ਵਾਰਡਨ ਸਰਵਿਸ, ਸਿਵਲ ਡਿਫੈਂਸ ਬਟਾਲਾ ਤੇ ਗ੍ਰੇਟਰ ਮੁੰਬਈ ਨੇ“”ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਕੀਤੀਆਂ ਵੀਚਾਰਾਂ

Warden Service, Civil Defense Battalion
ਵਾਰਡਨ ਸਰਵਿਸ, ਸਿਵਲ ਡਿਫੈਂਸ ਬਟਾਲਾ ਤੇ ਗ੍ਰੇਟਰ ਮੁੰਬਈ ਨੇ“”ਨਾਗਰਿਕ ਸੁਰੱਖਿਆ” ਵਿਸ਼ੇ ‘ਤੇ ਕੀਤੀਆਂ ਵੀਚਾਰਾਂ

Sorry, this news is not available in your requested language. Please see here.

ਬਟਾਲਾ, 18 ਦਸੰਬਰ 2022

ਸਥਾਨਿਕ ਵਾਰਡਨ ਸਰਵਿਸ ਪੋਸਟ ਨੰ. 8 ਵਿਖੇ, ਸ: ਭੁਪਿੰਦਰ ਸਿੰਘ ਕੋਹਲੀ ਵਾਰਡਨ ਸਰਵਿਸ ਨਾਰਥ-ਗ੍ਰੇਟਰ ਮੁੰਬਈ ਦਾ ਬਟਾਲਾ ਪਹੁੰਚਣ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ, ਫਾਇਰ ਅਫ਼ਸਰ ਨੀਰਜ਼ ਸ਼ਰਮਾਂ, ਮੇਜਰ ਸਿੰਘ ਤੇ ਸੀ.ਡੀ ਵਲੰਟੀਅਰ ਹਰਪਰੀਤ ਸਿੰਘ ਵਲੋਂ ਪਿਆਰ ਭਰਿਆ ਤੇ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਉਹਨਾਂ ਨੂੰ ਵਾਰਡਨ ਸਰਵਿਸ ਤੇ ਫਾਇਰ ਸਰਵਿਸ ਬਟਾਲਾ ਵਲੋ ਕੀਤੀਆਂ ਜਾ ਰਹੀਆਂ ਨਾਗਰਿਕ ਸੁਰੱਖਿਆਂ ਜਾਗਰੂਕਤਾ ਕੈਂਪਾਂ ਤੇ ਹੋਰ ਸਮਾਜਿਕ ਸੇਵਾਵਾਂ ਬਾਰੇ ਵਿਸਥਾਰ ਨਾਲ ਦਸਿਆ ਗਿਆ ।

ਹੋਰ ਪੜ੍ਹੋ – ਸੇਵਾ ਅਤੇ ਸਸ਼ਕਤੀਕਰਨ ਪ੍ਰੋਗਰਾਮ ਤਹਿਤ ਖੂਨਦਾਨ ਕੈਂਪ ਲਗਾਇਆ

ਇਸ ਮੌਕੇ ਭੁਪਿੰਦਰ ਸਿੰਘ ਨੇ ਦਸਿਆ ਕਿ ਨਾਗਰਿਕ ਸੁਰੱਖਿਆ ਮੁੰਬਈ ਵਲੋ ਨਿਸ਼ਕਾਮ ਸੇਵਾਵਾਂ ‘ਚ ਮੁੱਖ ਤੋਰ ‘ਤੇ ਗੁਜਰਾਤ ਭੁਚਾਲ, ਮੰੁਬਈ ਰੇਲ ਹਾਦਸਾ, ਅੱਤਵਾਦੀ ਹਮਲਾ, ਹੜ੍ਹ, ਦੰਗਿਆਂ ਮੌਕੇ ਬਿਨਾਂ ਭੇਦਭਾਵ ਪੀੜਤਾਂ ਦੀ ਸਹਾਇਤਾ ਕੀਤੀ ਜਿਸ ਦੀ ਪ੍ਰਸ਼ਾਸ਼ਨ ਵਲੋਂ ਸਹਾਰਨਾ ਕੀਤੀ ਗਈ । ਇਸੇ ਦੋਰਾਨ ਉਹਨਾਂ ਵਲੋ ਕਈ ਅਹਿਮ ਕੋਰਸ ਕੀਤੇ ਜਿਸ ਵਿਚ ਸੀ.ਡੀ. ਵਾਰਡਨ ਸਰਵਿਸ, ਬੇਸਿਕ ਕੋਰਸ, ਫਾਇਰ ਸੇਫਟੀ,  ਸੀ.ਡੀ. ਨਿਊਕਲੀਅਰ-ਬਿਊਜੀਕਲ-ਕੈਮੀਕਲ ਆਫਤਾਂ ਮੌਕੇ ਕੀ ਕਰੀਏੇ-ਕੀ ਨਾ ਕਰੀਏ ਆਦਿ ਹਨ । ਉਹਨਾਂ ਵਲੋ ਮੁੱਢਲੀ ਸਹਾਇਤਾ ਵਿਸ਼ੇ ਤੇ ਕਿਤਾਬ ਵੀ ਲਿਖੀ ਗਈ ਹੈ ।

