ਜੰਡਿਆਲਾ ਗੁਰੂ ਵਿਖੇ ਖਾਦ ਵਿਕਰੇਤਾਵਾਂ ਦੀ ਕੀਤੀ ਚੈਕਿੰਗ
ਅੰਮ੍ਰਿਤਸਰ 6 ਨਵੰਬਰ 2021
ਖਾਦ ਦੀ ਜਮਾਂਖੋਰੀ ਅਤੇ ਬਲੈਕ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇਗਾ। ਇਸੇ ਹੀ ਤਹਿਤ ਸ਼੍ਰੀ ਟੀ.ਬੈਨਿਕ ਐਸ ਡੀ ਐਮ ਅੰਮ੍ਰਿਤਸਰ-1 ਨੇ ਜੰਡਿਆਲਾ ਗੁਰੂ ਵਿਖੇ ਸਥਿਤ ਖਾਦ ਡੀਲਰਾਂ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਖੇਤੀਬਾੜੀ ਅਧਿਕਾਰੀ ਸ: ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।
ਸ਼੍ਰੀ ਬੈਨਿਕ ਨੇ ਖਾਦ ਡੀਲਰਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕੋਈ ਜਮਾਂਖੋਰੀ ਕਰਦਿਆਂ ਫੜਿਆ ਗਿਆ ਤਾਂ ਉਸ ਵਿਰੁੱਧ ਸ਼ਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੋਰਾਨ ਸ਼੍ਰੀ ਬੈਨਿਕ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋ ਖਾਦ ਸਬੰਧੀ ਫੀਡਬੈਕ ਪ੍ਰਾਪਤ ਕੀਤੀ।
ਕੈਪਸ਼ਨ: ਐਸ ਡੀ ਐਮ ਸ਼੍ਰੀ ਟੀ ਬੈਨਿਕ ਜੰਡਿਆਲਾ ਗੁਰੂ ਵਿਖੇ ਖਾਦ ਡੀਲਰਾਂ ਦੀ ਚੈਕਿੰਗ ਕਰਦੇ ਹੋਏ।