ਆਈ.ਆਈ.ਟੀ. ਦੇ ਮਾਹਿਰ ਨੌਜਵਾਨਾਂ ਨੂੰ ਸਟਾਰਟਅਪ ਵਿਕਸਿਤ ਕਰਨ ਲਈ ਕਰਨਗੇ ਮੱਦਦ: ਵਿਧਾਇਕ ਦਿਨੇਸ਼ ਚੱਢਾ

Sorry, this news is not available in your requested language. Please see here.

• ਐਗਰੀਕਲਚਰ ਐਂਡ ਵਾਟਰ ਟੈਕਨਾਲੋਜੀ ਡਿਵਲੈਪਮੈਂਟ ਹੱਬ ਅਧੀਨ 5 ਤੋਂ 30 ਲੱਖ ਰੁਪਏ ਦੀ ਕੀਤੀ ਜਾਵੇਗੀ ਮੱਦਦ

• ਆਈ.ਆਈ.ਟੀ ਰੂਪਨਗਰ ਵਲੋਂ ਤਕਨੀਕੀ ਸਹਾਇਤਾ ਤੋਂ ਇਲਾਵਾ ਵਿੱਤੀ ਸਹਾਇਤਾ ਮਿਲਣਾ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ

ਰੂਪਨਗਰ, 13 ਜਨਵਰੀ:  ਵਿਧਾਇਕ ਹਲਕਾ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਆਈ.ਆਈ.ਟੀ ਵਿਖੇ ਪ੍ਰੋਫੈਸਰਾਂ ਅਤੇ ਸਾਇੰਸਦਾਨਾਂ ਨਾਲ ਮੁਲਾਕਾਤ ਕੀਤੀ ਜਿਸ ਉਪਰੰਤ ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਨਵਾਂ ਸਾਲ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸੱਚ ਕਰਨ ਵਾਲਾ ਸਾਬਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਆਈ.ਆਈ.ਟੀ ਦੇ ਪ੍ਰੋਫੈਸਰ ਡਾ. ਪੁਸ਼ਪਿੰਦਰਾ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਹੈ ਜਿਸ ਵਿਚ ਆਈ.ਆਈ.ਟੀ ਦੁਆਰਾ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਨਵੇਂ ਸਟਾਰਟਅਪ ਵਿਕਸਤ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿਚ ਆਉਂਦਾ ਹੈ ਕਿ ਹੋਣਹਾਰ ਨੌਜਵਾਨਾਂ ਕੋਲ ਵਧੀਆ ਅਤੇ ਨਿਵੇਕਲੇ ਕਿੱਤੇ ਸਬੰਧਿਤ ਪ੍ਰੋਜੈਕਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤਕਨੀਕੀ ਸਹਾਇਤਾ ਨਾ ਹੋਣ ਕਾਰਨ ਸਫਲਤਾ ਨਹੀਂ ਮਿਲਦੀ ਪਰ ਹੁਣ ਨੌਜਵਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂ ਕਿ ਆਈ.ਟੀ. ਦੇ ਮਾਹਿਰ ਨੌਜਵਾਨਾਂ ਨੂੰ ਆਪਣੇ ਸਟਾਰਟਅਪ ਵਿਕਸਤ ਕਰਨ ਲਈ ਹਰ ਪੱਧਰ ਉਤੇ ਮੱਦਦ ਕਰਨਗੇ।
ਵਿਧਾਇਕ ਚੱਢਾ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਆਈ.ਆਈ.ਟੀ ਵਲੋਂ ਐਗਰੀਕਲਚਰ ਐਂਡ ਵਾਟਰ ਟੈਕਨਾਲੋਜੀ ਡਿਵਲੈਪਮੈਂਟ ਹੱਬ ਅਧੀਨ ਇਕ ਪ੍ਰੋਗਰਾਮ ਚਲਾਇਆ ਜਾਵੇਗਾ ਜਿਸ ਤਹਿਤ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਸੰਬੰਧਿਤ ਸਟਾਰਟਅਪ ਵਿਕਸਤ ਕਰਨ ਲਈ 5 ਤੋਂ 30 ਲੱਖ ਰੁਪਏ ਦੀ ਵਿੱਤੀ ਮੱਦਦ ਕੀਤੀ ਜਾਵੇਗੀ। ਜਦ ਕਿ ਇਸ ਤੋਂ ਇਲਾਵਾ ਤਕਨੀਕੀ ਜਾਂ ਹੋਰ ਖੇਤਰ ਨਾਲ ਜੁੜੇ ਸਟਾਰਟਅਪ ਵਿਕਸਤ ਕਰਨ ਲਈ 2 ਤੋਂ 30 ਲੱਖ ਰੁਪਏ ਦੀ ਵਿੱਤੀ ਸਹਾਇਤਾ ਸਮੇਤ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਇਲਾਕੇ ਦੇ ਵਾਸੀਆਂ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਰੋਪੜ ਵਿਖੇ ਆਈ.ਆਈ.ਟੀ ਰੂਪਨਗਰ ਦੇ ਮਾਹਿਰਾਂ ਵਲੋਂ ਨਵੀਂ ਤਕਨਾਲੋਜੀ ਅਤੇ ਖੋਜਾਂ ਨਾਲ ਇਲਾਕੇ ਦੇ ਹਰ ਪੱਖੋਂ ਵਿਕਾਸ ਕਰਨ ਦੇ ਨਾਲ ਨੌਜਵਾਨਾਂ ਨੂੰ ਆਪਣੇ ਪੈਰਾਂ ਉਤੇ ਖੜ੍ਹਾ ਹੋਣ ਲਈ ਮੱਦਦ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਸਟਾਰਟਅਪ ਸ਼ੁਰੂ ਕਰਨ ਲਈ ਜਲਦ ਆਈ.ਆਈ.ਟੀ. ਦੇ ਸਹਿਯੋਗ ਦੇ ਨਾਲ ਸੈਸ਼ਨ ਸ਼ੁਰੂ ਕੀਤੇ ਜਾਣਗੇ ਅਤੇ ਨੌਜਵਾਨਾਂ ਨੂੰ ਆਪਣੇ ਵਿਚਾਰ ਅਤੇ ਨਵੇਂ ਕਿੱਤੇ ਦੇ ਵਸੀਲੇ ਸਥਾਪਤਰ ਕਰਨ ਦੇ ਮੌਕੇ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਆਈ.ਆਈ. ਟੀ. ਦੇ ਮਾਹਿਰਾਂ ਵਲੋਂ ਨੌਜਵਾਨਾਂ ਦਾ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ।
Spread the love