ਮੈਂਟਲ ਹੈਲਥ ਦਿਵਸ ਦੇ ਮੌਕੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ ਤੇ ਸੇੈਮੀਨਾਰ ਦਾ ਵੀ ਆਯੋਜਨ: ਸ੍ਰੀਮਤੀ ਹਰਪ੍ਰੀਤ ਕੌਰ

ਮੈਂਟਲ ਹੈਲਥ ਦਿਵਸ
ਮੈਂਟਲ ਹੈਲਥ ਦਿਵਸ ਦੇ ਮੌਕੇ ਮੈਂਟਲ ਹਸਪਤਾਲ ਦਾ ਕੀਤਾ ਦੌਰਾ ਤੇ ਸੇੈਮੀਨਾਰ ਦਾ ਵੀ ਆਯੋਜਨ: ਸ੍ਰੀਮਤੀ ਹਰਪ੍ਰੀਤ ਕੌਰ

Sorry, this news is not available in your requested language. Please see here.

ਅੰਮ੍ਰਿਤਸਰ 8 ਅਕਤੂਬਰ 2021

ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਹਰਪੀ੍ਰਤ ਕੌਰ ਰੰਧਾਵਾ ਵੱਲੋਂ ਸਰਕਾਰੀ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼੍ਰੀ ਪੁਸਪਿੰਦਰ ਸਿੰਘਚੀਫ ਜੂਡੀਸ਼ਿਅਲ ਮੈਜਿਸਟਰੇਟ-ਕਮ-ਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰਡਾਕਟਰ ਸਵਿੰਦਰ ਸਿੰਘਡਾਇਰੇੈਕਟਰਮੈਂਟਲ ਹਸਪਤਾਲ ਅਤੇ ਹੋਰ ਡਾਕਟਰ ਵੀ ਮੌਜੁਦ ਸਨ।

ਹੋਰ ਪੜ੍ਹੋ :-ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਦਫ਼ਤਰੀ ਅਮਲੇ ਨੂੰ ਕੀਤਾ ਮਨਮਾਨਿਤ

ਇਸ ਦੇ ਨਾਲ ਹੀ ਮੈਂਟਲ ਹੈਲਥ ਦਿਵਸ ਦੇ ਮੌਕੇ ਤੇ ਪੈਨ ਇੰਡੀਆਂ ਜਾਗਰੁਕਤਾ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੁਆਰਾ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਸਮੇਂ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾਂ ਜਾ ਭੇਦ-ਭਾਵ ਨਹੀ ਕਰਨਾ ਚਾਹੀਦਾਉਹਨਾਂ ਨੂੰ ਸਮਾਜ ਤੋ ਵੱਖ ਨਹੀ ਕੀਤਾ ਜਾਣਾ ਚਾਹੀਦਾਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਦਾ ਇਲਾਜ ਸੰਭਵ ਹੈ। ਦਿਮਾਗੀ ਤੌਰ ਤੇ ਬਿਮਾਰ ਵਿਅਕਤੀ ਵੀ ਸਮਾਜ ਦਾ ਇੱਕ ਅੰਗ ਹਨ।

ਇਸ ਮੌਕੇ ਡਾਇਰੈਕਟਰ ਡਾਕਟਰ ਸਵਿੰਦਰ ਸਿੰਘ ਨੇ ਦੱਸਿਆ ਕਿ ਜੋ ਵਿਅਕਤੀ ਜਾਂ ਮਰੀਜ ਇਲਾਜ ਤੋਂ ਬਾਅਦ ਠੀਕ ਹੋ ਜਾਂਦਾ ਹੈ ਪਰੰਤੁ ਉਸ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਜਾ ਉਹਨਾ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀ ਹੁੰਦਾਉਹਨਾਂ ਵਾਸਤੇ ਜਲਦ ਹੀ ਇਕ ਹਾਫ-ਵੇ ਹਾਮ ਮੇਂਟਲ ਹਸਪਤਾਲ ਦੇ ਨੇੜੇ ਹੀ ਖੁਲਣ ਜਾ ਰਿਹਾ ਹੈ।

ਇਸ ਜਾਗਰੁਕਤਾ ਸੈੇਮੀਨਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤਾ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ ਵੱਖ ਜਗ੍ਹਾਪਿੰਡਾਂ ਵਿੱਚ ਵੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰਾਹੀਂ ਆਮ ਜਨਤਾ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਕੌਣ ਕੌਣ ਹਨ ਸਬੰਧੀ ਜਾਗਰੁਕਤਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੂੁਕ ਕੀਤਾ ਗਿਆ।

Spread the love