ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਨੂੰ ਕੀਤਾ ਸਖ਼ਤੀ ਨਾਲ ਲਾਗੂ- ਰਾਜਨੀਤਿਕ ਪਾਰਟੀਆਂ ਦੇ 1245 ਬੈਨਰ, 801 ਪੋਸਟਰ, 47 ਵਾਲ ਪੇਟਿੰਗ ਅਤੇ 378 ਹੋਰ ਮਟੀਰੀਅਲ ਉਤਾਰਿਆ

ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਨੂੰ ਕੀਤਾ ਸਖ਼ਤੀ ਨਾਲ ਲਾਗੂ- ਰਾਜਨੀਤਿਕ ਪਾਰਟੀਆਂ ਦੇ 1245 ਬੈਨਰ, 801 ਪੋਸਟਰ, 47 ਵਾਲ ਪੇਟਿੰਗ ਅਤੇ 378 ਹੋਰ ਮਟੀਰੀਅਲ ਉਤਾਰਿਆ
ਜ਼ਿਲ੍ਹੇ ਅੰਦਰ ਆਦਰਸ਼ ਚੋਣ ਜ਼ਾਬਤੇ ਨੂੰ ਕੀਤਾ ਸਖ਼ਤੀ ਨਾਲ ਲਾਗੂ- ਰਾਜਨੀਤਿਕ ਪਾਰਟੀਆਂ ਦੇ 1245 ਬੈਨਰ, 801 ਪੋਸਟਰ, 47 ਵਾਲ ਪੇਟਿੰਗ ਅਤੇ 378 ਹੋਰ ਮਟੀਰੀਅਲ ਉਤਾਰਿਆ

Sorry, this news is not available in your requested language. Please see here.

ਸੀ-ਵਿਜ਼ਿਲ ਐਪ ਰਾਹੀਂ ਆਮ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ

ਗੁਰਦਾਸਪੁਰ, 12 ਜਨਵਰੀ 2022

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਸ੍ਰੀ ਰਾਹੁਲ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਹੋਰ ਪੜ੍ਹੋ :-ਜ਼ਿਲਾ ਬਰਨਾਲਾ ’ਚ ਵੋਟਰ ਜਾਗਰੂਕਤਾ ਲਈ ਵਰਚੂਅਲ ਮੁਹਿੰਮ ਸ਼ੁਰੂ

ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲੇ ਅੰਦਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਅੰਦਰ ਰਾਜਨੀਤਿਕ ਪਾਰਟੀਆਂ ਵਲੋਂ ਲਗਾਏ ਗਏ ਬੋਰਡ, ਪੋਸਟਰ ਅਤੇ ਫਲੈਕਸਾਂ ਆਦਿ ਉਤਾਰ ਦਿੱਤੇ ਗਏ ਹਨ। ਵੱਖ-ਵੱਖ ਵਿਭਾਗਾਂ ਵਲੋਂ ਕੀਤੀ ਗਈ ਕਾਰਵਾਈ ਤਹਿਤ 1245 ਬੈਨਰ, 801 ਪੋਸਟਰ, 47 ਵਾਲ ਪੇਟਿੰਗ ਅਤੇ 378 ਹੋਰ ਮਟੀਰੀਅਲ ਉਤਾਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪੂਰੇ ਜ਼ਿਲੇ ਅੰਦਰ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ 24 ਘੰਟੇ ਹਰ ਗਤੀਵਿਧੀ ਦੀ ਨਿਗਰਾਨੀ ਰੱਖ ਰਹੇ ਹਨ। ਉਨਾਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਪ੍ਰੋਟੋਕਾਲ ਅਨੁਸਾਰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।

ਉਨਾਂ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਸੀ-ਵਿਜ਼ਿਲ ਐਪ ਆਮ ਨਾਗਰਿਕ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਇਹ ਐਪ ਗੂਗਲ ਪਲੇਅ ਸਟੋਰ ’ਤੇ ਉਪਲਬੱਧ ਹੈ ਅਤੇ ਇਸ ਐਪ ਨਾਲ  ਨਾਗਰਿਕ, ਥਾਂ (ਲੋਕੇਸਨ) ਆਧਾਰਿਤ ਵੇਰਵਿਆਂ ਦੇ ਨਾਲ ਮੌਕੇ ’ਤੇ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਅਪਲੋਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਜਿਵੇਂ ਹੀ ਐਪ ਤੇ ਸ਼ਿਕਾਇਤ ਦਰਜ ਹੁੰਦੀ ਹੈ, ਉਸਦਾ 100 ਮਿੰਟਾਂ ਵਿਚ ਨਿਪਟਾਰਾ ਕਰਨਾ ਹੁੰਦਾ ਹੈ।

Spread the love