਂ ਵਧੀਆ ਬਣਾਉਣਾ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਦੀਆਂ ਹੋਰ ਵੱਖ ਵੱਖ ਭਲਾਈ ਸਕੀਮਾਂ ਦਾ ਲਾਭਪਾਤਰੀਆਂ ਨੂੰ ਦਿੱਤੇ ਜਾਂਦੇ ਲਾਭਾ ਬਾਰੇ ਵੀ ਵਿਚਾਰ ਚਰਚਾ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਓਮ ਪ੍ਰਕਾਸ਼, ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ, ਪ੍ਰੋਗਰਾਮ ਅਫਸਰ ਰਤਨਦੀਪ ਸੰਧੂ, ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰਵੇਜ ਸਿੰਘ ਸ਼ੈਲਾ ਸੰਧੂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Spread the love