ਅਗੇ ਉਹਨਾਂ ਦਸਿਆ ਕਿ ਸੀਨੀਅਰ ਮੈਨੇਜ਼ਰ, ਬੈਂਕ ਦੇ ਅਹੁਦੇ ਤੋਂ ਸੇਵਾ ਮੁਕਤੀ ਉਪਰੰਤ ਆਪਣੀ ਮਾਤਾ ਜੀ ਦੇ ਸਹਿਯੋਗ ਨਾਲ ਲੰਮੇ ਸਮੇਂ ਤੋ ਗਰੀਬਾਂ ਦੀ ਦਵਾਈਆਂ ਅਤੇ ਪੁਰਾਣੇ ਕੱਪੜੇ ਦੀ ਸਹਾਇਤਾ, ਰੁੱਖ ਲਗਾੳੇਣੇ ਤੇ ਪਾਲਣਾ ਕਰਨੀ, ਜਿੰਦਗੀ ਦਾ ਇਕ ਮਿਸ਼ਨ ਵਾਂਗ ਕਰਦੇ ਆ ਰਹੇ ਹਨ।
ਉਹਨਾਂ ਅਗੇ ਦਸਿਆ ਕਿ ਮੇਰੀ ਪਤਨੀ ਨੋ-ਸੈਨਾ ਵਿਚ ਅਫ਼ਸਰ ਸਨ, ਉਹਨਾਂ ਦੇ ਦੇਹਾਂਤ ਤੋਂ ਬਾਅਦ ਉਸ ਦਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰ ਦਿਤਾ ਤੇ ਉਸ ਦੀ ਜਮਾਂ ਕਮਾਈ ਦਾ ਉਸ ਦੇ ਨਾਂ ‘ਤੇ ਬੀ.ਕੇ.ਕੇ. ਮੇਮੋਰੀਅਲ ਫਾਊਂਡੇਸ਼ਨ ਮੁੰਬਈ ਸਥਾਪਤ ਕੀਤੀ ਜਿਸ ਵਿਚ ਅਨਾਥ ਬੱਚੀਆਂ ਦੀ ਸਾਂਭ ਸੰਭਾਲ, ਪੜਾਈ ਕਰਵਾ ਕੇ ਚੰਗੇ ਘਰਾਂ ਵਿਚ ਵਿਆਹ ਕੀਤੇ ਜਾ ਰਹੇ ਹਨ। ਅਜਿਹੇ ਹੋਰ ਕਈ ਸੇਵਾਵਾਂ ਬਾਰੇ ਵੀ ਸਾਂਝ ਪਾਈ ।

ਆਖਰ ਵਿਚ ਹਾਜ਼ਰ ਸਾਰਿਆਂ  ਵਲੋਂ ਸਾਂਝੇ ਤੋਰ ‘ਤੇ ਕਿਹਾ ਕਿ ਨੋਜਵਾਨ ਸਿਵਲ ਡਿਫੈਂਸ ਦੇ ਮੈਂਬਰ ਬਨਣ ਤੇ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ, ਜਿਸ ਨਾਲ ਕਿਸੇ ਵੀ ਆਫਤ ਮੋਕੇ ਉਹ ਆਪਣਾ ਬਣਦਾ ਫਰਜ਼ ਨਿਭਾ ਸਕਣ।

Spread the love