ਦਿਵਾਲੀ ਮੌਕੇ ਕੇਵਲ ਗਰੀਨ ਪਟਾਕੇ ਹੀ ਚਲਾਏ ਜਾਣਗੇ-ਜਿਲ੍ਹਾ ਮੈਜਿਸਟਰੇਟ

GREEN CRACKERS.
ਦਿਵਾਲੀ ਮੌਕੇ ਕੇਵਲ ਗਰੀਨ ਪਟਾਕੇ ਹੀ ਚਲਾਏ ਜਾਣਗੇ-ਜਿਲ੍ਹਾ ਮੈਜਿਸਟਰੇਟ

Sorry, this news is not available in your requested language. Please see here.

ਦੀਵਾਲੀਗੁਰਪਰਬ ਅਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਲਈ ਜਾਰੀ ਕੀਤੀਆਂ ਹਦਾਇਤਾਂ

ਅੰਮ੍ਰਿਤਸਰ, 1 ਨਵੰਬਰ 2021

ਆ ਰਹੇ ਤਿਉਹਾਰਾਂ ਜਿਸ ਵਿਚ ਦਿਵਾਲੀਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬਕ੍ਰਿਸ਼ਮਿਸ ਅਤੇ ਨਵਾਂ ਸਾਲ ਵੀ ਸ਼ਾਮਿਲ ਹੈਦੇ ਜਸ਼ਨਾਂ ਮੌਕੇ ਹੁੰਦੀ ਆਤਿਸ਼ਬਾਜੀ ਜੋ ਕਿ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੀ ਹੈਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਧੀਕ ਜਿਲ੍ਹਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ ਵਿਸ਼ੇਸ ਨਿਰਦੇਸ਼ ਜਾਰੀ ਕੀਤੇ ਹਨਜਿਸ ਤਹਿਤ ਇੰਨਾਂ ਤਿਉਹਾਰਾਂ ਮੌਕੇ ਕੇਵਲ ਗਰੀਨ ਪਟਾਕੇਜੋ ਕਿ ਬੇਰੀਅਮ ਸਾਲਟਕੰਪਾਊਂਡਸ ਆਫ ਐਂਟੀਮਨੀਲਿਥੀਅਮਮਰਕਰੀਆਰਸੈਨਿਕਲੈਡਸਟਰੋਟੀਅਮ ਅਤੇ ਕਰੋਮੇਟ ਤੋਂ ਰਹਿਤ ਹੋਣਗੇ ਹੀ ਚਲਾਏ ਤੇ ਵੇਚੇ ਜਾ ਸਕਣਗੇ।

ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮੋਬਾਇਲ ਵੈਨ ਦੁਆਰਾ  ਲੋਕਾਂ ਨੂੰ ਕੀਤਾ ਗਿਆ  ਜਾਗਰੂਕ

ਪਿ੍ਰੰਸੀਪਲ ਸਕੱਤਰ ਡਿਪਾਰਮੈਂਟ ਆਫ ਸਾਇੰਸਤਕਨਾਲੋਜੀ ਅਤੇ ਵਾਤਵਰਣ ਵਿਭਾਗ ਵੱਲੋਂ ਕੋਵਿਡ-19 ਦੇ ਚੱਲਦੇ ਅਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ ਬਜ਼ੁਰਗਾਂਬੱਚਿਆਂ ਤੇ ਆਮ ਲੋਕਾਂ ਨੂੰ ਸਾਹ ਲੈਣ ਦੀ ਤਕਲੀਫ ਨੂੰ ਧਿਆਨ ਵਿਚ ਰੱਖਦੇ ਹੋਏ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਡਾ ਦੁੱਗ ਨੇ ਜਾਰੀ ਕੀਤੇ ਹੁਕਮਾਂ ਵਿਚ ਦੱਸਿਆ ਕਿ ਗਰੀਨ ਪਟਾਕਿਆਂ ਦੀ ਵਿਕਰੀ ਕੇਵਲ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੇ ਵਿਕਰੇਤਾ ਹੀ ਕਰ ਸਕਣਗੇ। ਇਸ ਤੋਂ ਇਲਾਵਾ ਪਟਾਕਿਆਂ ਦੀ ਵਿਕਰੀ ਤੇ ਭੰਡਾਰਨ ਉਤੇ ਮਨਾਹੀ ਰਹੇਗੀ। ਕੋਈ ਵੀ ਲਾਇਸੈਂਸ ਧਾਰਕ ਪਟਾਕਾ ਵਿਕਰੇਤਾ ਗਰੀਨ ਪਟਾਕਿਆਂ ਤੋਂ ਬਿਨਾਂ ਜਿਵੇਂ ਕਿ ਲੜੀਆਂ ਤੇ ਹੋਰ ਪਟਾਕੇ ਜਿੰਨਾ ਵਿਚ ਉਕਤ ਦਰਸਾਏ ਕੈਮੀਕਲ ਸ਼ਾਮਿਲ ਹਨਨੂੰ  ਨਾ ਤਾਂ ਭੰਡਾਰ ਕਰ ਸਕਣਗੇਨਾ ਪ੍ਰਦਰਸ਼ਤ ਕਰਨਗੇ ਅਤੇ ਨਾ ਹੀ ਵੇਚ ਸਕਣਗੇ। ਇਸ ਤੋਂ ਇਲਾਵਾ ਕੋਈ ਵੀ ਈ-ਕਾਮਰਸ ਵੈਬਸਾਇਟ ਜਿਵੇਂ ਕਿ ਐਮਾਜਾਨਫਲਿਪ ਕਾਰਟ ਜਾਂ ਹੋਰ ਆਨ-ਲਾਇਨ ਸਾਈਟਾਂ ਪਟਾਕੇ ਵੇਚ ਨਹੀਂ ਸਕਣਗੀਆਂ।

ਜਾਰੀ ਕੀਤੇ ਹੁਕਮਾਂ ਵਿਚ ਉਨਾਂ ਸਪੱਸ਼ਟ ਕੀਤਾ ਕਿ ਗਰੀਨ ਪਟਾਕੇ ਚਲਾਉਣ ਲਈ ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰਾਂ ਕ੍ਰਿਸਮਿਸ ਮੌਕੇ 25-26 ਦਸੰਬਰ ਦੀ ਰਾਤ 11 ਵੱਜਕੇ 55 ਮਿੰਟ ਤੋਂ ਅੱਧੀ ਰਾਤ ਸਾਢੇ ਬਾਰਾਂ ਵਜੇ ਤੱਕ ਦਾ ਸਮਾਂ ਪਟਾਕੇ ਚਲਾਏ ਜਾ ਸਕਣਗੇ। ਇਸ ਤੋਂ ਇਲਾਵਾ ਨਵੇਂ ਸਾਲ ਮੌਕੇ 31 ਦਸੰਬਰ 2021 ਦੀ ਰਾਤ ਅਤੇ 1 ਜਨਵਰੀ 2022 ਦੀ ਸਵੇਰ ਤੜਕੇ 11 ਵੱਜਕੇ 55 ਮਿੰਟ ਤੋਂ ਅੱਧੀ ਰਾਤ ਸਾਢੇ ਬਾਰਾਂ ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ।

Spread the love