ਪੰਜਾਬ ਸਰਕਾਰ ਗਊਧਨ ਦੀ ਭਲਾਈ ਲਈ ਵਚਨਬੱਧ-ਚੇਅਰਮੈਨ ਸਚਿਨ ਸ਼ਰਮਾ

SACHIN
ਪੰਜਾਬ ਸਰਕਾਰ ਗਊਧਨ ਦੀ ਭਲਾਈ ਲਈ ਵਚਨਬੱਧ-ਚੇਅਰਮੈਨ ਸਚਿਨ ਸ਼ਰਮਾ

Sorry, this news is not available in your requested language. Please see here.

ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਾਲਾ ਕਲਾਨੋਰ ਦਾ ਦੌਰਾ

ਗੁਰਦਾਸਪੁਰ, 6 ਨਵੰਬਰ 2021

ਸ੍ਰੀ ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਪੰਜਾਬ ਸਰਕਾਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਪਸ਼ੂ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸੂਬੇ ਅੰਦਰ ਗਊੂਧਨ ਭਲਾਈ ਲਈ ਵਿਸ਼ੇਸ ਕਾਰਜ ਕੀਤੇ ਗਏ ਹਨ ਅਤੇ ਗਊਸ਼ਾਲਾ ਲਈ ਕਰੀਬ 2.50 ਕਰੋੜ ਦੀ ਸਿੱਧੀ ਰਾਸ਼ੀ ਗਊਸ਼ਲਾਵਾਂ ਦੇ ਪ੍ਰ੍ਰਬੰਧਕਾਂ ਅਤੇ ਕਮੇਟੀਆਂ ਦੇ ਬੈਂਕ ਖਾਤਿਆਂ ਵਿਚ ਸਬੰਧਤ ਗਊਸ਼ਾਲਾ ਵਿਚ ਸ਼ੈੱਡ ਬਣਾਉਣ ਜਾਰੀ ਕੀਤੇ ਗਏ ਹਨ। ਚੇਅਰਮੈਨ ਸ੍ਰੀ ਸ਼ਰਮਾ ਜ਼ਿਲੇ ਗੁਰਦਾਸਪੁਰ ਅੰਦਰ ਦੋ ਦਿਨਾਂ ਦੌਰਾਂ ਲਈ ਪੁਹੰਚੇ ਹਨ ਅਤੇ ਅੱਜ ਗਊਸ਼ਾਲਾ ਕਲਾਨੋਰ ਦਾ ਦੌਰਾ ਕਰਦਿਆਂ ਉਪਰੋਕਤ ਜਾਣਕਾਰੀ ਦਿੱਤੀ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 12 ਲੱਖ 11 ਹਜ਼ਾਰ 458 ਮੀਟ੍ਰਿਕ ਟਨ ਹੋਈ : ਸੰਦੀਪ ਹੰਸ

ਚੇਅਰਮੈਨ ਸ਼ਰਮਾ ਨੇ ਅੱਗੇ ਕਿਹਾ ਕਿ ਗਊਧਨ ਦਾ ਭਾਰਤੀ ਸੰਸਕ੍ਰਿਤੀ ਵਿਚ ਬਹੁਤ ਜਿਆਦਾ ਸਤਿਕਾਰ ਹੈ ਅਤੇ ਗਊਧਨ ਦੀ ਪੂਜਾ ਕੀਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ 200 ਗਊ ਭਲਾਈ ਸਿਹਤ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਾਜ ਸਰਕਾਰ ਅਤੇ ਪਸੂ ਪਾਲਣ ਵਿਭਾਗ ਵਲੋ ਗਊਧਨ ਲਈ ਵਿਸ਼ੇਸ ਕਾਰਜ ਕੀਤੇ ਗਏ ਹਨ ਅਤੇ ਗਊਸ਼ਾਲਾ ਦੇ ਵਿਕਾਸ ਲਈ ਸ਼ਾਲਾਘਾਯੋਗ ਕੰਮ ਕੀਤੇ ਗਏ ਹਨ। ਉਨਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰ ਗਊਧੰਨ ਲਈ ਵਧੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਉਨਾਂ ਅੱਗੇ ਦੱਸਿਆ ਕਿ ਅੱਜ ਕਾਲਨੋਰ ਗਊਸ਼ਾਲਾ ਵਿਚ ਆਉਣ ਦਾ ਮੁੱਖ ਮਕਸਦ ਗਊਸ਼ਾਲਾ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨਾ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਸਮੇਤ ਸਮੁੱਚੀ ਟੀਮ ਜ਼ਿਲੇ ਅੰਦਰ ਗਊਸ਼ਾਲਾ ਦੇ ਵਿਕਾਸ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ, ਜੋ ਸ਼ਾਲਾਘਾਯੋਗ ਹਨ। ਉਨਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ, ਗਊਧੰਨ ਨੂੰ ਹੋਰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫਸਰ ਡਾ. ਆਰ ਸਿੰਘ. ਡਾ ਚੇਤਨ ਕੁਮਾਰ. ਡਾ. ਜਤਿੰਦਰ ਜਯੋਤੀ, ਡਾ. ਮਨਜੇਸ਼ ਸ਼ਰਮਾ ਆਦਿ ਮੋਜੂਦ ਸਨ।

ਕੈਪਸ਼ਨਾਂ-ਸ੍ਰੀ ਸਚਿਨ ਸ਼ਰਮਾ, ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ, ਗਊਸ਼ਾਲਾ ਕਲਾਨੋਰ ਦਾ ਦੌਰਾ ਕਰਨ ਸਮੇਂਂ ਨਜ਼ਰ ਆ ਰਹੇ ਹਨ।

Spread the love