ਪਿੰਡ ਨੰਗਲ ਵਿਚ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

camp pic 2
ਪਿੰਡ ਨੰਗਲ ਵਿਚ ਲਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

Sorry, this news is not available in your requested language. Please see here.

ਕੈਂਪ ਦੌਰਾਨ 500 ਤੋਂ ਵੱਧ ਮਰੀਜ਼ਾਂ ਦੀ ਜਾਂਚ

ਬਰਨਾਲਾ, 18 ਸਤੰਬਰ 2021
ਜ਼ਿਲਾ ਬਰਨਾਲਾ ਦੇ ਪਿੰਡ ਨੰਗਲ ਦੇ ਪਟਵਾਰ ਭਵਨ ਵਿਖੇ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਤੇ ਸਿਹਤ ਵਿਭਾਗ ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਪਿੰਡ ਨੰਗਲ ਦੀ ਗ੍ਰਾਮ ਪੰਚਾਇਤ ਅਤੇ ਆਸਰਾ ਸੋਸ਼ਲ ਵੈਲਫੇਅਰ ਕਲੱਬ ਬਰਨਾਲਾ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਜ਼ਿਲਾ ਪੁਲੀਸ ਵੱਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਵੀ ਕੀਤਾ ਗਿਆ।

ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ ਅੱਖਾਂ ਦੀ ਜਾਂਚ ਲਈ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ: ਡਾ. ਔਲਖ


ਇਸ ਕੈਂਪ ਦਾ ਉਦਘਾਟਨ ਸਵਾਮੀ ਅਮਿ੍ਰਤਾ ਨੰਦ ਜੀ ਭੂਰੀ ਵਾਲੇ, ਜਲੂਰ ਧਾਮ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲਾ ਰੈੈੱਡ ਕ੍ਰਾਸ ਸੁਸਾਇਟੀ ਦੇ ਸਕੱਤਰ ਸਰਵਣ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ 510 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨਾਂ ਵਿਚ 45 ਮਰੀਜ਼ਾਂ ਦੇ ਆਪਰੇਸ਼ਨ/ਲੈਂਜ਼ ਪਾਏ ਜਾਣਗੇ।
ਇਸ ਮੌਕੇ ਪ੍ਰਧਾਨ ਆਸਰਾ ਸੋਸ਼ਲ ਵੈਲਫੇਅਰ ਕਲੱਬ ਰਾਜੇਸ਼ ਭੁਟਾਨੀ, ਸਮਾਜਸੇਵੀ ਮਾਸਟਰ ਕਾਂਤੀ ਸਰੂਪ, ਹਿਮਾਂਸ਼ੂ ਗੌਤਮ, ਐਸਪੀ ਕੌਸ਼ਲ, ਭੁਪਿੰਦਰ ਸਿੰਘ, ਐਸਐਚਐਓ ਠੁੱਲੀਵਾਲ ਅਮਰੀਕ ਸਿੰਘ, ਮਨਜਿੰਦਰ ਸਿੰਘ ਤੇ ਪਿੰਡ ਦੇ ਸਰਪੰਚ ਸਣੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ।

Spread the love