ਵਿਧਾਨ ਸਭਾ ਹਲਕਾ ਸਨੌਰ ‘ਚ ਵੋਟਰ ਜਾਗਰੂਕਤਾ ਲਈ ਰਿਟਰਨਿੰਗ ਅਫ਼ਸਰ ਦੀਪਕ ਭਾਟੀਆ ਨੇ ਕੀਤੀ ਵੈਨ ਰਵਾਨਾ

PATIALA
ਵਿਧਾਨ ਸਭਾ ਹਲਕਾ ਸਨੌਰ 'ਚ ਵੋਟਰ ਜਾਗਰੂਕਤਾ ਲਈ ਰਿਟਰਨਿੰਗ ਅਫ਼ਸਰ ਦੀਪਕ ਭਾਟੀਆ ਨੇ ਕੀਤੀ ਵੈਨ ਰਵਾਨਾ

Sorry, this news is not available in your requested language. Please see here.

ਆਦਰਸ਼ ਚੋਣ ਜ਼ਾਬਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣ ‘ਚ ਸਹਾਇਤਾ ਕਰੇਗੀ ਸੀ-ਵੀਜ਼ਲ ਐਪ- ਜੁਆਇੰਟ ਕਮਿਸ਼ਨਰ

ਪਟਿਆਲਾ 21 ਦਸੰਬਰ 2021

ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਕੀਤੀਆਂ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਰਿਟਰਨਿੰਗ ਅਫ਼ਸਰ ਕਮ ਜੁਆਇੰਟ ਕਮਿਸ਼ਨਰ ਨਗਰ ਨਿਗਮ ਪਟਿਆਲਾ ਦੀਪਕ ਭਾਟੀਆ ਮੋਬਾਈਲ ਵੈਨ ਵਿਧਾਨ ਸਭਾ ਹਲਕਾ ਸਨੌਰ ਲਈ ਰਵਾਨਾ ਕੀਤੀ।

ਹੋਰ ਪੜ੍ਹੋ :-ਨਵੇਂ ਵੋਟਰਾਂ ਦੀ ਪਛਾਣ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ

ਇਸ ਮੌਕੇ ਸ੍ਰੀ ਦੀਪਕ ਭਾਟੀਆ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਐਥੀਕਲ ਵੋਟਿੰਗ, ਸੀ-ਵੀਜ਼ਲ ਐਪ, ਵੋਟਰ ਹੈਲਪ ਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਵੈਨ ਤਿਆਰ ਕੀਤੀ ਗਈ ਹੈ, ਜੋ ਹਲਕੇ ‘ਚ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਕੁਝ ਐਪਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਨਫੌਰਮਡ ਤੇ ਐਥੀਕਲ ਐਪ ਦਾ ਮਕਸਦ ਚੋਣ ਪ੍ਰਣਾਲੀ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਵੋਟਰਾਂ ਨੂੰ ਚੇਤਨ ਕਰਨਾ ਹੈ। ਸੀ-ਵੀਜ਼ੂਲ ਐਪ ਦਾ ਮਨੋਰਥ ਮੱਤਦਾਨ ਤੋਂ ਪਹਿਲਾ ਜਾਂ ਮੌਕੇ ਕਿਸੇ ਵੀ ਤਰ੍ਹਾਂ ਦੇ ਗਲਤ ਢੰਗਾਂ ਦੀ ਵਰਤੋਂ ਕਰਨ ਵਾਲਿਆਂ ਦੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣਾ ਹੈ, ਜਿਸ ਤਹਿਤ ਸੌ ਮਿੰਟ ‘ਚ ਕਾਰਵਾਈ ਕੀਤੀ ਜਾਵੇਗੀ। ਵੋਟਰ ਹੈਲਪ ਲਾਈਨ ਦਾ ਮਕਸਦ ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣਾ ਹੈ। ਜਿਸ ਦਾ ਵੋਟਰ ਲਾਭ ਉਠਾ ਸਕਣ।

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਜਾਣ ਸਬੰਧੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਤਹਿਤ ਵਿਧਾਨ ਸਭਾ ਹਲਕਾ ਸਨੌਰ ਵਿੱਚ ਮੋਬਾਇਲ ਵੈਨ ਜਨਤਕ ਥਾਵਾਂ ‘ਤੇ ਪੁੱਜਣਗੀਆਂ ਤੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਐਪਸ ਤੇ ਸਹੂਲਤਾਂ ਬਾਰੇ ਵੀਡੀਓਜ਼ ਰਾਹੀਂ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਸੁਚਾਰੂ ਢੰਗ ਨਾਲ ਪ੍ਰਚਾਰ ਕਰਨ ਸਬੰਧੀ ਹਲਕੇ ਦੇ ਹਰੇਕ ਸੈਕਟਰ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਨੋਡਲ ਅਫ਼ਸਰ ਸਵੀਪ ਹਲਕਾ ਸਨੌਰ ਸਤਵੀਰ ਸਿੰਘ ਤੇ ਹੋਰ ਹਾਜ਼ਰ ਸਨ।

Spread the love