ਰਾਜ ਪੱਧਰੀ ਖੇਡਾਂ ਦੇ ਦੂਜੇ ਦਿਨ ਫੁੱਟਬਾਲ, ਬੈਡਮਿੰਟਨ, ਲਾਅਨ ਟੈਨਿਸ, ਜਿਮਨਾਸਟਿਕਸ ਅਤੇ ਤੈਰਾਕੀ ਦੇ ਖੇਡ ਮੁਕਾਬਲੇ ਕਰਵਾਏ ਗਏ

Sorry, this news is not available in your requested language. Please see here.

ਐਸ ਏ ਐਸ ਨਗਰ 16 ਅਕਤੂਬਰ :-  

‘ਖੇਡਾਂ ਵਤਨ ਪੰਜਾਬ ਦੀਆਂ 2022’ ਤਹਿਤ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਜ਼ਿਲ੍ਹਾ ਐਸ.ਏ.ਐਸ ਨਗਰ ਵਿਖੇ ਫੁੱਟਬਾਲ, ਬੈਡਮਿੰਟਨ,  ਲਾਅਨ ਟੈਨਿਸ, ਜਿਮਨਾਸਟਿਕਸ ਅਤੇ ਤੈਰਾਕੀ ਦੇ ਖੇਡ ਮੁਕਾਬਲੇ ਕਰਵਾਏ ਗਏ । ਖੇਡਾਂ ਦੇ ਦੂਜੇ ਦਿਨ ਦੇ ਨਤੀਜੇ ਸਾਂਝੇ ਕਰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਫੁੱਟਬਾਲ ਅੰਡਰ 17 ਸਾਲ ਉਮਰ ਵਰਗ ਲੜਕਿਆਂ ਦੇ ਪਹਿਲੇ ਮੈਚ ਵਿਚ ਮਲੇਰਕੋਟਲਾ ਨੇ ਰੋਪੜ ਨੂੰ 3-0 ਦੇ ਫਰਕ ਨਾਲ ਹਰਾਇਆ, ਦੂਜੇ ਮੈਚ ਵਿੱਚ ਹੁਸ਼ਿਆਰਪੁਰ ਨੇ ਮਾਨਸਾ ਨੂੰ 2-0 ਦੇ ਫਰਕ ਨਾਲ ਹਰਾਇਆ । ਇਸੇ ਤਰ੍ਹਾਂ ਤੀਜੇ ਮੈਚ ਵਿੱਚ ਜਲੰਧਰ ਨੇ ਮੋਗਾ ਨੂੰ 2-0 ਨਾਲ ਹਰਾਇਆ । ਫੁੱਟਬਾਲ ਦੇ ਲੜਕੀਆਂ ਅੰਡਰ 17 ਸਾਲ ਦੇ ਮੁਕਾਬਲਿਆ ਦੇ ਨਤੀਜੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੇ ਮੈਚ ਵਿੱਚ ਜਲੰਧਰ ਨੇ ਬਰਨਾਲਾ ਨੂੰ 6-0 ਦੇ ਫਰਕ ਨਾਲ ਹਰਾਇਆ, ਦੂਜੇ ਮੈਚ ਵਿੱਚ ਮੋਗਾ ਨੇ ਪਟਿਆਲਾ ਨੂੰ 1 -0 ਦੇ ਫਰਕ ਨਾਲ ਹਰਾਇਆ ਅਤੇ ਤੀਜੇ ਮੈਚ ਵਿੱਚ ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 5-0 ਦੇ ਫਰਕ ਨਾਲ ਹਰਾਇਆ।

