ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਸੁੰਦਰੀਕਰਨ ਲਈ ਅਤੇ ਵਾਤਾਵਰਨ ਸ਼ੁੱਧਤਾ ਲਈ ਫਲ਼ਦਾਰ ਅਤੇ ਵਿਰਾਸਤੀ ਬੂਟੇ ਲਗਵਾਏ

Sorry, this news is not available in your requested language. Please see here.

ਸੰਸਥਾ ਦੀ ਬਿਹਤਰੀ ਲਈ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਕਰ ਰਹੇ ਹਨ ਨਿਰੰਤਰ ਸਹਿਯੋਗ – ਪ੍ਰਿ. ਰਾਜਵਿੰਦਰ ਕੌਰ

ਗੁਰਦਾਸਪੁਰ 19 ਜੁਲਾਈ ( ) ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਫਲ਼ਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਮਾਸਟਰ ਸੁਰਿੰਦਰ ਮੋਹਨ ਦੇ ਯਤਨਾਂ ਨਾਲ਼ ਸੇਵਾ-ਮੁਕਤ ਮਿਊਜ਼ਿਕ ਮਿਸਟ੍ਰੈੱਸ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਵੱਲੋਂ ਸੰਸਥਾ ਵਿਖੇ ਫਲ਼ਦਾਰ ਬੂਟੇ ਅੰਬ, ਜਾਮਣ, ਅਮਰੂਦ ਤੋਂ ਇਲਾਵਾ ਵਿਰਾਸਤੀ ਬੂਟੇ ਪਿੱਪਲ, ਤਰੇਕ, ਨਿੰਮ ਅਤੇ ਅਰਜੁਨ ਦੇ ਬੂਟੇ ਲਗਵਾਏ ਗਏI ਵਧੇਰੀ ਜਾਣਕਾਰੀ ਦਿੰਦਿਆਂ ਸੁਰਿੰਦਰ ਮੋਹਨ ਨੇ ਦੱਸਿਆ ਕਿ ਮੈਡਮ ਸ਼ਮਾਂ ਸ਼ਰਮਾ ਜਿੱਥੇ ਹਰ ਸਾਲ ਲੋੜਬੰਦ ਬੱਚਿਆਂ ਨੂੰ ਕਾਪੀਆਂ ਪੈੱਨ ਵੰਡਦੇ ਹਨ, ਉੱਥੇ ਸਕੂਲ ਵਿੱਚ ਤਿਆਰ ਕੀਤੀ ‘ਪੰਜਾਬੀ ਸੱਥ’ ਲਈ ਪਹਿਲਾਂ ਵੀ ਸਹਿਯੋਗ ਕਰ ਚੁਕੇ ਹਨ ਅਤੇ ਅੱਜ ਵੀ ਪੰਜਾਬੀ ਕੋਠੇ ਲਈ ਯਾਦਗਾਰ ਸਮਾਨ ਭੇਟ ਕੀਤਾ ਹੈI ਇਸ ਸਮੇਂ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਮੈਡਮ ਸ਼ਮਾਂ ਸ਼ਰਮਾ ਅਤੇ ਸਤਪਾਲ ਸ਼ਰਮਾ ਦਾ ਸੰਸਥਾ ਲਈ ਨਿਰੰਤਰ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਅਤੇ ਸਨਮਾਨ-ਚਿੰਨ੍ਹ ਭੇਟ ਕੀਤਾI ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਇਸ ਹਫ਼ਤੇ ਚੱਲ ਰਹੇ ‘ਬਿਆਸ ਹਾਊਸ’ ਵੱਲੋਂ ਸਕੂਲ ਸੁੰਦਰੀਕਰਨ, ਸਕੂਲ ਸਫ਼ਾਈ ਅਤੇ ਵਿਦਿਆਰਥਣਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ਼ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਲਈ ਹਾਊਸ ਇੰਚਾਰਜ ਮੈਡਮ ਜੀਵਨ ਜੋਤੀ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾI ਇਸ ਸਮੇਂ ਹੋਰਾਂ ਤੋਂ ਇਲਾਵਾ ਗੁਰਦੀਪ ਸਿੰਘ, ਪੰਕਜ ਸ਼ਰਮਾ, ਹਰਦੀਪ ਰਾਜ, ਅਮਿਤ ਮਹਾਜਨ, ਬਲਜਿੰਦਰ ਸਿੰਘ, ਰਕਸ਼ਾ ਦੇਵੀ, ਉਮਾ ਦੇਵੀ, ਸੋਨੀਆ ਵਾਲੀਆ ਅਤੇ ਸੁਰੇਖਾ ਗੁਪਤਾ ਵੀ ਹਾਜ਼ਰ ਸਨI

 

ਹੋਰ ਪੜ੍ਹੋ :-  ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਨੂੰ ਲੈ ਕੇ ਏ.ਡੀ.ਸੀ. ਵਿਕਾਸ ਵੱਲੋਂ ਕੀਤੀ ਗਈ ਮੀਟਿੰਗ

Spread the love