ਰੂਪਨਗਰ, ਫਰਵਰੀ 5 2022
ਖਰਚਾ ਅਬਜ਼ਰਵਰ ਸ਼੍ਰੀ ਨਰਿੰਦਰ ਕੁਮਾਰ ਨਾਇਕ 10 ਫਰਵਰੀ ਨੂੰ ਪਹਿਲੀ ਵਾਰ ਵਿਧਾਨ ਸਭਾ ਹਲਕਾ-49 ਸ੍ਰੀ ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਸ੍ਰੀ ਚਮਕੌਰ ਸਾਹਿਬ ਉਮੀਦਵਾਰਾਂ ਦੇ ਖਰਚੇ ਦੇ ਮਿਲਾਨ ਅਤੇ ਰਿਕਾਰਡ ਦਾ ਨਿਰੀਖਣ ਕਰਨਗੇ।
ਹੋਰ ਪੜ੍ਹੋ:-ਵੈਕਸੀਨ ਹੈ ਜਰੂਰੀ, ਜ਼ੇਕਰ ਰੱਖਣੀ ਕਰੋਨਾ ਤੋਂ ਦੂਰੀ-ਡਿਪਟੀ ਕਮਿਸ਼ਨਰ
ਇਸ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਸਮੂਹ ਉਮੀਦਵਾਰ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ , ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ, 10 ਫਰਵਰੀ ਨੂੰ ਸਵੇਰੇ 10 ਵਜੇ ਕਮੇਟੀ ਰੂਮ, ਮਿੰਨੀ ਸਕਤਰੇਤ, ਰੂਪਨਗਰ ਵਿਖੇ ਪਹੁੰਚਣ।
ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਉਮੀਦਵਾਰ ਆਪਣੇ ਖਰਚੇ ਸਬੰਧੀ ਰਜਿਸਟਰ, ਹੋਰ ਸਬੰਧਤ ਰਿਕਾਰਡ ਜਿਵੇਂ ਕਿ ਕੈਸ਼ ਬੁੱਕ, ਵਾਊਚਰ, ਬੈਕ ਟ੍ਰਾਂਜੈਕਸ਼ਨ ਆਦਿ ਸਬੰਧੀ ਹਿਸਾਬ ਤੇ ਅਪਡੇਟ ਖਰਚਾ ਲੈ ਕੇ ਆਉਣ।
ਉਨ੍ਹਾਂ ਅੱਗੇ ਦੱਸਿਆ ਕਿ ਖਰਚੇ ਦੇ ਮਿਲਾਨ ਲਈ ਖਰਚਾ ਅਬਜ਼ਰਵਰ ਵਲੋਂ ਪਹਿਲੀ ਇੰਸਪੈਕਸ਼ਨ ਮੀਟਿੰਗ ਉਪਰੰਤ ਦੂਜੀ ਮੀਟਿੰਗ 14 ਫਰਵਰੀ ਅਤੇ ਤੀਜੀ ਤੇ ਆਖਰੀ ਮੀਟਿੰਗ 18 ਫਰਵਰੀ ਨੂੰ ਰੱਖੀ ਗਈ ਹੈ।