ਲਾਅਨ ਟੈਨਿਸ ਖੇਡ ਦੇ ਹੋਏ ਮੁਕਾਬਲਿਆ ਦੇ ਨਤੀਜੇ ਦੱਸਦੇ ਹੋਏ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਲਾਅਨ ਟੈਨਿਸ ਖੇਡ  ਲੜਕੇ ਅੰਡਰ -21 ਵਿੱਚ ਮਾਧਵ ਲੁਧਿਆਣਾ ਨੇ ਸਾਰਥਕ ਗੁਲਾਟੀ ਜਲੰਧਰ ਨੂੰ 6-3 ਨਾਲ ਹਰਾਇਆ, ਗੁਰਨੂਰ ਕੁਲਾਰ ਨੇ ਚਾਹਤਪ੍ਰੀਤ ਨੂੰ 6-4 ਨਾਲ ਹਰਾਇਆ । ਇਸੇ ਤਰ੍ਰਾਂ ਟੀਮ ਮੈਚ ਵਿੱਚ ਅਮ੍ਰਿਤਸਰ ਨੇ ਮੋਹਾਲੀ ਨੂੰ ਹਰਾਇਆ । ਜਿਮਨਾਸਟਿਕਸ ਖੇਡ ਅੰਡਰ 14 ਸਾਲਾ ਲੜਕਿਆ ਦੇ ਮੁਕਾਬਲਿਆ ਦੇ ਨਤੀਜੇ ਸਾਂਝੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਫਲੋਰ ਐਕਸਰਸਾਈਜ਼ ਵਿੱਚ ਅਰਪਿਤ ਮੋਹਾਲੀ ਨੇ ਪਹਿਲਾ ਸਥਾਨ, ਸੌਰਵ ਮੋਹਾਲੀ ਨੇ ਦੂਜਾ ਅਤੇ ਮਨਜੀਤ ਗੁਰਦਾਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪਾਮੇਲ ਹਾਰਸ ਵਿੱਚ ਸੋਰਵ ਮੋਹਾਲੀ ਨੇ ਪਹਿਲਾ, ਪਿਊਸ਼ ਪਟਿਆਲਾ ਨੇ ਦੂਜਾ ਅਤੇ ਅਰਪਿਤ ਮੋਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਤੈਰਾਕੀ ਦੇ ਨਤੀਜੇ ਸਾਂਝੇ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਅੰਡਰ 14 ਲੜਕਿਆ ਦੇ ਹੋਏ ਫਾਇਨਲ 100 ਮੀਟਰ ਬਟਰਫਲਾਈ ਮੁਕਾਬਲਿਆ ਵਿੱਚ ਅਗੰਮਤੇਸ਼ਵਰ ਸਿੰਘ ਪਟਿਆਲਾ ਨੇ ਪਹਿਲਾ,ਅਗੰਮਜੋਤ ਸਿੰਘ ਮੋਹਾਲੀ ਨੇ ਦੂਜਾ ਅਤੇ ਅਦਿੱਤਿਆ ਸ਼ਰਮਾਂ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।

ਉਨ੍ਹਾਂ ਦੱਸਿਆ ਕਿ ਅੰਡਰ 14 ਲੜਕੀਆਂ ਦੇ ਹੋਏ ਫਾਇਨਲ 100 ਮੀਟਰ ਬਟਰਫਲਾਈ ਮੁਕਾਬਲਿਆ ਵਿੱਚ ਅਪੂਰਵਾ ਸ਼ਰਮਾਂ ਮੋਹਾਲੀ ਨੇ ਪਹਿਲਾ, ਕੈਨਾ ਫਿਰੋਜਪੁਰ ਨੇ ਦੂਜਾ ਅਤੇ ਤਵੀਸ਼ਾ ਫਿਰੋਜਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਬੈਡਮਿੰਟਨ ਦੇ ਦੂਜੇ ਦਿਨ ਦੇ ਅੰਡਰ 14 ਸਾਲ ਲੜਕਿਆ ਦੇ ਮੁਕਾਬਲਿਆ ਵਿੱਚ ਜਲੰਧਰ ਨੇ ਮਾਨਸਾ ਨੂੰ 2-0 ਨਾਲ ਹਰਾਇਆ । ਅੰਡਰ 17 ਸਾਲ ਵਿੱਚ ਲੁਧਿਆਣਾ ਨੇ ਫਿਰੋਜਪੁਰ ਨੂੰ 2-0 ਨਾਲ ਹਰਾਇਆ ।

Spread the love