ਖੁਰਾਕ ਸੁਰੱਖਿਆ ਕਾਨੂੰਨ ਬਾਰੇ ਦਾਕਾਨਦਾਰਾਂ ਨੂੰ ਟਰੇਨਿੰਗ  ਸਰਟੀਫਿਕੇਟ ਵੰਡੇ ਗਏ

_Food Security Act
ਖੁਰਾਕ ਸੁਰੱਖਿਆ ਕਾਨੂੰਨ ਬਾਰੇ ਦਾਕਾਨਦਾਰਾਂ ਨੂੰ ਟਰੇਨਿੰਗ  ਸਰਟੀਫਿਕੇਟ ਵੰਡੇ ਗਏ

Sorry, this news is not available in your requested language. Please see here.

ਫਿਰੋਜ਼ਪੁਰ, 3 ਜਨਵਰੀ 2023

ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਦੇ ਹੁਕਮਾਂ ਅਨੁਸਾਰ ਡਾ. ਹਰਕੀਰਤ ਸਿੰਘ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਅਤੇ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋਂ ਖਾਣ-ਪੀਣ ਦੀਆਂ ਚੀਜਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫੂਡ ਬਿਜ਼ਨਸ ਆਪਰੇਟਰਾਂ) ਨੂੰ ਖਾਧ ਸੁਰੱਖਿਆਂ ਕਾਨੂੰਨ, ਖਾਧ ਪਦਾਰਥਾਂ ਦੀ ਸੁਰੱਖਿਆਂ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫਾਈ ਆਦਿ ਵਿਸ਼ਿਆਂ ‘ਤੇ ਜਾਗਰੂਕਤਾ ਪੈਦਾ ਕਰਨ ਲਈ ਕੈਂਟ ਬੋਰਡ ਸਬਜੀ ਮੰਡੀ ਵਿਖੇ ਐਫ.ਐਸ.ਐਸ.ਏ.ਆਈ. ਫੋਸਟੈਂਕ ਟਰੇਨਿੰਗ ਦਿੱਤੀ ਗਈ ਸੀ।ਇਹ ਟਰੇਨਿੰਗ ਇਨਵਿੰਸਿਬਲ ਬਿਜ਼ਨਸ ਸਲਿਊਸ਼ਨ ਕੰਪਨੀ ਵੱਲੋਂ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਤੀ ਗਈ ਸੀ। ਟਰੇਨਿੰਗ ਦੌਰਾਨ ਫਲ ਅਤੇ ਸਬਜੀ ਵਿਕਰੇਤਾਂ 60 ਦੁਕਾਨਦਾਰ ਹਾਜਰ ਹੋਏ ਸਨ ਜਿਨ੍ਹਾਂ ਨੂੰ ਫੋਸਟੈਂਕ ਟਰੇਨਿੰਗ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜਮਾਂ ਦੇ ਨਾਲ ਕੈਂਟ ਬੋਰਡ ਸਬਜੀ ਮੰਡੀ ਦੇ ਪ੍ਰਧਾਨ ਬੱਬਲੂ ਹੋਰ ਅਹੁਦੇਦਾਰ ਅਤੇ ਟਰੇਨਿੰਗ ਕੰਪਨੀ ਵੱਲੋ ਸ਼ਿਵਾ ਸਿਨਹਾ ਮੌਜੂਦ ਸਨ।

ਹੋਰ ਪੜ੍ਹੋ – ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ 09 ਜਨਵਰੀ 2023 ਤੋਂ ਸ਼ੁਰੂ

ਇਸ ਮੌਕੇ ਉਨ੍ਹਾਂ ਦੱਸਿਆ ਕਿ ਟਰੇਨਿੰਗ ਦਾ ਮਕਸਦ ਖਾਧ ਪਦਾਰਥਾਂ ਦੀਆਂ ਦੁਕਾਨਾਂ ਵਿੱਚ ਸਾਫ-ਸਫਾਈ ਅਤੇ ਮਿਆਰੀ ਖਾਧ ਪਦਾਰਥਾਂ ਦਾ ਨਿਰਮਾਣ ਤੇ ਵਿਕਰੀ ਯਕੀਨੀ ਬਣਾਉਣਾ ਹੈ। ਉਨ੍ਹਾਂ ਵੱਲੋ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਗਿਆ ਕਿ ਖਾਧ ਪਦਾਰਥ ਦਾ ਕਾਰੋਬਾਰ ਕਰਨੇ ਵਾਲੇ ਦੁਕਾਨਦਾਰਾਂ ਨੂੰ ਐਫ.ਐਸ.ਐਸ.ਏ.ਆਈ. ਫੂਡ ਲਾਇੰਸਸ ਅਤੇ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ।

Spread the love